ਗੁਰੁ ਕਾਂਸੀ ਕੈਪ ਵਿੱਚ ਖੂਨਦਾਨ ਕੈਂਪ ਦਾ ਆਯੋਜਨ

ਗੁਰੁ ਕਾਂਸੀ ਕੈਪ ਵਿੱਚ ਖੂਨਦਾਨ ਕੈਂਪ ਦਾ ਆਯੋਜਨ
ਇਲਾਕੇ ਦੇ ਲੋਕਾਂ ਨੇ ਕੀਤਾ ਖੂਨਦਾਨ
ਸਿਆਸੀ ਜਥੇਬੰਦੀਆਂ ਨੂੰ ਸਮਾਜਿਕ ਕੰਮਾਂ ਵਿੱਚ ਵੀ ਰੁਚੀ ਲੈਣੀ ਚਾਹੀਦੀ ਹੈ- ਆਗੂ

khundan-02

ਤਲਵੰਡੀ ਸਾਬੋ, 27 ਸਤੰਬਰ (ਗੁਰਜੰਟ ਸਿੰਘ ਨਥੇਹਾ)- ਤਲਵੰਡੀ ਸਾਬੋ ਤੋਂ ਯੂਥ ਅਕਾਲੀ ਦਲ ਦੀ ਸ਼ਹਿਰੀ ਇਕਾਈ ਵੱਲੋਂ ਹਲਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਵੱਲੋਂ ਮਿਲੇ ਦਿਸ਼ਾ ਨਿਰਦੇਸ਼ਾਂ ਤੇ ਸਮਾਜਿਕ ਗਤੀਵਿਧੀਆਂ ਵੀ ਤੇਜ ਕਰ ਦਿੱਤੀਆਂ ਹਨ ਜਿਸ ਦੇ ਚਲਦਿਆਂ ਗੁਰੂ ਕਾਸ਼ੀ ਕਾਲਜ ਵਿੱਚ ਖੂੁਨਦਾਨ ਕੈਂਪ ਦਾ ਆਯੋਜਨ ਯੂਥ ਅਕਾਲੀ ਦਲ ਦੇ ਤਲਵੰਡੀ ਸਾਬੋ ਸ਼ਹਿਰੀ ਪ੍ਰਧਾਨ ਚਿੰਟੂ ਜਿੰਦਲ ਦੀ ਦੇਖ ਰੇਖ ਵਿੱਚ ਅਯੋਜਿਤ ਕੀਤਾ ਗਿਆ।
ਇਸ ਸਮੇ ਕੈਂਪ ਵਿੱਚ ਯੂਥ ਅਕਾਲੀ ਦਲ ਦੇ ਹਲਕਾ ਪ੍ਰਧਾਨ ਸੁਖਬੀਰ ਸਿੰਘ ਚੱਠਾ ਤੋਂ ਇਲਾਵਾ ਇਲਾਕੇ ਦੀਆਂ ਮੋਹਤਬਰ ਸਖਸ਼ੀਅਤਾਂ ਤੇ ਨਗਰ ਪੰਚਾਇਤ ਤਲਵੰਡੀ ਸਾਬੋ ਦੇ ਕੌਂਸਲਰਾਂ ਨੇ ਪੁੱਜ ਕੇ ਕੈਂਪ ਦਾ ਉਦਘਾਟਨ ਕੀਤਾ। ਇਸ ਸਮੇ ਕੈਂਪ ਵਿੱਚ ਦਾਨ ਕੀਤਾ ਹੋਇਆ ਬਲੱਡ ਲੈਣ ਲਈ ਦਯਾਨੰਦ ਮੈਡੀਕਲ ਕਾਲਜ (ਡੀ. ਐੱਮ. ਸੀ) ਲੁਧਿਆਣਾ ਦੀ ਇੱਕ ਟੀਮ ਡਾ. ਜਸਮੀਤ ਸਿੰਘ ਦੀ ਅਗਵਾਈ ਹੇਠ ਪੁੱਜੀ ਹੋਈ ਸੀ। ਡਾ. ਜਸਮੀਤ ਨੇ ਹਾਜ਼ਰ ਵਿਦਿਆਰਥੀਆਂ ਨੂੰ ਖੁੂਨਦਾਨ ਕਰਨ ਨਾਲ ਸਰੀਰਕ ਤੌਰ ‘ਤੇ ਹੋਣ ਵਾਲੇ ਫਾਇਦਿਆਂ ਬਾਰੇ ਦੱਸਦਿਆਂ ਕਿਹਾ ਗਿਆ ਕਿ ਤੁਹਾਡੇ ਵੱਲੋਂ ਦਾਨ ਕੀਤਾ ਗਿਆ ਥੋੜਾ ਜਿਹਾ ਖੁੂਨ ਕਿਸੇ ਦੀ ਜਿੰਦਗੀ ਬਚਾ ਸਕਦਾ ਹੈ।
ਇਸ ਮੌਕੇ ਹਾਜ਼ਰ ਸਖਸ਼ੀਅਤਾਂ ਨੇ ਯੂਥ ਅਕਾਲੀ ਦਲ ਵੱਲੋਂ ਕੀਤੇ ਅਜਿਹੇ ਕਾਰਜ ਦੀ ਸ਼ਲਾਘਾ ਕਰਦਿਆਂ ਕਿਹਾ ਗਿਆ ਕਿ ਸਿਆਸੀ ਜਥੇਬੰਦੀਆਂ ਨੂੰ ਸਮਾਜਿਕ ਕੰਮਾਂ ਵਿੱਚ ਵੀ ਰੁਚੀ ਲੈਣੀ ਚਾਹੀਦੀ ਹੈ। ਖੁੂਨਦਾਨ ਕਰਨ ਵਾਲਿਆਂ ਵਿੱਚ ਵੱਡੀ ਗਿਣਤੀ ਕਾਲਜ ਦੀਆਂ ਵਿਦਿਆਰਥਣਾਂ ਦੀ ਵੀ ਸੀ। ਸਾਰੇ ਖੁੂਨਦਾਨੀਆਂ ਦੇ ਨਾਲ ਨਾਲ ਵੱਖ ਵੱਖ ਸਮਾਜ ਸੇਵੀ ਕਲੱਬਾਂ ਦੇ ਨੁਮਾਇੰਦਿਆਂ ਨੂੰ ਯੂਥ ਅਕਾਲੀ ਦਲ ਵੱਲੋਂ ਸਨਮਾਨਿਤ ਵੀ ਕੀਤਾ ਗਿਆ। ਸਮੁੱਚੀ ਟੀਮ ਅਤੇ ਹਾਜਿਰ ਸਖਸ਼ੀਅਤਾਂ ਦਾ ਹਲਕਾ ਪ੍ਰਧਾਨ ਸੁਖਬੀਰ ਚੱਠਾ ਨੇ ਸਵਾਗਤ ਕੀਤਾ।
ਕੈਂਪ ਦੌਰਾਨ ਟਰੱਕ ਯੁਨੀਅਨ ਪ੍ਰਧਾਨ ਅਵਤਾਰ ਮੈਨੂੰਆਣਾ, ਅਕਾਲੀ ਦਲ ਸਰਕਲ ਇੰਚਾਰਜ ਬਲਵਿੰਦਰ ਗਿੱਲ, ਓਮ ਪ੍ਰਕਾਸ਼ ਚੋਟੀ ਅਤੇ ਕੌਂਸਲਰ, ਗੁਰੂ ਕਾਸ਼ੀ ਕਾਲਜ ਪ੍ਰਧਾਨ ਤਰਸੇਮ ਸ਼ਰਮਾਂ, ਸੀਨ: ਯੂਥ ਆਗੂ ਮਨਜੀਤ ਲਾਲੇਆਣਾ, ਭਿੰਦਾ ਜੱਜਲ, ਅੰਗਰੇਜ ਜੱਜਲ, ਅਕਾਲੀ ਆਗੂ ਅਵਤਾਰ ਤਾਰੀ ਤੇ ਡਾ. ਗੁਰਮੇਲ ਸਿੰਘ ਘਈ, ਜਗਸੀਰ ਸਿੰਘ ਹਲਕਾ ਪ੍ਰਧਾਨ ਆਈ. ਟੀ ਵਿੰਗ, ਆਦਿ ਇਸ ਮੌਕੇ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: