ਨਿਊਜਰਸੀ ਵਿਖੇ ਗੁਰਪ੍ਰੀਤ ਸਿੰਘ ਘੁੱਗੀ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ

ਨਿਊਜਰਸੀ ਵਿਖੇ ਗੁਰਪ੍ਰੀਤ ਸਿੰਘ ਘੁੱਗੀ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ

 img-20160918-wa0025img-20160919-wa0009ਨਿਊ ਜਰਸੀ ,ਸਿਤੰਬਰ 20 (ਰਾਜ ਗੋਗਨਾ) ਪੰਜਾਬ ਆਮ ਆਦਮੀ ਪਾਰਟੀ ਦੇ ਕਨਵੀਨਰ ਗੁਰਪ੍ਰੀਤ ਸਿੰਘ ਘੁੱਗੀ ਦਾ ਨਿਊਜਰਸੀ ਦੇ ਪੰਜਾਬੀਆਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਹੈਮਿਲਟਨ ,ਨਿਊਜਰਸੀ ਦੇ ਰੋਜ਼ ਗਾਰਡਨ ਰੈਸਟੋਰੈਂਟ ਵਿਖੇ ਆਮ ਆਦਮੀ ਪਾਰਟੀ ਨਿਊ ਜਰਸੀ ਯੂਨਿਟ ਵਲੋਂ ਗੁਰਪ੍ਰੀਤ ਸਿੰਘ ਘੁੱਗੀ ਦੇ ਆਉਣ ਤੇ ਇੱਕ ਇਕੱਤਰਤਾ ਕੀਤੀ ਗਈ ਜਿਸ ਵਿੱਚ ਨਿਊਜਰਸੀ ਅਤੇ ਪੈਨਸਲਵੇਨੀਆਂ ਤੋਂ ਪੰਜਾਬੀ ਪਹੁੰਚੇ ਹੋਏ ਸਨ।ਇਸ ਪ੍ਰੋਗਰਾਮ ਦਾ ਅਗਾਜ਼ ਸ.ਜਸਬੀਰ ਸਿੰਘ ਜੱਜ ਵਲੋਂ ਕੀਤਾ ਗਿਆ ਜਿਨਾਂ ਨੇ ਪੰਜਾਬ ਦੇ ਹਾਲਾਤਾਂ ਬਾਰੇ ਗੱਲ ਕਰਦਿਆਂ ਦੱਸਿਆ ਕਿ ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਨਾਉਣੀ ਕਿਉਂ ਜਰੂਰੀ ਹੈ ।ਉਹਨਾਂ ਤੋਂ ਉਪਰੰਤ ਨਿਊਜਰਸੀ ਯੂਨਿਟ ਦੇ ਜਾਇੰਟ ਸਕੱਤਰ ਨੇ ਪੰਜਾਬ ਬਾਰੇ ਨਸ਼ਿਆ ,ਭ੍ਰਿਸ਼ਟਾਚਾਰ ਅਤੇ ਪਾਣੀ ਦੀਆਂ ਸਮੱਸਿਆਵਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਪੰਜਾਬ ਨੂੰ ਬਚਾਉਣ ਲਈ ਸਾਨੂੰ ਐਨ ਆਰ ਆਈ ਨੂੰ ਵਧ ਚੜ੍ਹ ਕੇ ਹਿਸਾ ਪਾਉਣਾ ਚਾਹੀਦਾ ਹੈ ਆਪੋ ਆਪਣੇ ਪਿੰਡ ਸਾਂਭਣੇ ਚਾਹੀਦੇ ਹਨ।ਗੁਰਪ੍ਰੀਤ ਸਿੰਘ ਘੁੱਗੀ ਦੇ ਆਉਣ ਤੇ ਪੂਰਾ ਹਾਲ ਆਮ ਆਦਮੀ ਪਾਰਟੀ ਜਿੰਦਾਬਾਦ ਅਤੇ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ।img-20160919-wa0005
ਆਮ ਆਦਮੀ ਪਾਰਟੀ ਦੇ ਈਸਟ ਕੋਸਟ ਦੇ ਕੋਆਰਡੀਨੇਟਰ ਹਿਮਾਂਚੂ ਕਲਪਾਨਾimg-20160918-wa0012 ਨੇ ਆਮ ਆਦਮੀ ਪਾਰਟੀ ਦੇ ਸ਼ੁਰੂਆਤੀ ਸਮੇ ਬਾਰੇ ਗੱਲ ਕੀਤੀ ਪਾਰਟੀ ਹੋਂਦ ‘ਚ ਕਿਵੇਂ ਆਈ ,ਉਹਨਾਂ ਨੇ ਕਿਵੇਂ ਕਿਵੇਂ ਪਾਰਟੀ ਲਈ ਮਿਹਨਤਾਂ ਕੀਤੀਆਂ ਪਾਰਟੀ ਨੂੰ ਸਥਾਪਤ ਕਰਨ ਲਈ ਅਤੇ ਦਿੱਲੀ ‘ਚ ਪਾਰਟੀ ਦੀ ਸਰਕਾਰ ਸਥਾਪਤ ਹੋਈ।ਆਮ ਆਦਮੀ ਪਾਰਟੀ ਦੇ ਈਸਟ ਕੋਸਟ ਦੇ ਕੋਆਰਡੀਨੇਟਰ ਮਨਮੀਤ ਸਿੰਘ ਜਿਨਾਂ ਨੇ ਪਾਰਟੀ ਲਈ ਪਿਛਲੇ ਸਾਲਾਂ ‘ਚ ਬਹੁਤ ਕੰਮ ਕੀਤਾ ਹੈ ਉਹ ਵਾਸ਼ਿੰਗਟਨ ਤੋਂ ਆਏ ਸਨ ਉਹਨਾਂ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਇਸ ਗੱਲ ਦਾ ਵੀ ਖੁਲਾਸਾ ਕੀਤਾ ਕਿ 1950 ਵਿਆਂ ਵਿੱਚ ਕੈਲੀਫੋਰਨੀਆਂ ਤੋਂ ਚੋਣ ਲੜ ਕੇ ਜੱਜ ਬਣੇ ਸਰਦਾਰ ਦਲੀਪ ਸਿੰਘ ਸੌਂਧ ਉੱਤੇ ਜਦ ਲੋਕਾਂ ਨੇ ਇਤਰਾਜ਼ ਕੀਤਾ ਤਾਂ ਉਹਨਾਂ ਨੇ ਜੱਜ ਦੀ ਪਦਵੀ ਤੇ ਕੰਮ ਨਹੀਂ ਸੀ ਸੰਭਾਲਿਆ ਸਗੋਂ ਕਾਂਗਰਸਮੈਨ ਦੀ ਚੋਣ ਲੜ ਕੇ ਕਾਂਗਰਸਮੈਨ ਬਣੇ ਸਨ ਜਿਹੜੇ ਅਮਰੀਕਾ ਵਿੱਚ ਏਸ਼ੀਅਨ ਮੂਲ ਦੇ ਪਹਿਲੇ ਕਾਂਗਰਸਮੈਨ ਬਣੇ ਸਨ।ਸ.ਮਨਮੀਤ ਸਿੰਘ ਨੇ ਡਾਕੂਮੈਂਟਰੀਆਂ ਵੀ ਬਣਾਈਆਂ ਹਨ ਜਿਨਾਂ ਵਿੱਚ ਇੱਕ ਡਾਕੂਮੈਂਟਰੀ 1984 ਤੇ ਬਣਾਈ ਗਈ ਸੀ ਅਤੇ ਦੂਜੀ ਉਹਨਾਂ ਨੇ 3 ਸਾਲ ਲਗਾ ਕੇ ਪੰਜਾਬ ਦੇ ਹਾਲਾਤਾਂ ਤੇ ਬਣਾਈ ਸੀ ਕਿ ਪੰਜਾਬ ਕਿਸਾਨ ‘ਚ ਖੁਦਕੁਸ਼ੀਆਂ ਕਿਉਂ ਕਰਦੇ ਹਨ।ਮਨਮੀਤ ਸਿੰਘ ਅਮਰੀਕਾ ਵਿੱਚ ਇੱਕ ਵੱਡੀ ਕੰਪਨੀ ਆਈ ਬੀ ਐਮ ‘ਚ ਕੰਮ ਕਰਦੇ ਹਨ ਅਤੇ ਸਮੇ ਸਮੇ ਤੇ ਪਾਰਟੀ ਲਈ ਇੰਡੀਆ ਜਾ ਕੇ ਸੇਵਾਵਾਂ ਨਿਭਾਉਂਦੇ ਰਹੇ ਹਨ।
ਆਮ ਆਦਮੀ ਪਾਰਟੀ ਦੇ ਅਮਰੀਕਾ ਦੇ ਆਊਟ ਰੀਚ ਕਨਵੀਨਰ ਸਤਬੀਰ ਸਿੰਘ ਬਰਾੜ ਨੇ ਦੱਸਿਆ ਕਿ ਕਿਸ ਤਰਾਂ ਆਮ ਆਦਮੀ ਪਾਰਟੀ ਨੇ ਆਮ ਪ੍ਰਿਵਾਰਾਂ ਵਿੱਚੋਂ ਆਏ ਨਵੇਂ ਪਾਰਟੀ ਵਰਕਰਾਂ ਨੂੰ ਟਿਕਟਾਂ ਦੇ ਕੇ ਨਿਵਾਜ਼ਿਆ ਹੈ ਜਿਹੜੇ ਅਸੰਬਲੀ ‘ਚ ਪਹੁੰਚ ਕੇ ਆਮ ਆਦਮੀ ਦੀ ਅਵਾਜ਼ ਬਣਨਗੇ ।ਉਹਨਾਂ ਨੇ ਕੁਝ ਉਮੀਦਵਾਰਾਂ ਬਾਰੇ ਜਾਣਕਾਰੀ ਵੀ ਦਿੱਤੀ ਜਿਨਾਂ ਦੀਆਂ ਤਸਵੀਰਾਂ ਵੀ ਮੰਚ ਤੇ ਲੱਗੀਆਂ ਹੋਈਆਂ ਸਨ।ਆਮ ਆਦਮੀ ਪਾਰਟੀ ਦੇ ਮਿਸ਼ਨ ਪੰਜਾਬ 2017 ਦੇ ਕੋਆਰਡੀਨੇਟਰ ਅੰਮ੍ਰਿਤਪਾਲ ਸਿੰਘ ਢਿੱਲੋਂ ਜਿਹੜੇ ਇੰਟਰਨੈਟ ਤੇ ਇਸ ਮਿਸ਼ਨ ਨੂੰ ਕਾਮਯਾਬ ਕਰਨ ਲਈ ਸੇਵਾਵਾਂ ਨਿਭਾ ਰਹੇ ਹਨ ,ਨੇ ਪਾਰਟੀ ਦੇ ਮਿਸ਼ਨ 2017-117 ਬਾਰੇ ਜਾਣਕਾਰੀ ਦਿੱਤੀ।ਆਮ ਆਦਮੀ ਪਾਰਟੀ ਦੇ ਸ਼ਿਕਾਗੋ ਦੇ ਕਨਵੀਨਰ ਅਜੀਤ ਸਿੰਘ ਵੀ ਇਸ ਸਮਾਗਮ ਵਿੱਚ ਪਹੁੰਚੇ ਸਨ।ਨਿਊਜਰਸੀ ਯੂਨਿਟ ਦੇ ਕਨਵੀਨਰ ਧਰਮ ਸਿੰਘ ਢੱਡਾ ਨੇ ਪਾਰਟੀ ਦੇ ਸਮਾਗਮ ‘ਚ ਪਹੁੰਚੇ ਪੰਜਾਬੀਆਂ ਦਾ ਧੰਨਵਾਦ ਕੀਤਾ ਅਤੇ ਗੁਰਪ੍ਰੀਤ ਸਿੰਘ ਘੁੱਗੀ ਜੀ ਆਇਆ ਆਖਿਆ ਸ.ਗੁਰਪ੍ਰੀਤ ਸਿੰਘ ਨੇ ਇਸ ਸਮਾਗਮ ‘ਚ ਬੋਲਦਿਆਂ ਪੰਜਾਬੀਆਂ ਨੂੰ ਹਲੂਣਾ ਦਿੰਦਿਆਂ ਜਾਗਣ ਅਤੇ ਆਉਂਦੀਆਂ ਚੋਣਾ ਵਿੱਚ ਆਮ ਆਦਮੀ ਪਾਰਟੀ ਨੂੰ ਜਿਤਾਉਣ ਦੀ ਅਪੀਲ ਕੀਤੀ।ਉਹਨਾਂ ਕਿਹਾ ਕਿ ਰਾਜ ਨਹੀਂ ਸੇਵਾ ਜਿਹੜਾ ਸਰਕਾਰ ਵਲੋਂ ਦਾਹਵਾ ਕੀਤਾ ਜਾ ਰਿਹਾ ਹੈ ਸੇਵਾ ਤਾਂ ਕੇਵਲ ਆਪਣਿਆਂ ਦੀ ਹੀ ਕੀਤੀ ਤੇ ਕਰਵਾਈ ਜਾ ਰਹੀ ਹੈ।ਗੁਰਪ੍ਰੀਤ ਸਿੰਘ ਨੇ ਕਿਹਾ ਕਿ ਉਹ ਪਹਿਲਾਂ ਵੀ ਵਲੰਟੀਅਰ ਸਨ ਤੇ ਹੁਣ ਵੀ ਪਾਰਟੀ ਦੇ ਵਲੰਟੀਅਰ ਹੀ ਹਨ ਕੇਵਲ ਜਿੰਮੇਵਾਰੀ ਹੀ ਵਧੀ ਹੈ ।ਉਹਨਾਂ ਨੇ ਆਮ ਆਦਮੀ ਪਾਰਟੀ ਦੀਆਂ ਦਿੱਲੀ ਦੀਆਂ ਕਾਰਗੁਜਾਰੀਆਂ ਬਾਰੇ ਦੱਸਿਆ ਅਤੇ ਜਿਹੜੇ ਹਾਲਾਤਾਂ ‘ਚ ਪਾਰਟੀ ਦੀਆਂ ਦਿੱਲੀ ਸਰਕਾਰਾਂ ਬਣੀਆਂ ਅਤੇ ਕਿਹੜੀਆਂ ਚਿਨਾਉਤੀਆਂ ਵਿੱਚੋਂ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪਾਰਟੀ ਨੂੰ ਲੰਘਣਾ ਪਿਆ ਉਹਨਾਂ ਬਾਰੇ ਗੱਲਬਾਤ ਕੀਤੀ ।ਘੁੱਗੀ ਨੇ ਦੱਸਿਆ ਕਿ ਕਿਸ ਤਰਾਂ 49 ਦਿਨ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਸਮੇ ਦਿੱਲੀ ਵਿੱਚ ਭਰਿਸ਼ਟਾਚਾਰ ਖਤਮ ਹੋਇਆ ਸੀ ਦਿੱਲੀ ਵਿੱਚ ਪੁਲਿਸ ਦਿੱਲੀ ਸਰਕਾਰ ਦੇ ਅਧੀਨ ਨਹੀਂ ਹੈ ਜਦ ਦੂਜੀ ਵਾਰ ਪਾਰਟੀ ਦੀ ਸਰਕਾਰ ਬਣੀ ਵਿਜ਼ੀਲੈਂਸ ਵਿਭਾਗ ਰਾਹੀਂ ਭਰਿਸ਼ਟਚਾਰ ਬੰਦ ਕਰਾਉਣ ਲਈ ਯਤਨ ਕੀਤੇ ਗਏ ਤਾਂ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਵਿਜ਼ੀਲੈਂਸ ਵਿਭਾਗ ਹੀ ਕੇਂਦਰ ਦੀ ਭਾਜਪਾ ਸਰਕਾਰ ਨੇ ਖੋਹ ਲਿਆ।ਪੰਜਾਬ ਬਾਰੇ ਗੱਲ ਕਰਦਿਆਂ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਇੱਕ ਨੌਜਵਾਨ ਦਾ ਨਸ਼ਾ ਛੁਡਾਉਣ ਲਈ ਕੇਵਲ 18000 ਰੁਪੇ ਦੀ ਕਿੱਟ ਦੀ ਲੋੜ ਹੈ ਅਤੇ ਪਹਿਲ ਦੇ ਅਧਾਰ ਤੇ ਨੌਜਵਾਨਾਂ ਦਾ ਨਸ਼ਾ ਛੁਡਾਇਆ ਜਾਵੇਗਾ।ਉਹਨਾਂ ਕਿਹਾ ਪੰਜਾਬ ਦਾ ਖਜਾਨਾ ਖਾਲੀ ਤਾਂ ਹੈ ਹੀ ਸਰਕਾਰੀ ਬਿਲਡਿੰਗਾਂ ਵੀ ਗਹਿਣੇ ਰੱਖੀਆਂ ਜਾ ਚੁਕੀਆਂ ਹਨ ਜੇਕਰ ਲੋੜ ਪਈ ਤਾਂ ਉਹ ਪੰਜਾਬ ਦੇ ਨੌਜਵਾਨਾਂ ਨੂੰ ਬਚਾਉਣ ਲਈ ਲੋੜ ਪਈ ਤਾਂ ਐਨ ਆਰ ਆਈ ਤੋਂ ਮਦਦ ਲੈਣਗੇ ਤਾਂ ਕਿ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਾ ਮੁਕਤ ਕੀਤਾ ਜਾ ਸਕੇ।ਕਿਸਾਨਾਂ ਲਈ ਚੋਣਮਨੋਰਥ ਪੱਤਰਜਾਰੀ ਹੋਇਆ ਹੈ ਦਲਿਤਾਂ ਲਈ ਵੀ ਵੱਖਰਾ ਚੋਣ ਮਨੋਰਥ ਪੱਤਰ ਜਾਰੀ ਹੋਵੇਗਾ ਅਤੇ ਸੜਕਾਂ ਦੀ ਸੁਰੱਖਿਆ ਵੀ ਯਕੀਨੀ ਬਣਾਈ ਜਾਵੇਗੀ।ਸਮਾਗਮ ਦੇ ਅਖੀਰ ਵਿੱਚ ਗੁਰਪ੍ਰੀਤ ਸਿੰਘ ਨੇ ਸਵਾਲਾਂ ਦੇ ਜਵਾਬ ਵੀ ਦਿੱਤੇ ।ਬੜੇ ਵਧੀਆ ਮਾਹੌਲ ਵਿੱਚ ਇਹ ਸਮਾਗਮ ਹੋਇਆ।
ਇਸ ਸਮਗਾਗਮ 500 ਪੰਜਾਬੀਆਂ ਦੇ ਇਕੱਠ ‘ਚ ਨਿਊਜਰਸੀ ਯੂਨਿਟ ਦੇ ਕਨਵੀਨਰ ਧਰਮ ਸਿੰਘ ਢੱਡਾ ਤੋਂ ਇਲਾਵਾ ਸੱਕਤਰ ਪੁਲਕਿਤ ਗੁਪਤਾ,ਜਾਇੰਟ ਸਕੱਤਰ ਬਲਜਿੰਦਰ ਸਿੰਘ,ਖਜਾਨਚੀ ਬਿੱਟੂ ਗਰੇਵਾਲ,ਜੀਤੀ ਗਰੇਵਾਲ,ਪੀਟਰ ਸਿੰਘ ਗਰੇਵਾਲ,ਜਸਵਿੰਦਰ ਸਿੰਘ ਚੀਮਾ,ਸਲਵਿੰਦਰ ਸਿੰਘ ਮੱਲੀ੍ਹ,ਰੋਹਾਨ,ਰਜਿੰਦਰਾ ਲੋਧੀ,ਬਲਕਾਰ ਸੈਣੀ,ਗੁਰਿੰਦਰ ਸਿੰਘ ਮਾਂਗਟ,ਸੋਨੀ,ਵਿਜੇ ਵਰਮਾ,ਪਰਵਿੰਦਰ ਕਮਾਲ ਅਤੇ ਬਰਜਿੰਦਰ ਸਿੰਘ ਔਜਲਾ ਹਾਜ਼ਰ ਸਨ।ਸਮਾਗਮ ‘ਚ ਨਿਊਜਰਸੀ ਦੇ ਕਾਰੋਬਾਰੀ (ਬਿਜ਼ਨੈਸਮੈਨ) ਵੀ ਕਾਫੀ ਗਿਣਤੀ ‘ਚ ਸਾਮਿਲ ਸਨ।

Share Button

Leave a Reply

Your email address will not be published. Required fields are marked *

%d bloggers like this: