ਕੁਲਾਰ ਖੁਰਦ ਵਿੱਚ ਪਸ਼ੂ ਭਲਾਈ ਅਤੇ ਕਿਸਾਨ ਜਾਗਰੂਕਤਾ ਕੈਂਪ ਦਾ ਆਯੋਜਨ

ਕੁਲਾਰ ਖੁਰਦ ਵਿੱਚ ਪਸ਼ੂ ਭਲਾਈ ਅਤੇ ਕਿਸਾਨ ਜਾਗਰੂਕਤਾ ਕੈਂਪ ਦਾ ਆਯੋਜਨ

dsc_2070-1ਕੌਹਰੀਆਂ 21 ਸਤੰਬਰ, (ਰਣ ਸਿੰਘ ਚੱਠਾ) ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਖੇੜੀ ਦੇ ਸਹਿਯੋਗੀ ਨਿਰਦੇਸ਼ਕ (ਸਿਖਲਾਈ) ਡਾ. ਮਨਦੀਪ ਸਿੰਘ ਅਤੇ ਡਿਪਟੀ ਡਾਇਰੈਕਟਰ (ਪਸ਼ੂ ਪਾਲਣ) ਡਾ. ਸੁਖਚਰਨਜੀਤ ਸਿੰਘ ਗੋਸਲ, ਸੰਗਰੂਰ ਦੀ ਸਾਂਝੀ ਅਗਵਾਈ ਹੇਠ ਪਿੰਡ ਕੁਲਾਰ ਖੁਰਦ ਵਿਖੇ ਪਸ਼ੂ ਭਲਾਈ ਅਤੇ ਕਿਸਾਨ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਮੌਕੇ ਪਸ਼ੂ ਪਾਲਕਾਂ ਅਤੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਡਾ. ਮਨਦੀਪ ਸਿੰਘ, ਸਹਿਯੋਗੀ ਨਿਰਦੇਸ਼ਕ (ਸਿਖਲਾਈ) ਨੇ ਕਿਹਾ ਕਿ ਪਸ਼ੂ ਪਾਲਣ ਇੱਕ ਅਜਿਹਾ ਕਿੱਤਾ ਹੈ ਜੋ ਖੇਤੀਬਾੜੀ ਨਾਲ ਪੂਰੀ ਤਰਾਂ ਮੇਲ ਖਾਂਦਾ ਹੈ। ਇਸ ਲਈ ਕਿਸਾਨ ਵੀਰ ਕੁੱਝ-ਕੁ ਪਸ਼ੂ ਪਾਲ ਕੇ ਪਸ਼ੂ ਪਾਲਣ ਨੂੰ ਸਹਾਇਕ ਧੰਦੇ ਦੇ ਤੌਰ ‘ਤੇ ਅਪਣਾ ਕੇ ਜਿੱਥੇ ਆਪਣੀ ਆਮਦਨ ਵਿੱਚ ਵਾਧਾ ਕਰ ਸਕਦੇ ਹਨ ਉੱਥੇ ਦੇਸ਼ ਵਿੱਚ ਦੁੱਧ, ਆਂਡੇ ਅਤੇ ਮੀਟ ਦਾ ਉਤਪਾਦਨ ਵਧਾਉਣ ਵਿੱਚ ਵੀ ਯੋਗਦਾਨ ਪਾ ਸਕਦੇ ਹਨ। ਉਨਾਂ ਦੱਸਿਆ ਕਿ ਕ੍ਰਿਸ਼ੀ ਵਿਗਿਆਨ ਕੇਂਦਰ, ਖੇੜੀ ਵਿਖੇ ਡੇਅਰੀ ਫਾਰਮਿੰਗ, ਮੁਰਗੀ ਪਾਲਣ, ਬੱਕਰੀ ਪਾਲਣ ਅਤੇ ਸੂਰ ਪਾਲਣ ਦੇ ਸਿਖਲਾਈ ਕੋਰਸ ਲਗਾਏ ਜਾਂਦੇ ਹਨ। ਡਾ. ਵਿਨੈ ਕੁਮਾਰ ਜਿੰਦਲ, ਸੀਨੀਅਰ ਵੈਟਨਰੀ ਅਫਸਰ, ਸੰਗਰੂਰ ਨੇ ਕਿਸਾਨਾਂ ਨੂੰ ਪਸ਼ੂ ਪਾਲਣ ਵਿਭਾਗ ਦੀਆਂ ਸਕੀਮਾਂ ਬਾਰੇ ਭਰਪੂਰ ਜਾਣਕਾਰੀ ਦਿੱਤੀ। ਉਨ੍ਹਾਂ ਨੇ ਪਸ਼ੂਆਂ ਲਈ ਸੰਤੁਲਿਤ ਅਹਾਰ ਬਾਰੇੇ ਵੀ ਜਾਣਕਾਰੀ ਸਾਂਝੀ ਕੀਤੀ। ਡਾ. ਸਤਬੀਰ ਸਿੰਘ, ਸਹਾਇਕ ਪ੍ਰੋਫੈਸਰ (ਪਸ਼ੂ ਵਿਗਿਆਨ) ਕੇ ਵੀ ਕੇ, ਖੇੜੀ ਨੇ ਕਿਸਾਨਾਂ ਨੂੰ ਸਾਉਣੀ ਅਤੇ ਹਾੜ੍ਹੀ ਰੁੱਤ ਵਿੱਚ ਹਰੇ ਚਾਰਿਆਂ ਦੀ ਕਾਸ਼ਤ ਅਤੇ ਹਰੇ ਚਾਰੇ ਦਾ ਅਚਾਰ ਬਣਾਉਣ ਦੇ ਤਰੀਕੇ ਬਾਰੇ ਦੱਸਿਆ। ਡਾ. ਅਮਨਦੀਪ ਸਿੰਘ, ਵੈਟਨਰੀ ਅਫਸਰ, ਗੱਗੜਪੁਰ ਨੇ ਪਸ਼ੂਆਂ ਦੇ ਰਖ-ਰਖਾਉ ਅਤੇ ਪਸ਼ੂਆਂ ਵਿੱਚ ਚਿੱਚੜਾਂ ‘ਤੇ ਮਲੱਪਾਂ ਦੀ ਰੋਕਥਾਮ ਬਾਰੇ ਕਾਣਕਾਰੀ ਦਿੱਤੀ। ਇਸ ਕੈਂਪ ਦੌਰਾਨ ਵਿਭਾਗ ਵੱਲੋਂ ਪਸ਼ੂਆਂ ਵਾਸਤੇ ਸਸਤੀਆਂ ਦਰਾਂ ‘ਤੇ ਦਵਾਈਆਂ ਅਤੇ ਮਿਨਰਲ ਮਿਕਸਚਰ ਵੀ ਉਪਲਬਧ ਕਰਵਾਇਆ ਗਿਆ। ਪਿੰਡ ਦੇ ਸਰਪੰਚ ਸ. ਕਰਮਜੀਤ ਸਿੰਘ ਨੇ ਕ੍ਰਿਸ਼ੀ ਵਿਗਿਆਨ ਕੇਂਦਰ, ਖੇੜੀ ਅਤੇ ਪਸ਼ੂ ਪਾਲਣ ਵਿਭਾਗ, ਸੰਗਰੂਰ ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ। ਇਸ ਕੈਂਪ ਦੇ ਆਯੋਜਨ ਵਿੱਚ ਸ. ਸੁਭਚਰਨ ਸਿੰਘ, ਵੈਟਨਰੀ ਇੰਸਪੈਕਟਰ ਦਾ ਅਹਿਮ ਯੋਗਦਾਨ ਰਿਹਾ। ਕੈਂਪ ਵਿੱਚ 80 ਤੋਂ ਵੱਧ ਕਿਸਾਨਾਂ ਨੇ ਭਾਗ ਲਿਆ।

Share Button

Leave a Reply

Your email address will not be published. Required fields are marked *

%d bloggers like this: