ਪਿੰਡ ਭੰਮੀਆ ਦੀ ਮਾੜੀ ਹਾਲਤ ਬਾਰੇ ਦਿੱਤਾ ਮੰਗ-ਪੱਤਰ

ਪਿੰਡ ਭੰਮੀਆ ਦੀ ਮਾੜੀ ਹਾਲਤ ਬਾਰੇ ਦਿੱਤਾ ਮੰਗ-ਪੱਤਰ

19-09-16-picture-memorandumਗੜ੍ਹਸ਼ੰਕਰ, 19 ਸਤੰਬਰ (ਅਸ਼ਵਨੀ ਸ਼ਰਮਾ): ਲੇਬਰ ਪਾਰਟੀ (ਭਾਰਤ) ਦੇ ਆਗੂ ਸਮਾਜਸੇਵਕ ਜਸਵਿੰਦਰ ਕੁਮਾਰ ਧੀਮਾਨ ਦੀ ਅਗੁਵਾਈ ਵਿੱਚ ਐਸ.ਡੀ.ਐਮ, ਗੜਸ਼ੰਕਰ ਨੂੰ ਮੰਗ-ਪੱਤਰ ਦਿੱਤਾ ਗਿਆ ਜਿਸ ਵਿੱਚ ਕਿ ਹਲਕੇ ਦੇ ਪਿੰਡ ਭੰਮੀਆਂ ਦੀ ਬਾਜ਼ੀਗਰ ਬਸਤੀ ਨੂੰ ਮੁੱਢਲੀਆਂ ਸਹੂਲਤਾਂ ਨਾ ਮਿਲਣਦੀ ਸਮੱਸਿਆ ਨੂੰ ਦੂਰ ਕਰਣ ਦੀ ਮੰਗ ਕੀਤੀ ਗਈ। ਇਸ ਦੋਰਾਨ ਬਸਤੀ ਵਾਸੀਆਂ ਨੇ ਕਿਹਾ ਕਿ ਉਹਨਾਂ ਦੇ ਇਲਾਕੇ ਵਿੱਚ ਪਿਛਲੇ ਕਈ ਸਾਲਾਂ ਤੋਂ ਹੀ ਪਾਣੀ ਸਪਲਾਈ ਦੀਆਂ ਪਾਈਪਾਂਤਾਂ ਹਨ ਪਰ ਪਾਣੀ ਕਦੇ ਵੀ ਨਹੀਂ ਪਹੁੰਚਿਆ। ਇਸ ਤੋਂ ਇਲਾਵਾਪੰਚਾਇਤ ਦੀ ਅਣਗਹਿਲੀ ਵਾਜੋਂ ਸੜਕ ਵੀ ਪਿਛਲੇ ਤਕਰੀਬਲ ਵੀਹ ਤੋਂ ਵੀ ਜ਼ਿਆਦਾ ਸਾਲਾਂ ਤੋਂ ਨਹੀਂ ਬਣੀ ਹੈ, ਅਤੇ ਗੰਦੇ ਪਾਣੀ ਦੀ ਨਿਕਾਸੀ ਦਾ ਵੀ ਕੋਈ ਹੱਲ-ਰਾਸਤਾ ਨਹੀ ਹੈ ਜਿਸ ਕਰਕੇ ਗੰਦਾ ਨਾਲੀਆਂ ਦਾ ਪਾਣੀ ਹਰ ਵੇਲੇ ਘਰਾਂ ਦੇ ਬਾਹਰ ਗਲੀਆ ਵਿੱਚ ਹੀ ਖੜਾ ਰਹਿੰਦਾ ਹੈ, ਅਤੇ ਇਹਨਾਂ ਵਿੱਚ ਪਣਪ ਰਹੇ ਖ਼ਤਰਨਾਕ ਲਾਰਵਾ ਬਿਮਾਰੀਆਂ ਨੂੰ ਸੱਦੇ ਦੇ ਰਹੇ ਹਨ। ਇਸ ਦੌਰਾਨ ਜਨਰਲ ਸਕੱਤਰ ਸਤੀਜਾ ਨੇ ਕਿਹਾ ਕਿ ਉਚੱ-ਅਧਿਕਾਰੀ ਨੇ ਵੀ ਜਲਦ ਤੋਂ ਜਲਦ ਇਸ ਬਾਰੇ ਕਾਰਵਾਈ ਕਰਨ ਦਾ ਯਕੀਨ ਦਿਲਾਇਆ।ਮੋਕੇ ਤੇ ਹਾਜ਼ਰ ਸਨ ਜਸਵਿੰਦਰ ਸਿੰਘ, ਕ੍ਰਿਸ਼ਨ ਸਿੰਘ, ਜਸਵੀਰ ਸਿੰਘ, ਸੰਦੀਪ ਸਿੰਘ, ਰਸ਼ਪਾਲ ਕੌਰ, ਕਸ਼ਮੀਰ ਕੌਰ, ਬਿੰਦਰ ਅਤੇ ਹੋਰ।

Share Button

Leave a Reply

Your email address will not be published. Required fields are marked *

%d bloggers like this: