ਮੋਟਰ ਕੁਨੈਕਸ਼ਨ ਦੇ ਨਾਮ ‘ਤੇ ਅਕਾਲੀ ਨੇਤਾਵਾਂ ਨੇ ਔਰਤ ਨਾਲ ਮਾਰੀ 50 ਹਜਾਰ ਦੀ ਠੱਗੀ

ਮੋਟਰ ਕੁਨੈਕਸ਼ਨ ਦੇ ਨਾਮ ‘ਤੇ ਅਕਾਲੀ ਨੇਤਾਵਾਂ ਨੇ ਔਰਤ ਨਾਲ ਮਾਰੀ 50 ਹਜਾਰ ਦੀ ਠੱਗੀ
ਠੱਗੀ ਗਈ ਔਰਤ ਦਾ ਪਤੀ ਹੈ ਅਧਰੰਗ ਦਾ ਮਰੀਜ, ਨਹੀ ਹੋਈ ਸੁਣਵਾਈ

ਮਾਮਲੇ ਦੀ ਹੋਵੇਗੀ ਨਿਰਪੱਖ ਜਾਂਚ : ਡੀ.ਐਸ.ਪੀ ਲਖਵੀਰ ਸਿੰਘ ਟਿਵਾਣਾ

20160926_104108

ਬੋਹਾ, 27 ਸਤੰਬਰ (ਸਿਕੰਦਰ):ਆਮ ਆਦਮੀ ਪਾਰਟੀ ਅਤੇ ਕਾਂਗਰਸ ਉਪਰ ਹੁੱਬਕੇ ਭ੍ਰਿਸ਼ਟਾਚਾਰ ਦੇ ਦੋਸ਼ ਵਾਲੀ ਪੰਜਾਬ ਦੀ ਅਕਾਲੀ-ਭਾਜਪਾ ਗੱਠਜੋੜ ਸਰਕਾਰ ਦੇ ਨੇਤਾਵਾਂ ਅਤੇ ਵਾਰਕਰਾਂ ਦਾ ਆਪਣਾ ਦਾਮਨ ਕਿੰਨਾਂ ਕੁ ਸਾਫ ਹੈ, ਦੀ ਉਦਾਹਰਨ ਮਾਨਸਾ ਜਿਲ੍ਹੇ ਦੇ ਪਿੰਡ ਰਾਮ ਨਗਰ ਭੱਠਲ ਦੀ ਇੱਕ ਔਰਤ ਜਿਸ ਦਾ ਪਤੀ ਪਿਛਲੇ ਕਈ ਸਾਲਾਂ ਤੋ ਅਧਰੰਗ ਦਾ ਮਰੀਜ ਹੋਣ ਕਾਰਨ ਮੰਜੇ ਨਾਲ ਜੁੜਿਆ ਹੋਇਆ ਦੀ ਦਾਸਤਾਂ ਤੋ ਬਾ-ਖੂਬੀ ਲਗਾਇਆ ਜਾ ਸਕਦਾ ਹੈ।ਐਸ.ਐਸ.ਪੀ ਮਾਨਸਾ ਨੂੰ ਦਿੱਤੀ ਦਰਖਾਸਤ ਦੀ ਕਾਪੀ ਅੱਜ ਇੱਥੇ ਪੱਤਰਕਾਰਾਂ ਨੂੰ ਜਾਰੀ ਕਰਦਿਆਂ ਪੀੜਤ ਔਰਤ ਇੰਦਰਜੀਤ ਕੌਰ ਪਤਨੀ ਗੁਰਜੀਤ ਸਿੰਘ ਨੇ ਦੱਸਿਆ ਕਿ ਕੁਝ ਅਰਸਾ ਪਹਿਲਾਂ ਪਿੰਡ ਦੇ ਦੋ ਮੋਹਤਬਰ ਵਿਆਕਤੀ ਜਿਹੜੇ ਸ੍ਰੋਮਣੀ ਅਕਾਲੀ ਦਲ ਨਾਲ ਨੇੜੇ ਦਾ ਸਬੰਧ ਰੱਖਦੇ ਹਨ, ਨੇ ਉਸ ਤੋ 20,000 ਰੁਪਏ ਤੇ ਦੂਸਰੀ ਵਾਰ 30,000 ਰੁਪਏ (ਕੁੱਲ ਪੰਜਾਹ ਹਜਾਰ ਰੁਪਏ) ਇਹ ਕਹਿਕੇ ਵਟੋਰ ਲਏ ਕਿ ਉਹ ਪੰਜਾਬ ਸਰਕਾਰ ਦੁਆਰਾ ਜਾਰੀ ਕੀਤੇ ਜਾਣ ਵਾਲੇ ਚੇਅਰਮੈਨ ਕੋਟੇ ਦੇ ਮੋਟਰ ਕੁਨੈਕਸ਼ਨਾਂ ਚੋ ਇੱਕ ਕੁਨੈਕਸ਼ਨ ਉਸ ਨੂੰ ਲੈਕੇ ਦੇਣਗੇ।ਸਰਕਾਰ ਦੁਆਰਾ ਜਾਰੀ ਕੀਤੀ ਚੇਅਰਮੈਨ ਕੋਟੇ ਦੇ ਮੋਟਰ ਕੁਨੈਕਸ਼ਨਾਂ ਦੀ ਲਿਸਟ ਚ ਆਪਣਾ ਨਾਮ ਨਾ ਹੋਣ ਤੇ ਜਦ ਮੈ ਉਕਤ ਵਿਆਕਤੀਆਂ ਕੋਲੋ ਆਪਣੇ ਪੈਸੇ ਵਾਪਸ ਮੰਗੇ ਤਾਂ ਉਹ ਕਈ ਦਿਨ ਟਾਲ-ਮਟੋਲ ਕਰਦੇ ਰਹੇ।ਜਿਸ ਦੀ ਸ਼ਿਕਾਇਤ ਮੈ ਗ੍ਰਾਮ ਪੰਚਾਇਤ ਕੋਲ ਵੀ ਕੀਤੀ।ਪੀੜਤ ਔਰਤ ਨੇ ਦੱਸਿਆ ਕਿ ਮਾਮਲਾ ਹੱਲ ਨਾ ਹੁੰਦਾ ਦੇਖ ਉਸ ਨੇ 8 ਸਤੰਬਰ ਦੇ ਦਿਨ ਐਸ.ਐਸ.ਪੀ ਮਾਨਸਾ ਨੂੰ ਦਰਰਖਾਸਤ ਦੇਕੇ ਆਪਣੀ ਹੱਡ ਬੀਤੀ ਬਿਆਨ ਕਰ ਦਿੱਤੀ।ਪੀੜਤ ਔਤਰ ਨੇ ਦੋਸ਼ ਲਾਇਆ ਕਿ ਉਕਤ ਦੋਵੇ ਦੋਸ਼ੀ ਸ੍ਰੋਮਣੀ ਅਕਾਲੀ ਦਲ ਦੀ ਮੂਹਰਲੀ ਕਤਾਰ ਦੇ ਆਗੂ ਹਨ ਜਿਹੜੇ ਹਰ ਪੱਧਰ ਤੇ ਆਪਣਾ ਰਾਜਨੀਤਿਕ ਅਸਰ ਰਸੂਖ ਵਰਤਕੇ ਕਾਰਵਾਈ ਨੂੰ ਪ੍ਰਭਾਵਤ ਕਰ ਰਹੇ ਹਨ।ਜਿਸ ਕਰਕੇ ਉਸਨੂੰ ਦਰਖਾਸਤ ਦੇਣ ਦੇ 20 ਦਿਨ ਬੀਤਣ ਉਪਰੰਤ ਵੀ ਇੰਨਸਾਫ ਨਹੀ ਮਿਲਿਆ।ਪੀੜਤ ਔਰਤ ਇੰਦਰਜੀਤ ਕੌਰ ਨੇ ਕਿਹਾ ਕਿ ਜਿਲ੍ਹੇ ਦੇ ਕੁਝ ਕੱਦਵਾਰ ਅਕਾਲੀ ਲੀਡਰ ਉਸ ਨੂੰ ਉਕਤ ਦਰਖਾਸਤ ਵਾਪਸ ਲੈਣ ਲਈ ਧਮਕਾ ਰਹੇ ਹਨ।ਜਿਸ ਬਾਰੇ ਉਸ ਨੇ ਕੇਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਵੀ ਪੱਤਰ ਲਿਖਕੇ ਇੰਨਸਾਫ ਦੀ ਗੁਹਾਰ ਲਗਾਈ ਹੈ।ਇਸ ਪੂਰੇ ਮਾਮਲੇ ਬਾਰੇ ਜਦ ਡੀ.ਐਸ.ਪੀ ਬੁਢਲਾਡਾ ਲਖਵੀਰ ਸਿੰਘ ਟਿਵਾਣਾ ਨਾਲ ਗੱਲਬਾਤ ਕੀਤੀ ਤਾਂ ਉਨਾਂ ਕਿਹਾ ਕਿ ਪੀੜਤ ਔਰਤ ਇੰਦਰਜੀਤ ਕੌਰ ਦੁਆਰਾ ਮਾਣਯੋਗ ਐਸ.ਐਸ.ਪੀ ਮਾਨਸਾ ਨੂੰ ਦਿੱਤੀ ਦਰਖਾਸਤ ਸਬੰਧੀ ਪਿਛਲੇ ਦਿਨੀ ਸੱਦਿਆ ਗਿਆ ਸੀ ਪਰ ਹੁਣ ਮਾਮਲੇ ਦੀ ਜਾਂਚ ਐਸ.ਐਚ.ਓ ਬੋਹਾ ਕਰ ਰਹੇ ਹਨ।ਉਨਾਂ ਵਿਸ਼ਵਾਸ ਦਵਾਇਆ ਕਿ ਮਾਮਲੇ ਦੀ ਨਿਰਪੱਖ ਜਾਂਚ ਹੋਵੇਗੀ ਤੇ ਦੋਸ਼ੀਆਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀ ਜਾਵੇਗਾ।

Share Button

Leave a Reply

Your email address will not be published. Required fields are marked *

%d bloggers like this: