ਪਿੰਡ ਬਲੋਲੀ ਵਿਖੇ ਯੂਵਾ ਮੋਰਚਾ ਦੀ ਮੀਟਿੰਗ ਕੀਤੀ ਗਈ

ਪਿੰਡ ਬਲੋਲੀ ਵਿਖੇ ਯੂਵਾ ਮੋਰਚਾ ਦੀ ਮੀਟਿੰਗ ਕੀਤੀ ਗਈ

27sarbjit2ਕੀਰਤਪੁਰ ਸਾਹਿਬ 27 ਸਤੰਬਰ (ਸਰਬਜੀਤ ਸਿੰਘ ਸੈਣੀ): ਇਥੋਂ ਦੇ ਨਜਦੀਕੀ ਪਿੰਡ ਬਲੋਲੀ ਵਿਖੇ ਯੂਵਾ ਮੋਰਚਾ ਦੀ ਮੀਟਿੰਗ ਬਲੋਲੀ ਸਪੋਰਟਸ ਅਤੇ ਸ਼ੋਸ਼ਲ ਵੇਲਫੇਅਰ ਕਲੱਬ ਦੇ ਪ੍ਰਧਾਨ ਵਰਿਆਮ ਸਿੰਘ ਦੀ ਪ੍ਰਧਾਨਗੀ ਵਿੱਚ ਹੋਈ।ਮੀਟਿੰਗ ਵਿੱਚ ਜਿਲਾ ਰੂਪਨਗਰ ਤੋਂ ਵਾਇਸ ਪ੍ਰਧਾਨ ਅਤੇ ਆਗੂ ਬਲਰਾਮ ਪ੍ਰਾਸ਼ਰ ਵਿਸ਼ੇਸ਼ ਤੋਰ ਤੇ ਆਏ ਅਤੇ ਉਹਨਾਂ ਸੰਬੋਧਨ ਦੋਰਾਨ ਸ਼੍ਰੀ ਮੋਦੀ ਦੀ ਸਰਕਾਰ ਦੀਆਂ ਦੋ ਸਾਲ ਦੀਆ ਉਪਲਬਧੀਆਂ ਬਾਰੇ ਦੱਸਿਆ ਅਤੇ ਸਰਕਾਰ ਵਲੋਂ ਚਲਾਈਆਂ ਜਾਂਦੀਆ ਪਿੰਡਾਂ ਦੇ ਵਿਕਾਸ ਦੀਆਂ ਵੱਖ ਵੱਖ ਸਕੀਮਾਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਅਤੇ ਸੰਬੋਧਨ ਦੋਰਾਨ ਵਿਸਥਾਰ ਵਿੱਚ ਜਨ ਧਨ ਯੋਜਨਾਂ, ਹਮਾਰਾ ਗਾਵ ਹਮਾਰੀ ਸੜਕ , ਪ੍ਰਧਾਨ ਮੰਤਰੀ ਮੁੰਦਰਾ ਯੋਜਨਾਂ, ਉਜਵਾਲਾ ਯੋਜਨਾਂ ਅਤੇ ਮੇਕ ਇੰਨ ਇੰਡੀਆ ਯੋਜਨਾਵਾਂ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਪਿੰਡ ਵਾਸੀਆ ਨੂੰ ਇਹਨਾਂ ਯੋਜਨਾਵਾਂ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਲੋਕਾਂ ਨੂੰ ਉਤਸ਼ਾਹਤ ਕੀਤਾ।ਇਸ ਮੀਟਿੰਗ ਵਿੱਚ ਕਲੱਬ ਦੇ ਪ੍ਰਧਾਨ ਵਰਿਆਮ ਸਿੰਘ ਅਤੇ ਜਿਲਾਂ ਵਾਇਸ ਪ੍ਰਧਾਨ ਬਲਰਾਮ ਪ੍ਰਾਸ਼ਰ ਤੋਂ ਇਲਾਵਾ ਪ੍ਰਮੋਧ ਸਿੰਘ , ਹਰਜੀਤ ਸਿੰਘ , ਰਜਿੰਦਰ ਸਿੰਘ, ਸੰਗਤ ਸਿੰਘ, ਅਮਰ ਚੰਦ, ਦਲਵਿੰਦਰ ਸਿੰਘ, ਕੁਲਦੀਪ ਸਿੰਘ , ਦਲਵੀਰ ਸਿੰਘ, ਪੰਕਜ ਕੁਮਾਰ, ਬਲਜੀਤ ਸਿੰਘ ਅਤੇ ਹੋਰ ਬਹੁਤ ਸਾਰੇ ਪਿੰਡ ਵਾਸੀ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: