ਖੁੱਡੇ ਲਾਇਨ ਲੱਗੇ ਅਧਿਆਪਕਾਂ ਵੱਲੋਂ ਬੇਵਜ਼ਾਂ ਹੀ ਉਛਾਲਿਆ ਜਾ ਰਿਹਾ ਹੈ ਫੀਸਾਂ ਦਾ ਮਾਮਲਾ: ਪ੍ਰਿੰਸੀਪਲ ਉਦਾਸੀ

ਖੁੱਡੇ ਲਾਇਨ ਲੱਗੇ ਅਧਿਆਪਕਾਂ ਵੱਲੋਂ ਬੇਵਜ਼ਾਂ ਹੀ ਉਛਾਲਿਆ ਜਾ ਰਿਹਾ ਹੈ ਫੀਸਾਂ ਦਾ ਮਾਮਲਾ: ਪ੍ਰਿੰਸੀਪਲ ਉਦਾਸੀ

ਪਿਛਲੇ 12 ਸਾਲ ਦੇ ਪੀ.ਟੀ.ਏ. ਫੰਡ ਦੀ ਵਿਜੀਲੈਂਸ ਜਾਂਚ ਕਰਵਾਵਾਂਗੀ-ਉਦਾਸੀ

VIKRANT BANSAL

ਭਦੌੜ 10 ਮਈ (ਵਿਕਰਾਂਤ ਬਾਂਸਲ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਵਿਖੇ ਪੀ.ਟੀ.ਏ. ਫੰਡ ਦੇ ਨਾਂ ਤੇ ਵੱਧ ਫੀਸਾਂ ਲੈਣ ਦੇ ਉੱਠੇ ਮਸਲੇ ਦੇ ਸਬੰਧ ਵਿੱਚ ਅੱਜ ਸਕੂਲ ਪ੍ਰਿੰਸੀਪਲ ਮੈਡਮ ਇਕਬਾਲ ਕੌਰ ਉਦਾਸੀ ਨੇ ਪ੍ਰੈਸ ਕਾਨਫਰੰਸ ਦੌਰਾਨ ਖੁਲਾਸਾ ਕੀਤਾ ਕਿ ਬੇਵਜਾਂ ਖੁੱਡੇ ਲਾਇਨ ਲੱਗੇ ਕੁੱਝ ਅਧਿਆਪਕਾਂ ਵੱਲੋਂ ਹੀ ਇਸ ਮਸਲੇ ਨੂੰ ਤੂਲ ਦੇ ਕੇ ਸਕੂਲ ਦਾ  ਮਾਹੌਲ ਖ਼ਰਾਬ ਕੀਤਾ ਜਾ ਰਿਹਾ ਹੈ ਜਦੋਂ ਕਿ ਸਾਡੇ ਕੋਲ ਇੱਕ-ਇੱਕ ਪੈਸੇ ਦਾ ਹਿਸਾਬ ਹੈ। ਉਹਨਾਂ ਕਿਹਾ ਕਿ ਰੌਲਾ ਪਵਾਉਣ ਵਾਲੇ 12 ਸਾਲ ਸਕੂਲ ਦੇ ਇੰਚਾਰਜ ਰਹੇ ਰਾਮ ਕੁਮਾਰ ਅਤੇ ਗੁਰਮੇਲ ਭੁਟਾਲ ਹੀ ਇਸ ਮਸਲੇ ਤੇ ਲੋਕਾਂ ਨੂੰ ਭੜਕਾ ਰਹੇ ਹਨ ਜਦੋਂਕਿ ਇਹਨਾਂ ਦੇ 12 ਸਾਲਾਂ ਦਾ ਇਹਨਾਂ ਕੋਲ ਕੋਈ ਰਿਕਾਰਡ ਨਹੀਂ, ਜਿਸਦੀ ਮੈਂ ਵਿਜੀਲੈਂਸ ਜਾਂਚ ਦੀ ਮੰਗ ਕਰਦੀ ਹਾਂ ਤਾਂ ਕਿ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਸਕੇ। ਉਹਨਾਂ ਦੱਸਿਆ ਕਿ ਮਹਿਕਮੇ ਦੇ ਦਿਸ਼ਾ-ਨਿਰਦੇਸਾਂ ’ਤੇ ਅਸੀਂ ਸਕੂਲ ਵੈਲਫੇਅਰ ਫੰਡ ਕਮੇਟੀ ਬਣਾ ਕੇ ਇਹ ਸਾਰਾ ਫੰਡ ਬੈਂਕ ਵਿੱਚ ਜਮਾਂ ਕਰਵਾਉਂਦੇ ਹਾਂ ਅਤੇ ਕਮੇਟੀ ਦੀ ਸਹਿਮਤੀ ਨਾਲ ਹਰੇਕ ਮਹੀਨੇ ਫੰਡ ਕਢਵਾ ਕੇ ਪੀ.ਟੀ.ਏ. ’ਤੇ ਰੱਖੇ 14 ਅਧਿਆਪਕਾਂ, ਸੇਵਾਦਾਰਾਂ  ਅਤੇ ਚੌਂਕੀਦਾਰ ਨੂੰ ਤਨਖਾਹਾਂ ਦਿੰਦੇ ਹਾਂ ਅਤੇ ਸਕੂਲ ਦੀ ਭਲਾਈ ਲਈ ਸਭ ਦੀ ਸਹਿਮਤੀ ਨਾਲ ਇਸ ਫੰਡ ਚੋਂ ਖ਼ਰਚ ਹੁੰਦਾ ਹੈ। ਵਿਦਿਆਰਥੀਆਂ ਤੋਂ ਲਏ ਜਾਂਦੇ ਵੱਧ ਪੈਸਿਆਂ ਦੀ ਗੱਲ ’ਤੇ ਉਹਨਾਂ ਕਿਹਾ ਕਿ ਵਿਦਿਆਰਥੀਆਂ ਦੇ ਮਾਪਿਆਂ ਦੀ ਸਹਿਮਤੀ ਨਾਲ ਇਹ ਪੈਸੇ ਲਏ ਜਾਂਦੇ ਹਨ ਅਤੇ ਜੇਕਰ ਕੋਈ ਪੈਸੇ ਦੇਣ ਤੋਂ ਅਸਮਰੱਥ ਹੁੰਦਾ ਹੈ ਤਾਂ ਉਸ ਤੋਂ ਇਹ ਨਹੀਂ ਲਏ ਜਾਂਦੇ ਅਤੇ ਕਈ ਲੋੜਵੰਦ ਵਿਦਿਆਰਥੀਆਂ ਦੀ ਫੀਸਾਂ ਵੀ ਇਸ ਫੰਡ ਚੋਂ ਹੀ ਭਰੀਆਂ ਜਾਂਦੀਆਂ ਹਨ ਜੋ ਕਿ ਸਾਡੇ ਕੋਲ ਪੂਰਾ ਰਿਕਾਰਡ ਹੈ। ਉਹਨਾਂ ਕਿਹਾ ਕਿ ਕੁੱਝ ਚੌਧਰ ਦੇ ਭੁੱਖੇ ਅਧਿਆਪਕਾਂ ਤੋਂ ਇਹ ਬਰਦਾਸ਼ਤ ਨਹੀਂ ਹੋ ਰਿਹਾ ਕਿਉਂਕਿ ਇਹਨਾਂ ਨੇ ਕਦੇ ਵੀ ਬੈਂਕ ਖਾਤਾ ਨਹੀਂ ਖੁੱਲਵਾਇਆ ਅਤੇ ਇਕੱਠਾ ਕੀਤਾ ਪੈਸਾ ਇਹ ਆਪਣੀ ਮਰਜ਼ੀ ਨਾਲ ਖ਼ਰਚਦੇ ਸਨ ਅਤੇ ਹੁਣ ਇਹਨਾਂ ਦੇ ਕੁੱਝ ਹੱਥ ਨਹੀਂ ਲੱਗ ਰਿਹਾ ਜਿਸ ਕਰਕੇ ਇਹ ਇਸ ਤਰਾਂ ਦੇ ਬੇਵਜਾਂ ਵਿਵਾਦ ਖੜਾ ਕਰਕੇ ਸਕੂਲ ਦਾ ਮਾਹੌਲ ਖ਼ਰਾਬ ਕਰ ਰਹੇ ਹਨ। ਉਹਨਾਂ ਇਹ ਵੀ ਕਿਹਾ ਕਿ ਇਹਨਾਂ ਦੇ ਸਮਿਆਂ ਵਿੱਚ ਇਹ ਪੀ.ਟੀ.ਏ. ਫੰਡ ਇਸ ਤੋਂ ਕਿਤੇ ਜ਼ਿਆਦਾ ਇਕੱਠਾ ਕੀਤਾ ਜਾਂਦਾ ਸੀ ਜੋ ਕਿ ਅਸੀਂ ਘਟਾਇਆ ਹੈ, ਕੁੱਝ ਅਧਿਆਪਕਾਂ ਨੇ ਵੀ ਆਪਣਾ ਨਾਮ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਮੈਡਮ ਉਦਾਸੀ ਬਿਲਕੁਲ ਸਹੀ ਹਨ ਜਦੋਂ ਕਿ ਕੁੱਝ ਅਧਿਆਪਕ ਆਪਣੀ ਨਿੱਜੀ ਰੰਜਿਸ਼ ਕਾਰਨ ਅਜਿਹੇ ਵਿਵਾਦ ਖੜੇ ਕਰਕੇ ਬੱਚਿਆਂ ਦਾ ਭਵਿੱਖ ਖ਼ਰਾਬ ਕਰਨ ’ਤੇ ਤੁਲੇ ਹੋਏ ਹਨ।  ਇੱਥੇ ਦੱਸਣਾ ਬਣਦਾ ਹੈ ਕਿ 10-12 ਸਾਲ ਇੰਚਾਰਜ ਰਹੇ ਲੈਕ. ਰਾਮ ਕੁਮਾਰ ਦੇ ਕਾਰਜਕਾਲ ਦੌਰਾਨ ਵੀ ਕਈ ਪ੍ਰਿੰਸੀਪਲ ਆਏ ਪ੍ਰੰਤੂ ਹਮੇਸ਼ਾ ਹੀ ਅਜੇ ਕਾਟੋ ਕਲੇਸ਼ ਪੈਂਦੇ ਰਹੇ ਅਤੇ ਕਿਸੇ ਪ੍ਰਿੰਸੀਪਲ ਦੇ ਪੈਰ ਨਹੀਂ ਲੱਗਣ ਦਿੱਤੇ ਗਏ ਅਤੇ ਹਰੇਕ ਦੀ ਬਦਲੀ ਹੋਣ ਉਪਰੰਤ ਇੰਚਾਰਜ ਰਾਮ ਕੁਮਾਰ ਲੱਗ ਜਾਂਦੇ ਸਨ ਪ੍ਰੰਤੂ ਹੁਣ ਲਗਭਗ ਇੱਕ ਸਾਲ ਤੋਂ ਬਤੌਰ ਪ੍ਰਿੰਸੀਪਲ ਇਕਬਾਲ ਕੌਰ ਉਦਾਸੀ ਇੱਥੇ ਤੈਨਾਤ ਹਨ ਅਤੇ ਹਰੇਕ ਚੁਣੌਤੀ ਨਾਲ ਬੜੀ ਬੇਬਾਕੀ ਨਾਲ ਨਿਪਟ ਦੇ ਹੋਏ ਲੋਕਾਂ ਹਿੱਤਾਂ ’ਤੇ ਪਹਿਰਾ ਦੇ ਰਹੇ ਹਨ।
ਕੀ ਸੀ ਮਾਮਲਾ : ਬੀਤੇ ਦਿਨੀਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਕੁੱਝ ਵਿਦਿਆਰਥੀ ਅਤੇ ਉਹਨਾਂ ਦੇ ਮਾਪਿਆਂ ਨੇ ਪੱਤਰਕਾਰਾਂ ਨੂੰ ਹਲਫ਼ੀਆ ਬਿਆਨ ਦਿੰਦੇ ਦੱਸਿਆ ਸੀ ਕਿ ਸਕੂਲ ਪਿੰ੍ਰਸੀਪਲ ਉਹਨਾਂ ਤੋਂ ਜਿਆਦਾ ਫੀਸਾਂ ਵਸੂਲ ਰਹੀ ਹੈ। ਅਰਸ਼ਦੀਪ ਸਿੰਘ, ਅਕਾਸ਼ਦੀਪ ਸਿੰਘ ਅਤੇ ਹਰਸ਼ਪ੍ਰੀਤ ਸਿੰਘ ਆਦਿ ਵਿਦਿਆਰਥੀਆਂ ਦੇ ਦੱਸਣ ਮੁਤਾਬਿਕ 6ਵੀਂ ਤੋਂ 8ਵੀਂ ਜਮਾਤ ਤੱਕ ਕੋਈ ਸਰਕਾਰੀ ਫੀਸ ਜਾਂ ਫੰਡ ਨਹੀ ਲਿਆ ਜਾ ਸਕਦਾ ਤੇ ਫਿਰ ਵੀ ਪਿੰ੍ਰਸੀਪਲ ਅਤੇ ਕਲਾਸ ਇੰਚਾਰਜ ਉਹਨਾਂ ਪਾਸੋਂ 50 ਤੋਂ 80 ਰੁਪਏ ਮਹੀਨਾਵਰ ਵਸੂਲ ਰਹੇ ਹਨ। 9ਵੀਂ ਅਤੇ 10 ਜਮਾਤ ਦੀ ਸਰਕਾਰੀ ਫੀਸ ਦਾਖ਼ਲਾ 315 ਅਤੇ ਮਹੀਨਾ ਫੀਸ 67 ਰੁਪਏ ਹਨ ਜਦੋਂਕਿ ਵਿਦਿਆਰਥੀਆਂ ਤੋਂ ਦਾਖ਼ਲਾ 700 ਤੋਂ 800 ਅਤੇ ਮਹੀਨਾ ਫੀਸ 150 ਰੁਪਏ ਵਸੂਲੀ ਜਾ ਰਹੀ ਹੈ। +1 ਅਤੇ +2 ਦੀ ਦਾਖ਼ਲਾ ਫੀਸ 385 ਅਤੇ ਮਹੀਨਾ ਫੀਸ 85 ਰੁਪਏ ਹੈ ਤੇ ਵਿਦਿਆਰਥੀਆਂ ਤੋਂ ਦਾਖ਼ਲਾ ਫੀਸ 1100 ਦੇ ਕਰੀਬ ਅਤੇ ਮਹੀਨਾ ਫੀਸ 200 ਰੁਪਏ ਵਸੂਲੀ ਜਾ ਰਹੀ ਹੈ ਤੇ ਸਕੂਲ ਵਿੱਚ 1000 ਦੇ ਕਰੀਬ ਵਿਦਿਆਰਥੀ ਹਨ ਤੇ ਘੱਟ ਤੋਂ ਘੱਟ 100 ਜਾਂ 50 ਨੂੰ ਛੱਡ ਸਾਰੇ ਵਿਦਿਆਰਥੀਆਂ ਤੋਂ ਧੱਕੇ ਨਾਲ ਫੰਡ ਦੇ ਨਾਮ ਤੇ ਜਿਆਦਾ ਫੀਸ ਵਸੂਲੀ ਜਾ ਰਹੀ ਹੈ।

Share Button

Leave a Reply

Your email address will not be published. Required fields are marked *

%d bloggers like this: