ਮਾਮਲਾ ਸੈੱਸ ਬਿੱਲ ਦਾ

ਮਾਮਲਾ ਸੈੱਸ ਬਿੱਲ ਦਾ
ਸਾਂਝੀ ਸੰਘਰਸ਼ ਕਮੇਟੀ ਦੇ ਦਖਲ ਨਾਲ ਸੈੱਸ ਬਿੱਲ ਹੋਇਆ ਘੱਟ
ਮਹਿਕਮੇ ਦਾ ਸੈੱਸ ਬਿੱਲ ਦੇ ਨਾਂ ‘ਤੇ ਸਾਹਮਣੇ ਆਇਆ ਵੱਡਾ ਘਪਲਾ
16 ਮਈ ਨੂੰ ਕੀਤਾ ਜਾਵੇਗਾ ਐਸ ਡੀ ਓ ਦਫਤਰ ‘ਚ ਖਪਤਕਾਰਾਂ ਦਾ ਇਕੱਠ

11-1

ਤਲਵੰਡੀ ਸਾਬੋ, 11 ਮਈ (ਗੁਰਜੰਟ ਸਿੰਘ ਨਥੇਹਾ)- ਬੀਤੇ ਦਿਨੀਂ ਸ਼ਹਿਰ ਦੇ ਵਾਸ਼ਿੰਦਿਆਂ ਨੂੰ ਵਾਟਰ ਵਰਕਸ ਵਿਭਾਗ ਵੱਲੋਂ ਪ੍ਰਦੂਸ਼ਣ ਸੈੱਸ ਨੂੰ ਜੋੜ ਕੇ ਖਪਤਕਾਰਾਂ ਨੂੰ ਭੇਜੇ ਗਏ ਪਾਣੀ ਦੇ ਬਿੱਲਾਂ ਦਾ ਮਾਮਲਾ ਸੰਘਰਸ਼ ਵਿੱਚ ਬਦਲ ਗਿਆ ਸੀ ਅਤੇ ਸ਼ਹਿਰ ਵਾਸੀਆਂ ਨੇ ਮਹਿਕਮੇ ਦੇ ਖਿਲਾਫ ਇੱਕ ਵਿਸ਼ਾਲ ਧਰਨਾ ਵੀ ਲਗਾ ਦਿੱਤਾ ਸੀ।
ਉਸ ਮੌਕੇ ਤਲਵੰਡੀ ਸਾਬੋ ਦੀ ਸਾਂਝੀ ਸੰਘਰਸ਼ ਕਮੇਟੀ ਨੇ ਦਖਲ ਦੇ ਕੇ ਐਸ ਡੀ ਓ ਦਫਤਰ ਦਾ ਘਿਰਾਓ ਕਰਨ ਦੀ ਚਿਤਾਵਨੀ ਦਿੱਤੀ ਗਈ ਸੀ ਪਰ ਅੱਜ ਮਹਿਕਮੇ ਦੇ ਐੱਸ ਡੀ ਓ ਵੱਲੋਂ ਸਾਂਝੀ ਸੰਘਰਸ਼ ਕਮੇਟੀ ਦੀ ਇੱਕ ਮੀਟਿੰਗ ਬੁਲਾਈ ਗਈ ਜਿਸ ਵਿੱਚ ਕਮੇਟੀ ਵੱਲੋਂ 150 ਰੁਪਏ ਪ੍ਰਦੂਸ਼ਣ ਸੈੱਸ ਨਾ ਭਰਨ ਦੀ ਗੱਲ ਕਹੀ ਤਾਂ ਐੱਸ ਡੀ ਓ ਨੇ ਕਮੇਟੀ ਨੂੰ ਬਚਨਬੱਧਤਾ ਜਿਤਾਈ ਕਿ ਉਕਤ ਸੈੱਸ 150 ਤੋਂ ਘੱਟ ਕਰਕੇ 50 ਰੁਪਏ ਕਰ ਦਿੱਤਾ ਜਾਵੇਗਾ। ਸੰਘਰਸ਼ ਕਮੇਟੀ ਵੱਲੋਂ ਸੈੱਸ ਬਿੱਲ ਨੂੰ ਘੱਟ ਕਰਨ ਦੇ ਮਸਲੇ ਤੇ ਸਹਿਮਤੀ ਲੈਣ ਵਾਸਤੇ ਸ਼ਹਿਰ ਵਾਸੀਆਂ ਨਾਲ ਅੱਜ ਧਰਮਸ਼ਾਲਾ ਵਿੱਚ ਇੱਕ ਮੀਟਿੰਗ ਕੀਤੀ ਗਈ ਜਿਸ ਵਿੱਚ ਸ਼ਹਿਰ ਵਾਸੀਆਂ ਵੱਲੋਂ ਆਪੋ-ਆਪਣੇ ਵਿਚਾਰ ਕਮੇਟੀ ਨੂੰ ਦਿੱਤੇ ਗਏ ਜਿਸ ਵਿੱਚ ਫੈਸਲਾ ਹੋਇਆ ਕਿ ਇਹ ਸੈੱਸ ਬਿੱਲ ਭਰਨ ਤੋਂ ਸ਼ਹਿਰ ਵਾਸੀ ਅਸਮਰੱਥ ਹਨ। ਸੰਘਰਸ਼ ਕਮੇਟੀ ਆਗੂਆਂ ਨੇ ਦੱਸਿਆ ਕਿ ਵਾਟਰ ਵਰਕਸ ਵਿਭਾਗ ਕੋਲ ਪੰਜਾਬ ਸਰਕਾਰ ਦਾ ਕੋਈ ਨੋਟਿਸ ਨਹੀਂ ਹੈ, ਉਹਨਾਂ ਵੱਲੋਂ 1977 ਦੇ ਕੇਂਦਰ ਸਰਕਾਰ ਦੇ ਨੋਟੀਫਿਕੇਸ਼ਨ ਦੀ ਕਾਪੀ ਹੀ ਦਿਖਾਈ ਜਾ ਰਹੀ ਹੈ। ਕਮੇਟੀ ਆਗੂ ਜਸਪਾਲ ਸਿੰਘ ਗਿੱਲ ਨੇ ਦੱਸਿਆ ਕਿ ਵਿਭਾਗ ਕਹਿ ਰਿਹਾ ਕਿ ਉਹਨਾਂ ਨੂੰ 2.84 ਲੱਖ ਰੁਪਏ ਦਾ ਬਕਾਇਆ ਪਾਇਆ ਗਿਆ ਹੈ ਜਦੋਂ ਕਿ ਤਲਵੰਡੀ ਸਾਬੋ ਵਿੱਚ 3766 ਪਾਣੀ ਦੇ ਖਪਤਕਾਰ ਹਨ ਜਿੰਨ੍ਹਾਂ ਦਾ 150 ਰੁਪਏ ਨਾਲ 564900 ਰੁਪਏ ਬਣਦੇ ਹਨ ਅਤੇ ਲੋਕਾਂ ਤੋਂ ਵਿਭਾਗ ਵੱਲੋਂ 2.84 ਦੀ ਬਜ਼ਾਇ ਦੁੱਗਣੇ ਪੈਸੇ ਵਸੂਲੇ ਜਾ ਰਹੇ ਹਨ।
ਆਗੂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜਿੰਨ੍ਹਾਂ ਲੋਕਾਂ ਦੇ 150 ਰੁਪਏ ਦੇ ਹਿਸਾਬ ਨਾਲ ਬਿੱਲ ਭਰੇ ਜਾ ਚੁੱਕੇ ਹਨ ਉਹਨਾਂ ਨੂੰ ਲੈ ਕੇ ਕਮੇਟੀ ਵੱਲੋਂ 16 ਮਈ ਨੂੰ ਵਾਟਰ ਵਰਕਸ ਦਫਤਰ ਵਿੱਚ ਹੀ ਇਕੱਠ ਕੀਤਾ ਜਾਵੇਗਾ ਅਤੇ ਅਜਿਹੇ ਘਪਲਿਆਂ ਖਿਲਾਫ ਰੋਸ ਮਜਾਹਰੇ ਕੀਤੇ ਜਾਣਗੇ। ਆਗੂ ਨੇ ਉਹਨਾਂ ਖਪਤਕਾਰਾਂ ਨੂੰ ਅਪੀਲ ਵੀ ਕੀਤੀ ਜਿੰਨ੍ਹਾ ਨੇ ਅਜੇ ਤੱਕ ਉਕਤ ਬਿੱਲ ਨਹੀਂ ਭਰਿਆ ਕਿ ਉਦੋਂ ਤੱਕ ਬਿੱਲ ਨਾ ਭਰਨ ਜਦੋਂ ਤੱਕ ਕੋਈ ਯੋਗ ਫੈਸਲਾ ਨਹੀਂ ਹੁੰਦਾ। ਆਗੂ ਨੇ ਮੰਗ ਕੀਤੀ ਕਿ ਸੈੱਸ ਨੂੰ ਮੁੱਢੋਂ ਹੀ ਰੱਦ ਕੀਤਾ ਜਾਵੇ ਨਹੀਂ ਤਾਂ ਕਮੇਟੀ ਸ਼ਹਿਰ ਵਾਸੀਆਂ ਨੂੰ ਨਾਲ ਲੈ ਕੇ ਤਿੱਖਾ ਸੰਘਰਸ਼ ਸ਼ੁਰੂ ਕਰੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੱਖਣ ਸਿੰਘ, ਕਰਨੈਲ ਸਿੰਘ, ਬਲੌਰ ਸਿੰਘ, ਲੀਲੂ ਸਿੰਘ ਮਿਸਤਰੀ, ਸ਼ੇਰਾ ਸਿੰਘ, ਛੋਟੂ ਸਿੰਘ, ਗੁਰਜੰਟ ਸਿੰਘ ਮਾਸਟਰ ਆਦਿ ਹਾਜ਼ਰ ਸਨ।
ਉਕਤ ਮਾਮਲੇ ਦੇ ਸੰਬੰੰਧ ਵਿੱਚ ਜਦੋਂ ਐਸ. ਡੀ. ਓ ਵਾਟਰ ਵਰਕਸ ਵਿਭਾਗ ਨਾਲ ਗੱਲਬਾਤ ਕਰਨ ਲਈ ਉਹਨਾਂ ਦੇ ਮੋਬਾਇਲ ਨੰਬਰ 95016-24350 ‘ਤੇ ਵਾਰ-ਵਾਰ ਗੱਲ ਕਰਨੀ ਚਾਹੀ ਤਾਂ ਉਹਨਾਂ ਦਾ ਨੰਬਰ ਖਬਰ ਲਿਖੇ ਜਾਣ ਤੱਕ ਵੀ ਬੰਦ ਆ ਰਿਹਾ ਸੀ।

Share Button

Leave a Reply

Your email address will not be published. Required fields are marked *

%d bloggers like this: