ਪੁਲਿਸ ਭਰਤੀ ਦੌਰਾਨ ਨੌਜਵਾਨ ਦੀ ਮੌਤ

ਪੁਲਿਸ ਭਰਤੀ ਦੌਰਾਨ ਨੌਜਵਾਨ ਦੀ ਮੌਤ

ਅੰਮ੍ਰਿਤਸਰ: ਸ਼ਹਿਰ ਦੇ ਗੁਰੂ ਨਾਨਕ ਦੇਵ ਸਟੇਡੀਅਮ ‘ਚ ਚੱਲ ਰਹੀ ਪੰਜਾਬ ਪੁਲਿਸ ਦੀ ਭਰਤੀ ਦੌਰਾਨ ਜਦੋਂ ਨੌਜਵਾਨਾਂ ਦਾ ਫਿਜ਼ੀਕਲ ਟੈਸਟ ਹੋ ਰਿਹਾ ਸੀ ਤਾਂ ਦੌੜ ਦੌਰਾਨ ਇੱਕ ਨੌਜਵਾਨ ਦੀ ਮੌਤ ਹੋ ਗਈ। ਫਿਲਹਾਲ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਪੁਲਿਸ ਮੁਤਾਬਕ ਨੌਜਵਾਨ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ। ਪਰ ਓਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਮ੍ਰਿਤਿਕ ਨੌਜਵਾਨ ਦਾ ਨਾਮ ਸਤਵਿੰਦਰ ਸਿੰਘ ਹੈ ਅਤੇ ਉਹ ਗੁਰਦਾਸਪੁਰ ਦੇ ਬਹਿਰਾਮਪੁਰ ਦਾ ਰਹਿਣ ਵਾਲਾ ਸੀ।
ਪੁਲਿਸ ਅਧਿਕਾਰੀ ਐਸ.ਐਸ ਮਾਨ ਨੇ ਦੱਸਿਆ ਕਿ ਪੰਜਾਬ ਪੁਲਿਸ ਦੀ ਭਰਤੀ ਦੌਰਾਨ ਨੌਜਵਾਨਾਂ ਦੇ ਫਿਸਜ਼ਿਕਲ ਟੈਸਟ ਲਈ ਜਾ ਰਹੇ ਸਨ। ਸਤਵਿੰਦਰ ਸਿੰਘ ਵੀ ਇਸ ਦੌਰਾਨ ਬਾਕੀ ਨਾਜਵਾਨਾਂ ਦੇ ਨਾਲ ਟੈਸਟ ਦੇ ਰਿਹਾ ਸੀ। ਜਦੋਂ ਨੌਜਵਾਨ 800 ਮੀਟਰ ਦੌੜ ‘ਚ ਹਿੱਸਾ ਲੈ ਰਹੇ ਸਨ ਤਾਂ ਸਤਵਿੰਦਰ ਸਿੰਘ ਦੌੜਦੇ-ਦੌੜਦੇ ਇੱਕ ਦਮ ਜਮੀਨ ‘ਤੇ ਡਿੱਗ ਗਿਆ। ਮੌਕੇ ‘ਤੇ ਮੌਜੂਦ ਮੈਡੀਕਲ ਟੀਮ ਵਲੋਂ ਉਸਨੂੰ ਫਸਟ-ਏਡ ਦੇਣ ਮਗਰੋਂ ਉਸਨੂੰ ਤੁਰੰਤ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਉਥੇ ਪਹੁੰਚਣ ‘ਤੇ ਡਾਕਟਰਾਂ ਨੇ ਦੱਸਿਆ ਕੇ ਉਸਦੀ ਮੌਤ ਹੋ ਚੁੱਕੀ ਹੈ। ਮ੍ਰਿਤਿਕ ਦੇ ਪਰਿਵਾਰ ਵਾਲਿਆਂ ਨੂੰ ਇਸ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ।
ਪੁਲਿਸ ਮੁਤਾਬਿਕ ਮ੍ਰਿਤਿਕ ਦਾ ਪੋਸਟ ਮਾਰਟਮ ਕਾਰਨ ਮਗਰੋਂ ਉਸਦੀ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਜਾਵੇਗੀ।

Share Button

Leave a Reply

Your email address will not be published. Required fields are marked *

%d bloggers like this: