ਗਾਇਕ ਮਨਜੀਤ ਲੱਲੀਆ ਦਾ ਸਿੰਗਲ ਟ੍ਰੈਕ ‘ਦਿਲ ਦੇ ਸੱਚੇ’ ਪੋਸਟਰ ਜਾਰੀ ਕੀਤਾ

ਗਾਇਕ ਮਨਜੀਤ ਲੱਲੀਆ ਦਾ ਸਿੰਗਲ ਟ੍ਰੈਕ , ਦਿਲ ਦੇ ਸੱਚੇ, ਪੋਸਟਰ ਜਾਰੀ ਕੀਤਾ

03
ਗੜਸ਼ੰਕਰ 23 ਸਤੰਬਰ (ਅਸ਼ਵਨੀ ਸ਼ਰਮਾਂ) ਪ੍ਰਸਿੱਧ ਗਾਇਕ ਮਨਜੀਤ ਲੱਲੀਆ ਅਤੇ ਮਨ ਪੀ ਸਿੰਘ ਵੱਲੋ ਸਾਝੇ ਗਾਏ ਸਿੰਗਲ ਟ੍ਰੈਕ ਦਿਲ ਦੇ ਸੱਚੇ ਦਾ ਲੱਲੀਆ ਵਿਖੇ ਪੋਸਟਰ ਜਾਰੀ ਕੀਤਾ ਗਿਆ ਇਸ ਮੋਕੇ ਜਾਣਕਾਰੀ ਦਿੰਦਿਆ ਗਾਇਕ ਮਨਜੀਤ ਲੱਲੀਆ ਨੇ ਦੱਸਿਆ ਕਿ ਪ੍ਰੋਜੈਕਟ ਡਾਇਰੈਕਟਰ ਸੀਮਾ ਸ਼ਰਮਾ ਵਲੋ ਤਿਆਰ ਕੀਤੇ ਗਏ ਸਿੰਗਲ ਟ੍ਰੈਕ ਦਿਲ ਦੇ ਸੱਚੇ ਨੂੰ ਉਨਾ ਨੇ ਖੁਦ ਲਿਖਿਆ ਹੈ ਇਹ ਗੀਤ ਪੂਰੀ ਤਰਾ ਪਰਿਵਾਰਿਕ ਕੀਤਾ ਹੈ ਇਸ ਗੀਤ ਨੂੰ ਅਮਰ ਆਡੀਉ ਵਲੋ 23 ਸਤੰਬਰ ਨੂੰ ਰਿਲੀਜ ਕੀਤਾ ਜਾਵੇਗਾ ਉਨਾ ਨੇ ਦੱਸਿਆ ਕਿ ਰਣਜੀਤ ਸਿੰਘ ਢਿੱਲੋ ਯੂ ਕੇ ਦੇ ਵਿਸ਼ੇਸ਼ ਸਹਿਯੋਗ ਦੁਆਰਾ ਤਿਆਰ ਇਸ ਗੀਤ ਦਾ ਮਿਊਜਿਕ ਬੀਆਰ ਡਿਮਾਣਾ ਤੇ ਜਤਿੰਦਰ ਡਿਮਾਣਾ ਦੁਆਰਾ ਨਿਰਦੇਸ਼ਤ ਕੀਤਾ ਗਿਆ।
ਇਸ ਮੋਕੇ ਪੋਸਟਰ ਜਾਰੀ ਕਰਦੇ ਸਮੇ ਪ੍ਰੋਜੈਕਟ ਡਾਇਰੈਕਟਰ ਸੀਮਾ ਸ਼ਰਮਾ ,ਹਰਦੀਪ ਸਿੰਘ ਅਟਵਾਲ ਮਜਾਰਾ ,ਬਲਵਿੰਦਰ ਚੱਕ ਫੁੱਲੂ ,ਗੁਰਪ੍ਰੀਤ ਸਿੰਘ ,ਜਗਤਾਰ ਸਿੰਘ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: