ਜੋਨਲ ਯੂਥ ਫੈਸਟੀਵੈਲ ਵਿੱਚ ਖ਼ਾਲਸਾ ਕਾਲਜ ਨੇ ਓਵਰਆਲ ਪਹਿਲਾ ਸਥਾਨ ਪ੍ਰਾਪਤ ਕੀਤਾ

ਜੋਨਲ ਯੂਥ ਫੈਸਟੀਵੈਲ ਵਿੱਚ ਖ਼ਾਲਸਾ ਕਾਲਜ ਨੇ ਓਵਰਆਲ ਪਹਿਲਾ ਸਥਾਨ ਪ੍ਰਾਪਤ ਕੀਤਾ
ਸ਼ੋ੍ਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਅਤੇ ਡਾਇਰੈਕਟਰ ਸਿੱਖਿਆ ਡਾ. ਧਰਮਿੰਦਰ ਸਿੰਘ ਉੱਭਾ ਨੇ ਦਿੱਤੀਆਂ ਵਧਾਈਆਂ

kalj
ਸ੍ਰੀ ਅਨੰਦਪੁਰ ਸਾਹਿਬ, 28 ਸਤੰਬਰ (ਦਵਿੰਦਰਪਾਲ ਸਿੰਘ): ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ, ਨੈਕ ਵੱਲੋਂ ‘ਏ’ ਗਰੇਡ ਪ੍ਰਮਾਣਿਤ ਅਤੇ ਯੂ. ਜੀ. ਸੀ. ਤੋਂ ਸੀ. ਪੀ. ਸੀ. ਦਾ ਦਰਜਾ ਪ੍ਰਾਪਤ ਸ੍ਰੀ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ਸ੍ਰੀ ਅਨੰਦਪੁਰ ਸਾਹਿਬ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਰੂਪਨਗਰ ਜੋਨ ਦੇ ਯੂਵਕ ਮੇਲੇ ਵਿੱਚ ਓਵਰਆਲ ਪਹਿਲਾਂ ਸਥਾਨ ਪ੍ਰਾਪਤ ਕਰਕੇ ਕਾਲਜ ਦੇ ਨਾਂ ਨੂੰ ਵਿਦਿਅਕ ਖੇਤਰ ਵਿੱਚ ਰੁਸਨਾਅ ਦਿੱਤਾ ਹੈ । ਕਾਲਜ ਦੀ ਇਸ ਪ੍ਰਾਪਤੀ ਦਾ ਸਿਹਰਾ ਕਾਲਜ ਦੇ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਨੂੰ ਜਾਂਦਾ ਹੈ । ਕਾਲਜ ਦੇ ਡੀਨ ਸਭਿਆਚਾਰ ਗਤੀਵਿਧੀਆਂ ਪ੍ਰੋ: ਅਵਤਾਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਯੁਵਕ ਮੇਲੇ ਵਿੱਚ ਜੋਨ ਰੂਪਨਗਰ ਦੇ ਕਰੀਬ 34 ਕਾਲਜਾਂ ਦੀਆਂ ਟੀਮਾਂ ਨੇ ਫੋਂਕ ਡਾਂਸ, ਮਿਊਜਿਕ, ਸਾਹਿਤਕ, ਰੰਗ ਮੰਚੀ ਕਲਾਵਾਂ ਅਤੇ ਫਾਇਨ ਆਰਟਸ ਵਿੱਚੇ 29 ਮੁਕਾਬਿਲਆਂ ਹਿੱਸਾ ਲਿਆ ਸੀ । ਡਾਂਸ ਅਤੇ ਮਿਊਜਿਕ, ਦੀਆਂ ਓਵਰਆਲ ਟਰਾਫੀਆਂ ‘ਤੇ ਵੀ ਕਾਲਜ ਦੀਆਂ ਟੀਮਾਂ ਨੇ ਕਬਜਾ ਕੀਤਾ । ਗਿੱਧਾ, ਭੰਗੜਾ, ਲੋਕਗੀਤ, ਗਰੁੱਪ ਸਬਦ, ਕਲਾਸੀਕਲ ਵੋਕਲ, ਗੀਤ, ਸਮੂਹ ਗਾਇਨ, ਕਲਾਸੀਕਲ ਇੰਸਟਰੂਮੈਂਟ, ਕੋਲਾਜ, ਮਾਇਮ ਵਿਚ ਕਾਲਜ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ । ਕਲਾਸੀਕਲ ਡਾਂਸ, ਫੋਕ ਆਰਕੈਸਟਰਾ, ਕਲੇਅ ਮਾਡਲਿੰਗ, ਮੌਕੇ ‘ਤੇ ਚਿੱਤਰਕਾਰੀ, ਪੱਛਮੀਪ ਸੋਲੋ ਇੰਸਟੂਮੈਂਟ, ਪੱਛਮੀ ਸਮੂਹ ਗਾਇਨ, ਇੰਸਟਲੇਸ਼ਨ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ ਹੈ । ਪ੍ਰੋ: ਅਵਤਾਰ ਸਿੰਘ ਨੇ ਦੱਸਿਆ ਕਿ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕਾਲਜ ਦੀਆਂ 17 ਟੀਮਾਂ ਪੰਜਾਬ ਯੂਨੀਵਰਸਿਟੀ ਪਟਿਆਲਾ ਦੇ ਹੋਣ ਵਾਲੇ ਅੰਤਰ ਜੋਨਲ ਯੁਵਕ ਮੇਲੇ ਵਿੱਚ ਭਾਗ ਲੈਣਗੀਆਂ । ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ, ਵਾਇਸ ਪ੍ਰਿੰਸੀਪਲ ਡਾ. ਸੁੱਚਾ ਸਿੰਘ ਢੇਸੀ ਨੇ ਇਨਾਂ ਪ੍ਰਾਪਤੀਆਂ ਲਈ ਪ੍ਰੋ: ਹਰਜਿੰਦਰ ਸਿੰਘ, ਡਾ. ਮਲਕੀਤ ਸਿੰਘ, ਡਾ. ਦਰਸ਼ਨਪਾਲ, ਡਾ. ਗੁਰਪ੍ਰੀਤ ਕੌਰ ਤੇ ਪ੍ਰੋ: ਜੇ ਪੀ ਸਿੰਘ, ਕਨਵੀਨਰ ਸਾਹਿਬਾਨ, ਟੀਮ ਇੰਚਾਰਜਾਂ ਅਤੇ ਸਮੂਹ ਸਟਾਫ ਨੂੰ ਵਧਾਈ ਦਿੰਦਿਆਂ ਆਸ ਪ੍ਰਗਟਾਈ ਕਿ ਕਾਲਜ ਦੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਦੀ ਲੜੀ ਅੱਗੋਂ ਵੀ ਜਾਰੀ ਰਹੇਗੀ । ਕਾਲਜ ਦੀਆਂ ਪ੍ਰਾਪਤੀਆਂ ਲਈ ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਅਤੇ ਡਾਇਰੈਕਟਰ ਸਿੱਖਿਆ (ਕਾਲਜਿਜ਼) ਡਾ. ਧਰਮਿੰਦਰ ਸਿੰਘ ਉੱਭਾ ਨੇ ਪ੍ਰਿੰ: ਡਾ. ਕਸ਼ਮੀਰ ਸਿੰਘ ਅਤੇ ਸਟਾਫ ਨੂੰ ਵਧਾਈਆਂ ਦਿੱਤੀਆਂ ਗਈਆਂ।

Share Button

Leave a Reply

Your email address will not be published. Required fields are marked *

%d bloggers like this: