ਜਾਗ੍ਰਤੀ ਸੈਨਾ ਸਕੂਲਾਂ ਦੀ ਵਧ ਰਹੀ ਮਨਮਾਨੀਆਂ ਤੇ ਕਸੇਗੀ ਸ਼ਿਕੰਜਾ

ਜਾਗ੍ਰਤੀ ਸੈਨਾ ਸਕੂਲਾਂ ਦੀ ਵਧ ਰਹੀ ਮਨਮਾਨੀਆਂ ਤੇ ਕਸੇਗੀ ਸ਼ਿਕੰਜਾ
ਸਕੂਲੀ ਬੱਚਿਆਂ ਦੇ ਮਾਪੇ ਸਕੂਲਾਂ ਵਲੋਂ ਡਿਵੈਲਪਮੈਂਟ ਚਾਰਜਸ ਦੇ ਤਹਿਤ ਲਿੱਤੇ ਰੁਪਇਆਂ ਨੂੰ ਹਾਈ ਕੋਰਟ ਵਲੋਂ ਨਿਯੁਕਤ ਫੀਸ ਕਮੇਟੀ ਵਿਚ ਕਰਨ ਚੈਲੰਜ :-ਪ੍ਰਵੀਨ ਡੰਗ

ਲੁਧਿਆਣਾ (ਪ੍ਰੀਤੀ ਸ਼ਰਮਾ) ਜਾਗ੍ਰਤੀ ਸੈਨਾ ਵਲੋਂ ਪ੍ਰਧਾਨ ਪ੍ਰਵੀਨ ਡੰਗ ਦੀ ਅਗੁਵਾਈ ਵਿਚ ਜਿਲਾ ਸਿਖਿਆ ਅਧਿਕਾਰੀ ਲੁਧਿਆਣਾ ਨੂੰ ਇਕ ਮੰਗ ਪੱਤਰ ਦਿੱਤਾ ਗਿਆ ਅਤੇ ਮੰਗ ਕਿੱਤੀ ਗਈ ਕਿ ਸਕੂਲ ਕਿਹੜੇ ਕਿਹੜੇ ਮਦ ਨਾਲ ਪੈਸੇ ਲੈ ਸਕਦੇ ਹਨ ਕਿਓਂਕਿ ਸਿਬੀਐਸਈ ਬਾਈ ਲਾਜ਼ ਵਿਚ ਇਹ ਸਾਫ ਤੋਰ ਤੇ ਲਿਖਿਆ ਹੈ ਕਿ ਜਿਨਾਂ ਮਦਾ ਤੇ ਪੈਸੇ ਲੀਤੇ ਜਾਣ ਉਹ ਮਦ ਰਾਜ ਸਰਕਾਰ ਤੋਂ ਅਪਰੂਵ (ਪਾਸ )ਹੋਣੇ ਚਾਹੀਦੇ ਹਨ ਅਤੇ ਇਸਦੀ ਜਾਂਚ ਦਾ ਅਧਿਕਾਰ ਸੰਬੰਧਿਤ ਜਿਲਾ ਸਿਖਿਆ ਦੇ ਕੋਲ ਹੁੰਦਾ ਹੈ ਨਾਲ ਹੀ ਸੀਬੀਐਸਈ ਕਨੂੰਨ ਮੁਤਾਬਿਕ ਦੁੱਜੀ ਕਲਾਸ ਤੱਕ ਦੇ ਬੱਚਿਆਂ ਨੂੰ ਨ ਤਾਂ ਹੋਮਵਰਕ ਦਿੱਤਾ ਜਾ ਸਕਦਾ ਹੈ ਅਤੇ ਨ ਹੀ ਸਕੂਲ ਬੈਗ ਲਗਾਇਆ ਜਾ ਸਕਦਾ ਹੈ ਪਰ ਇਸ ਕਾਨੂੰਨ ਦੀ ਅਵੇਹਲਣਾ ਕਰਨ ਵਾਲੇ ਕਿਸੇ ਵੀ ਸਕੂਲ ਤੇ ਕਾਨੂੰਨ ਦਾ ਡੰਡਾ ਨੀ ਚਲਦਾ ਇਸ ਲਈ ਇਸਦੀ ਜਾਣਕਾਰੀ ਦੇ ਲਈ ਸੀਬੀਐਸਈ ਤੋਂ ਸੂਚਨਾ ਕਾਨੂੰਨ ਅਧਿਕਾਰ ਦੇ ਤਹਿਤ ਮੰਗੀ ਗਈ ਸੀ ਇਸਦੇ ਜਵਾਬ ਵਿਚ ਸੀਬੀਐਸਈ ਨੇ ਲਿਖਿਆ ਹੈ ਕਿ ਇਸ ਮਾਮਲੇ ਵਿਚ ਜਿਲਾ ਸਿਖਿਆ ਅਧਿਕਾਰੀ ਹੀ ਦੱਸ ਸਕਦੇ ਹਨ ਅਤੇ ਅੱਜ ਜਾਗ੍ਰਤੀ ਸੈਨਾ ਵਲੋਂ ਪ੍ਰਧਾਂਨ ਪ੍ਰਵੀਨ ਡੰਗ ਦੀ ਅਗੁਵਾਈ ਵਿਚ ਇਸੇ ਸੰਬੰਧ ਵਿਚ ਜਿਲਾ ਸਿਖਿਆ ਅਧਿਕਾਰੀ ਤੋਂ ਮੰਗ ਪੱਤਰ ਰਾਹੀਂ ਇਹ ਜਾਣਕਾਰੀ ਮੰਗੀ ਕਿ ਕਿਹੜੇ ਮਦ ਵਿਚ ਸਕੂਲ ਪੈਸਾ ਲੈ ਸਕਦੇ ਹਨ ਅਤੇ ਰਾਜ ਸਰਕਾਰ ਨੇ ਕਿਹੜੇ ਮਦ ਰਾਖਵੇਂ ਕਿੱਤੇ ਹਨ ਇਸ ਵਿਸ਼ੇ ਤੇ ਪਹਿਲਾਂ ਤੋਂ ਹੀ ਚਾਈਲਡ ਪ੍ਰੋਟੈਕਸ਼ਨ ਰਾਈਟ ਨੂੰ ਸ਼ਿਕਾਇਤ ਕਿੱਤੀ ਜਾ ਚੁੱਕੀ ਹੈ ਜਾਗ੍ਰਤੀ ਸੈਨਾ ਦੇ ਪ੍ਰਧਾਨ ਪ੍ਰਵੀਨ ਡੰਗ ਨੇ ਕਿਹਾ ਕਿ ਅਗਰ 15 ਦਿਨ ਵਿਚ ਜਿਲਾ ਸਿਖਿਆ ਅਧਿਕਾਰੀ ਇਸ ਸੰਬੰਧ ਵਿਚ ਜਵਾਬ ਨਹੀਂ ਦਿੰਦੇ ਤਾਂ ਹਾਈ ਕੋਰਟ ਵਿਚ ਯਾਚਿਕਾ ਪਾਈ ਜਾਵੇਗੀ ਅਤੇ ਇਸ ਮੌਕੇ ਤੇ ਜਾਗ੍ਰਤੀ ਸੈਨਾ ਨੇ ਸਕੂਲੀ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਪਿੱਛਲੇ ਵਰੇ ਜੋ ਬੜੇ ਸਕੂਲਾਂ ਵਲੋਂ ਡਿਵੈਲਪਮੈਂਟ ਚਾਰਜਸ ਦੇ ਤਹਿਤ ਪੈਸੇ ਲਿੱਤੇ ਹਨ ਉਸਨੂੰ ਹਾਈ ਕੋਰਟ ਵਿਚ ਨਿਯੁਕਤ ਫੀਸ ਕਮੇਟੀ ਵਿਚ ਚੈਲੇਂਜ ਕਰਨ ਇਸ ਮੌਕੇ ਤੇ ਪ੍ਰਧਾਨ ਪ੍ਰਵੀਨ ਡੰਗ,ਨਰੇਸ਼ ਸ਼ਰਮਾ,ਰਾਜੇਸ਼ ਸ਼ਰਮਾ,ਯੋਗੇਸ਼ ਧੀਮਾਨ,ਸਚਿਨ ਬਜਾਜ,ਗੁਰਿੰਦਰ ਗੋਲਡੀ,ਕਮਲ ਭਾਰਦਵਾਜ,ਅਦਿਤੇ ਨਰਾਇਣ,ਪ੍ਰਦੀਪ ਕੁਮਾਰ ਹਾਜਿਰ ਹੋਏ

Share Button

Leave a Reply

Your email address will not be published. Required fields are marked *

%d bloggers like this: