16ਵਾਂ ਸ਼੍ਰੀ ਚੰਦ ਸੱਭਿਆਚਾਰਕ ਮੇਲਾ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ

16ਵਾਂ ਸ਼੍ਰੀ ਚੰਦ ਸੱਭਿਆਚਾਰਕ ਮੇਲਾ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ
ਗੋਰਾ ਚੱਕ ਵਾਲਾ-ਪ੍ਰੀਤ ਲਾਲੀ, ਗੁਰਨਾਮ ਭੁੱਲਰ ਅਤੇ ਜੌਨ ਬੇਦੀ ਨੇ ਗਾਇਕੀ ਦੇ ਵਿਖਾਏ ਜੌਹਰ

photoਸਾਦਿਕ, 19 ਸਤੰਬਰ (ਗੁਲਜ਼ਾਰ ਮਦੀਨਾ)-ਹਰ ਸਾਲ ਦੀ ਤਰਾਂ ਇਸ ਸਾਲ ਵੀ 16ਵਾਂ ਬਾਬਾ ਸ਼੍ਰੀ ਚੰਦ ਸੱਭਿਆਚਾਰਕ ਤੇ ਪੇਂਡੂ ਖੇਡ ਮੇਲਾ ਪਿਛਲੇ ਦਿਨੀਂ ਪਿੰਡ ਫਤਿਹਗੜ ਗਹਿਰੀ ਵਿਖੇ ਬਹੁਤ ਹੀ ਧੂਮ-ਧਾਮ ਨਾਲ ਕਰਵਾਇਆ ਗਿਆ। ਜਿਸ ਦੇ ਮੁੱਖ ਮਹਿਮਾਨ ਅਮਰਦੀਪ ਗਰੇਵਾਲ ਸਨ ਅਤੇ ਉਨਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਸੱਭਿਆਚਾਰਕ ਮੇਲੇ ਦੀ ਸੁਰੂਆਤ ਸੁੱਖਾ ਬਰਾੜ ਨੇ ਇਕ ਧਾਰਮਿਕ ਗੀਤ ਗਾਕੇ ਕੀਤੀ ਉਸ ਤੋਂ ਬਾਅਦ ਲਖਵਿੰਦਰ ਲੱਖਾ ਪਰਨਾਨੰਦ ਔਲਖ ਨੇ ਵੀ ਆਪਣੇ ਗੀਤਾ ਨਾਲ ਹਾਜ਼ਰੀ ਲਗਵਾਈ। ਪੰਜਾਬੀ ਲੋਕ ਗਾਇਕ ਗੁਰਨਾਮ ਭੁੱਲਰ ਨੇ ਹੀਰ ਜਿਹੀਆਂ ਕੁੜੀਆਂ, ਵਿਨੀਪੈਗ ਅਤੇ ਲੋਕ ਤੱਥ ਸੁਣਾ ਕਿ ਸਰੋਤਿਆਂ ਦਾ ਅਥਾਹ ਪਿਆਰ ਬਟੋਰਿਆ। ਮੇਲੇ ਨੂੰ ਚਾਰ ਚੰਨ ਲਾਉਂਣ ਲਈ ਫ਼ਿਰ ਵਾਰੀ ਆਈ ਉਸ ਉਚੇ-ਲੰਮੇ ਸੋਹਣੇ-ਸੁਨੱਖੇ ਗੱਭਰੂ ਗਾਇਕ ਜੌਨ ਬੇਦੀ ਦੀ ਜਿਸ ਨੇ ਮਿਰਜ਼ਾ ਗਾਕੇ ਮਾਹੌਲ ਨੂੰ ਹੋਰ ਵੀ ਰੰਗੀਨ ਬਣਾ ਦਿਤਾ ਅਤੇ ਮੇਲੇ ਨੂੰ ਸਿੱਖਰਾਂ ਤੇ ਪਹੁੰਚਾ ਦਿੱਤਾ ਅਤੇ ਤਾੜੀਆਂ ਨਾਲ ਪੰਡਾਲ ਗੂੰਝਣ ਲੱਗ ਪਿਆ। ਉਸ ਤੋਂ ਉਪਰੰਤ ਵਾਰੀ ਆਈ ਪੰਜਾਬੀ ਲੋਕ ਗਾਇਕੀ ਦੀ ਦੋਗਾਣਾ ਜੋੜੀ ਗੋਰਾ ਚੱਕ ਵਾਲਾ-ਪ੍ਰੀਤ ਲਾਲੀ ਦੀ ਜਿੰਨਾਂ ਨੇ ਆਪਣੇ ਨਵੇਂ ਪੁਰਾਣੇ ਗੀਤਾਂ ਦੀ ਝੜੀ ਲਾ ਦਿਤੀ ਜਿੰਨਾਂ ਨੇ ਗਾਇਆ ‘ਦੋ ਦਿਨ ਰੁਸ ਕਿ ਬੋਲੀ ਆ ਕੀ ਹਾਲ ਬਣਾ ਲਿਆ ਵੇ, ਕਿੰਨੇ ਸੋਹਣੇ ਦਿਨ ਸੀ, ਤੇਰਾ ਕੀ ਇਤਬਾਰ ਕਰਾਂ, ਸਾਹਾਂ ਤੋਂ ਬਗੈਰ, ਲੱਗੇ ਫਿਰ ਵੀ ਪਿਆਰਾ, ਆਪਣੇ ਬਿਗਾਨਿਆਂ ਦੀ ਸਾਰ ਅਤੇ ਪੰਜਾਬੀ ਲੋਕ ਗਾਇਕਾ ਪ੍ਰੀਤ ਲਾਲੀ ਨੇ ਆਪਣੀਆਂ ਮਸਤ ਅਦਾਵਾਂ ਨਾਲ ਸਰੋਤਿਆਂ ਦਾ ਦਿਲ ਜਿਤਿਆ ਅਤੇ ਆਪਣੇ ਚਰਚਿਤ ਗੀਤ ‘ਲੰਮੇ ਰੂਟ, ਹੋਕੇ, ਕਮਲਾ ਜੱਟ, ਮਿਸ ਕਾਲਾਂ, ਬਰਸਾਤ, ਚੰਗਾ ਉਕੇ ਬਾਏ ਤੈਨੂੰ ਸਾਡੀ ਸੋਹਣਿਆ ਵੇ ਮੈਂ ਨਾਨਕੇ ਚੱਲੀਆਂ ਆਦਿ ਗੀਤਾਂ ਦੀ ਝੜੀ ਲਾ ਦਿੱਤੀ। ਮੇਲੇ ਦੌਰਾਨ ਸਟੇਜ ਦੀ ਭੂਮਿਕਾ ਮੰਚ ਸੰਚਾਲਿਕ ਮੰਦਰ ਬੀਹਲੇਵਾਲੀਆ ਨੇ ਨਿਭਾਈ। ਅੰਤ ਵਿੱਚ ਆਏ ਮੁੱਖ ਮਹਿਮਾਨਾਂ ਨੂੰ ਸਨਮਾਨ ਚਿੰਨ ਦੇ ਕਿ ਸਨਮਾਨਿਤ ਕੀਤਾ ਗਿਆ ਅਤੇ ਆਖਰ ਨੂੰ ਇਹ ਸੱਭਿਆਚਾਰਕ ਮੇਲਾ ਆਪਣੀਆਂ ਮਿੱਠੀਆਂ ਯਾਦਾਂ ਛੱਡਦਾ ਅਤੇ ਅਗਲੇ ਸਾਲ ਫਿਰ ਆਉਂਣ ਦੇ ਵਾਅਦੇ ਨਾਲ ਸਮਾਪਤ ਹੋ ਗਿਆ। ਇਸ ਮੌਕੇ ਉਘੇ ਗੀਤਕਾਰ ਜਗਦੇਵ ਮਾਨ, ਅਮਰ ਬੇਦੀ, ਗੁਰੂ ਯੁਵਰਾਜ ਸੋਢੀ, ਗਗਨ ਪੋਥੀਮਾਲਾ, ਬੱਬੂ ਸਰੀਹ, ਕਰਮ ਸੰਧੂ ਤੋਂ ਇਲਾਵਾਂ ਆਸ-ਪਾਸ ਦੇ ਪੰਚ ਸਰਪੰਚ ਅਤੇ ਵੱਡੀ ਗਿਣਤੀ ਵਿੱਚ ਲੋਕ ਮੌਜੂਦ ਸਨ।

Share Button

Leave a Reply

Your email address will not be published. Required fields are marked *

%d bloggers like this: