ਸੈਲਾ ਦੇ ਜੋਤੀ ਸਰੂਪ ਨੇ ਕਿਹਾ ਕਿ ਏਐਸਆਈ ਨੈ ਅਰੋਪੀਆ ਨਾਲ ਮਿਲ ਕੇ ਧਾਰਾ 326 ਤਹਿਤ ਦਰਜ ਮਾਮਲੇ ਨੂੰ 325 ਵਿੱਚ ਬਦਲਿਆ

ਸੈਲਾ ਦੇ ਜੋਤੀ ਸਰੂਪ ਨੇ ਕਿਹਾ ਕਿ ਏਐਸਆਈ ਨੈ ਅਰੋਪੀਆ ਨਾਲ ਮਿਲ ਕੇ ਧਾਰਾ 326 ਤਹਿਤ ਦਰਜ ਮਾਮਲੇ ਨੂੰ 325 ਵਿੱਚ ਬਦਲਿਆ

24-joti-photo

ਗੜ੍ਹਸ਼ੰਕਰ 24 ਸਤੰਬਰ (ਅਸ਼ਵਨੀ ਸ਼ਰਮਾ) ਕਸਬਾ ਸੈਲਾ ਖੁਰਦ ਦੇ ਜੋਤੀ ਸਰੂਪ ਨੇ ਆਪਣੇ ਤੇ ਹਮਲਾ ਕਰਨ ਵਾਲੇ ਦੇ ਵਿਰੁੱਧ ਦਰਜ ਮਾਮਲੇ ਵਿੱਚ ਲੱਗੀ ਧਾਰਾ 326 ਨੂੰ ਏਐਸਆਈ ਨੇ ਅਰੋਪੀਆ ਨਾਲ ਮਿਲਕੇ ਇੱਕ ਸਾਜਿਸ ਤਹਿਤ ਧਾਰਾ 325 ਵਿੱਚ ਤਬਦੀਲ ਕਰ ਦਿਤਾ। ਜਿਸ ਦੀ ਸ਼ਿਕਾਇਤ ਮੈ ਐਸ.ਐਸ.ਪੀ ਹੁਸ਼ਿਆਰਪੁਰ ਨੂੰ ਵੀ ਕੀਤੀ ਹੈ। ਲੇਕਿਨ ਅੱਜ ਤੱਕ ਕੋਈ ਸੁਣਵਾਈ ਨਹੀ ਹੋਈ। ਜਿਸ ਦੇ ਚਲਦਿਆ ਮੈ ਦੁਬਾਰਾ ਮੁੱਖ ਮੰਤਰੀ ਅਤੇ ਡੀ.ਜੀ.ਪੀ ਪੰਜਾਬ ਨੂੰ ਸ਼ਿਕਾਇਤ ਭੇਜ ਕੇ ਉਕਤ ਏ.ਐਸ.ਆਈ ਦੇ ਖਿਲਾਫ ਕਾਰਵਾਈ ਕਰਨ ਤੇ ਦੁਬਾਰਾ ਮੇਰੇ ਤੇ ਹਮਲਾ ਕਰਨ ਵਾਲੇ ਅਰੋਪੀਆ ਤੇ ਦਰਜ ਮਾਮਲੇ ਵਿੱਚ ਧਾਰਾ 326 ਜੋੜ ਕੇ ਇਨਸ਼ਾਫ ਦਿਵਾਉਣ ਦੀ ਅਪੀਲ ਕੀਤੀ ਹੈ।
ਜੋਤੀ ਸਰੂਪ ਪੁੱਤਰ ਜੋਗਿੰਦਰ ਪਾਲ ਵਾਸੀ ਸੈਲਾ ਖੁਰਦ ਨੇ ਮੁੱਖ ਮੰਤਰੀ ਅਤੇ ਡੀਜੀਪੀ ਪੰਜਾਬ ਨੂੰ ਭੇਜੀ ਸ਼ਿਕਾਇਤ ਵਾਰੇ ਦੱਸਿਆ ਕਿ 16 ਅਕਤੂਬਰ 2015 ਨੂੰ ਸੈਲਾ ਖੁਰਦ ਵਿੱਚ ਬਬਲੀ ਸਪੇਅਰ ਪਾਰਟਸ ਦੀ ਦੁਕਾਨ ਤੇ ਬੈਠਾ ਸੀ ਕਿ ਅਚਾਨਕ ਕਿਰਨਪ੍ਰਦੀਪ ਪੁੱਤਰ ਰਾਜ ਕੁਮਾਰ ਪੁੱਤਰ ਨਸ਼ੀਬ ਚੰਦ ਅਤੇ ਬਬਲੀ ਪੁੱਤਰ ਅਮਲੋਕ ਰਾਜ ਵਾਸੀ ਪੱਦੀ ਖੁੱਸ਼ੀ ਨੇ ਮੇਰੇ ਤੇ ਹਮਲਾ ਕਰ ਦਿਤਾ ਅਤੇ ਮੈ ਗਭੀਰ ਰੂਪ ਵਿੱਚ ਜਖਮੀ ਹੋ ਗਿਆ। ਮੈਨੂੰ ਆਈਵੀਵਾਈ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ। ਪ੍ਰੰਤੂ ਪੁਲਿਸ ਨੇ ਮੇਰੇ ਬਿਆਨ ਦੇ ਬਾਵਜੂਦ ਵੀ ਕਿਰਨਦੀਪ ਦੇ ਖਿਲਾਫ ਹੀ ਧਾਰਾ 323 ਤੇ 326 ਤਹਿਤ ਮਾਮਲਾ ਦਰਜ ਕੀਤਾ। ਹਸਪਤਾਲ ਤੋ ਛੁੱਟੀ ਮਿਲਣ ਤੋ ਬਾਅਦ ਮੈਨੂੰ ਸਮਝੋਤੇ ਲਈ ਅਨੰਦ ਇਲੈਕਟ੍ਰੋਨਿਕ ਤੇ ਬੁਲਾਇਆ ਗਿਆ ਅਤੇ ਸਮਝੋਤੇ ਵਿੱਚ ਇੱਕ ਲੱਖ ਰੁਪਏ ਮੈਨੂੰ ਦੇਣ ਦੀ ਗੱਲ ਹੋਈ ਮੈ ਉਹ ਲੈਣ ਤੋ ਇਨਕਾਰ ਕਰ ਦਿਤਾ ਤਾ ਅਰੋਪੀਆ ਨੇ ਧਮਕੀ ਦਿੰਦਿਆ ਕਿਹਾ ਕਿ ਤੂੰ ਇਹ ਪੈਸੇ ਨਹੀ ਲੈਣੇ ਤਾ ਅਸੀ ਇਹ ਪੈਸੇ ਤੇਰੇ ਤੇ ਹੀ ਲਗਾ ਦੇਵਾਗੇ। ਜੋਤੀ ਨੇ ਦੱਸਿਆ ਕਿ ਕੁਝ ਦਿਨ ਬਾਅਦ ਮੈਨੂੰ ਏਐਸਆਈ ਕੁਲਦੀਪ ਸਿੰਘ ਦਾ ਫੋਨ ਆਇਆ ਕਿ ਤੁਹਾਨੂੰ ਐਸ.ਐਸ.ਪੀ ਨੇ ਮੇਰੇ ਨਾਲ ਬੁਲਾਇਆ ਹੈ। ਐਸਐਸਪੀ ਨੂੰ ਮਿਲਾਣਾ ਹੈ ਤਾ ਕਿ ਅਰੋਪੀਆ ਨੂੰ ਗ੍ਰਿਫਤਾਰ ਕੀਤਾ ਜਾਂ ਸਕੇ। ਲੇਕਿਨ ਏਐਸਆਈ ਆਪਣੀ ਕਾਰ ਵਿੱਚ ਬਿਠਾਕੇ ਸਿਵਲ ਹਸਪਤਾਲ ਲੈ ਗਿਆ ਤੇ ਬਾਹਰ ਬਿਠਾਕੇ ਆਪ ਅੰਦਰ ਚਲਾ ਗਿਆ। ਕਾਫੀ ਸਮੇ ਬਾਅਦ ਏਐਸਆਈ ਨੇ ਮੈਨੂੰ ਵੀ ਅੰਦਰ ਬੁਲਾਇਆ ਤੇ ਅੰਦਰ ਬੈਠੇ ਵਿਆਕਤੀ ਅਤੇ ਕੁਲਦੀਪ ਸਿੰਘ ਨੇ ਇੱਕ ਕਾਗਜ ਤੇ ਸਾਈਨ ਕਰਨ ਲਈ ਕਿਹਾ ਪਰ ਮੈ ਮਨਾਂ ਕਰ ਦਿਤਾ ਤਦ ਕਾਗਜ ਤੇ ਤਿੰਨ ਚਾਰ ਲਾਈਨਾਂ ਅਗਰੇਜੀ ਵਿੱਚ ਲਿੱਖ ਕੇ ਮੈਨੂੰ ਕਿਹਾ ਕਿ ਅਗਰ ਤੂੰ ਸਾਈਨ ਨਹੀ ਕੀਤੇ ਤਾ ਕਿਰਨਦੀਪ ਨੂੰ ਗ੍ਰਿਫਤਾਰ ਨਹੀ ਕਰਾਗੇ। ਕੁਝ ਦਿਨ ਬਾਅਦ ਮੈਨੂੰ ਪਤਾ ਲਗਿਆ ਕਿ ਉਸ ਦਿਨ ਚਾਰ ਡਾਕਟਰਾਂ ਦਾ ਬੋਰਡ ਦਿਖਾਕੇ ਕਿਰਨਦੀਪ ਤੇ ਦਰਜ ਮਾਮਲੇ ਲਗਾਈ ਧਾਰਾ 326 ਨੂੰ 325 ਵਿੱਚ ਬਦਲ ਦਿਤਾ ਗਿਆ ਹੈ। ਜੋ ਕਿ ਮੇਰੇ ਨਾਲ ਸਾਜਿਸ਼ ਤਹਿਤ ਥੋਖਾ ਕੀਤਾ ਗਿਆ ਹੈ। ਉਹਨਾਂ ਨੇ ਦੱਸਿਆ ਕਿ ਇਸ ਤੋ ਬਾਅਦ ਮੈ ਐਸ.ਐਸ.ਪੀ ਹੁਿਸ਼ਆਰਪੁਰ ਅਤੇ ਬੀਜੇਪੀ ਦੇ ਨੇਤਾ ਨੂੰ ਮਿਲਕੇ ਇਨਸ਼ਾਫ ਦੀ ਗੁਹਾਰ ਲਗਾਈ ਲੇਕਿਨ ਮੈਨੂੰ ਇਨਸਾਫ ਨਹੀ ਮਿਲਿਆ।
ਏ.ਐਸ.ਆਈ ਕੁਲਦੀਪ ਸਿੰਘ ਨਾਲ ਸੰਪਰਕ ਕਰਨ ਤੇ ਉਹਨਾਂ ਨੇ ਦੱਸਿਆ ਕਿ ਮੇਰੀ ਇਸ ਕੇਸ ਵਿੱਚ ਕੋਈ ਭੂਮਿਕਾ ਨਹੀ ਹੈ ਕਾਨੂੰਨ ਮੁਤਾਬਿਕ ਕਾਰਵਾਈ ਕੀਤੀ ਗਈ ਹੈ। ਉਚ ਅਧਿਕਾਰੀਆ ਦੇ ਆਦੇਸ਼ ਅਨੁਸਾਰ ਬੋਰਡ ਬਿਠਾਇਆ ਗਿਆ ਸੀ ਤੇ ਬੋਰਡ ਵਲੋ ਜੋਤੀ ਸਰੂਪ ਦੀਆ ਸੱਟਾਂ ਮੁਤਾਬਿਕ ਹੀ ਧਾਰਾ 325 ਵਿੱਚ ਬਦਲੀ ਗਈ ਹੈ।

Share Button

Leave a Reply

Your email address will not be published. Required fields are marked *

%d bloggers like this: