ਛਾਜਲੀ ਦਾ ਕ੍ਰਿਕਟ ਟੂਰਨਾਮੈਂਟ ਸ਼ਾਨੋ ਸੌਕਤ ਨਾਲ ਹੋਇਆ ਸਮਾਪਤ

ਛਾਜਲੀ ਦਾ ਕ੍ਰਿਕਟ ਟੂਰਨਾਮੈਂਟ ਸ਼ਾਨੋ ਸੌਕਤ ਨਾਲ ਹੋਇਆ ਸਮਾਪਤ

img-20160923-wa0099ਦਿੜ੍ਹਬਾ ਮੰਡੀ 23 ਸਤੰਬਰ (ਰਣ ਸਿੰਘ ਚੱਠਾ)ਇਥੋਂ ਨਜਦੀਕੀ ਪਿੰਡ ਛਾਜਲੀ ਵਿਖੇ ਚੈਂਪੀਅਨ ਸਪੋਰਟਸ ਕਲੱਬ ਛਾਜਲੀ ਵੱਲੋਂ 14ਵਾਂ ਸ਼ਾਨਦਾਰ ਕ੍ਰਿਕਟ ਕੱਪ ਕਰਵਾਇਆ ਗਿਆ । ਟੂਰਨਾਮੈਂਟ ਦੇ ਤੀਸਰੇ ਦਿਨ ਮੁੱਖ ਮਹਿਮਾਨ ਵਜੋਂ ਐਡਵੋਕੇਟ ਪੁਸ਼ਪਿੰਦਰ ਸਿੰਘ ਗੁਰੂ ਜਨਰਲ ਸਕੱਤਰ ਯੂਥ ਕਾਂਗਰਸ ਲੋਕ ਸਭਾ ਸੰਗਰੂਰ ਨੇ ਸਿਕਰਤ ਕੀਤੀ।ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਕਰਨ ਤੋਂ ਬਾਅਦ ਦਰਸ਼ਕਾਂ ਤੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਐਡਵੋਕੇਟ ਗੁਰੂ ਨੇ ਕਿਹਾ ਕਿ ਖਿਡਾਰੀਆਂ ਨੂੰ ਨਸ਼ਿਆਂ ਤੋ ਦੂਰ ਰਹਿਕੇ ਖੇਡਾਂ ਵੱਲ ਵੱਧ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਖੇਡਾਂ ਦਾ ਮਿਆਰ ਉੱਚਾ ਚੁਕਣ ਲਈ ਕਾਂਗਰਸ ਦੀ ਸਰਕਾਰ ਆਉਣ ਤੇ ਪਿੰਡਾਂ ਵਿੱਚ ਵਧੀਆ ਖੇਡ ਸਟੇਡੀਅਮ ਉਸਾਰੇ ਗਈ।ਉਨ੍ਹਾਂ ਕਿਹਾ ਕਿ ਵਿਧਾਨ ਸਭਾ ਦੀਆਂ 2017 ਵਿੱਚ ਆਉਣ ਵਾਲੀਆਂ ਚੋਣਾਂ ਚ ਨੋਜਵਾਨ ਵੱਧ ਤੋਂ ਵੱਧ ਕਾਂਗਰਸ ਪਾਰਟੀ ਦੇ ਹੱਕ ਵਿੱਚ ਫਤਵਾ ਦੇਕੇ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ। ਕਿਉਂਕਿ ਕਾਂਗਰਸ ਪਾਰਟੀ ਹੀ ਪੰਜਾਬ ਵਿੱਚ ਨਸ਼ਿਆਂ ਨੂੰ ਖਤਮ ਕਰਕੇ ਨਸ਼ਿਆਂ ਦੀ ਦਲਦਲ ਵਿੱਚ ਫਸੀ ਪੰਜਾਬ ਦੀ ਜਵਾਨੀ ਨੂੰ ਬਾਹਰ ਕੱਢ ਸਕਦੀ ਹੈ।ਐਡਵੋਕੇਟ ਗੁਰੂ ਨੇ ਚੈਂਪੀਅਨ ਸਪੋਰਟਸ ਕਲੱਬ ਛਾਜਲੀ ਦੀ ਹਰ ਸਾਲ ਕ੍ਰਿਕਟ ਟੂਰਨਾਮੈਂਟ ਕਰਵਾਉਣ ਤੇ ਕਲੱਬ ਦੀ ਸਲਾਘਾ ਕੀਤੀ।ਇਸ ਮੌਕੇ ਕੁਲਵਿੰਦਰ ਸਿੰਘ ਸਰਸਾ,ਸੁਰਿੰਦਰ ਛਿੰਦੂ ਹਰਿਆਉ,ਰਣਜੀਤ ਸਿੰਘ ਹਰਿਆਉ,ਜੱਗੀ ਸੰਗਤਪੁਰਾ,ਲਾਡੀ ਧਰਮਗੜ੍ਹ,ਰੋਸਾ ਰਾਮਗੜ੍ਹ ਆਦਿ ਹਾਜਿਰ ਸਨ ।

Share Button

Leave a Reply

Your email address will not be published. Required fields are marked *

%d bloggers like this: