ਲੋਕ ਅਦਾਲਤ ਵਿੱਚ ਰਾਜੀਨਾਮੇ ਯੋਗ 544 ਮੁਕਦੱਮੇ ਰੱਖੇ ਸੁਣਵਾਈ ਲਈ : ਸ੍ਰੀਮਤੀ ਲਾਂਬਾ

ਲੋਕ ਅਦਾਲਤ ਵਿੱਚ ਰਾਜੀਨਾਮੇ ਯੋਗ 544 ਮੁਕਦੱਮੇ ਰੱਖੇ ਸੁਣਵਾਈ ਲਈ : ਸ੍ਰੀਮਤੀ ਲਾਂਬਾ
08 ਕਰੋੜ 45 ਲੱਖ 76 ਹਜ਼ਾਰ 882 ਰੁਪਏ ਦੇ ਅਵਾਰਡ ਕੀਤੇ ਪਾਸ
ਲੋਕ ਅਦਾਲਤਾਂ ਦੇ ਦੁਆਰਾ ਛੇਤੀ ਅਤੇ ਸਸਤਾ ਮਿਲਦਾ ਨਿਆਂ
ਹਰ ਮਹੀਨੇ ਦੇ ਆਖਰੀ ਸ਼ਨੀਚਰਵਾਰ ਨੂੰ ਲਗਾਈ ਜਾਂਦੀ ਮਹੀਨਾਵਾਰ ਲੋਕ ਅਦਾਲਤ
ਲੋਕ ਅਦਾਲਤ ਵਿੱਚ ਫੈਸਲਾ ਕਰਵਾਇਆ ਜਾਂਦਾ ਆਪਸੀ ਸਹਿਮਤੀ ਅਤੇ ਰਜ਼ਾਮੰਦੀ ਨਾਲ ਐਸ.ਏ.ਐਸ ਨਗਰ, ਖਰੜ ਅਤੇ ਡੇਰਾਬਸੀ ਦੀਆਂ ਅਦਾਲਤਾਂ ਵਿਚ ਲਗਾਈ ਗਈ ਲੋਕ ਅਦਾਲਤ

ਐਸ.ਏ.ਐਸ. ਨਗਰ, 18 ਸਤੰਬਰ (ਧਰਮਵੀਰ ਨਾਗਪਾਲ) ਰਾਸ਼ਟਰੀ ਕਾਨੂੰਨੀ ਸੇਵਾਵਾਂ ਅਥਾਰਟੀ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਚੰਡੀਗੜ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਰਾਜ ਦੀਆਂ ਸਮੂਹ ਜਿਲ ਕਾਨੂੰਨੀ ਸੇਵਾਵਾਂ ਅਥਾਰਟੀਆਂ ਵੱਲੋਂ ਮਹੀਨਾ ਵਾਰ ਲੋਕ ਅਦਾਲਤ ਲਗਾਈ ਜਾਂਦੀ ਹੈ ਜਿਸ ਵਿੱਚ ਵੱਖ-ਵੱਖ ਤਰPਾਂ ਦੇ ਕਚਹਿਰੀਆਂ ਵਿੱਚ ਚੱਲਦੇ ਝਗੜਿਆਂ ਦੇ ਮੁੱਕਦਮਿਆਂ ਦੇ ਨਿਪਟਾਰੇ ਕੀਤੇ ਜਾਂਦੇ ਹਨ। ਇਹ ਜਾਣਕਾਰੀ ਦਿੰਦਿਆਂ ਸਕੱਤਰ ਜਿਲPਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀਮਤੀ ਮੋਨਿਕਾ ਲਾਂਬਾ ਨੇ ਦੱਸਿਆ ਕਿ ਜਿਲਾP ਐਸ.ਏ.ਐਸ ਨਗਰ ਦੇ ਜੂਡੀਸ਼ਿਅਲ ਕੋਰਟ ਕੰਪਲੈਕਸ ਸੈਕਟਰ-76, ਸਮੇਤ ਸਬ-ਡਵੀਜ਼ਨ ਖਰੜ ਅਤੇ ਡੇਰਾਬਸੀ ਦੀਆਂ ਅਦਾਲਤਾਂ ਵਿਚ ਵੀ ਮਹੀਨਾ ਵਾਲ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ ।
ਸ੍ਰੀਮਤੀ ਲਾਂਬਾ ਨੇ ਦੱਸਿਆ ਕਿ ਇਸ ਲੋਕ ਅਦਾਲਤ ਵਿੱਚ ਰਾਜੀਨਾਮੇ ਯੋਗ 544 ਮੁਕਦੱਮੇ ਸੁਣਵਾਈ ਲਈ ਰੱਖੇ ਗਏ ਅਤੇ 08 ਕਰੋੜ 45 ਲੱਖ 76 ਹਜ਼ਾਰ 882 ਰੁਪਏ ਦੇ ਅਵਾਰਡ ਪਾਸ ਕੀਤੇ ਗਏ। ਉਨਾਂP ਦੱਸਿਆ ਕਿ ਜੂਡੀਸ਼ਿਅਲ ਕੋਰਟ ਕੰਪਲੈਕਸ ਐਸ.ਏ.ਐਸ. ਨਗਰ ਵਿਖੇ ਜਿਲPਾ ਅਤੇ ਸੈਸ਼ਨ ਜੱਜ ਸ਼੍ਰੀਮਤੀ ਅਰਚਨਾ ਪੁਰੀ, ਵਧੀਕ ਜਿਲPਾ ਅਤੇ ਸੈਸ਼ਨ ਜੱੰਜ ਸ਼੍ਰੀ ਤਰਸੇਮ ਮੰਗਲਾ, ਸ੍ਰੀ ਜਸਵਿੰਦਰ ਸਿੰਘ, ਸ੍ਰੀ ਪੁਨੀਤ ਮੋਹਨ ਸ਼ਰਮਾ ਅਤੇ ਸ੍ਰੀ ਅਮਿਤ ਥਿੰਦ, ਸ੍ਰੀਮਤੀ ਵਿਪਨਦੀਪ ਕੌਰ, ਸ੍ਰੀ ਹਰਪ੍ਰੀਤ ਸਿੰਘ, ਸ੍ਰੀਮਤੀ ਬਿਸਮਨ ਮਾਨ, ਦੀ ਅਗਵਾਈ ਹੇਠ ਅੱਠ ਬੈਂਚ ਬਣਾਏ ਗਏ। ਇਸ ਮਹੀਨਾਵਾਰ ਲੋਕ ਅਦਾਲਤ ਵਿੱਚ ਲ਼ਟਿਗਿੳਨਟਸ ਵਲੋਂ ਬਹੁਤ ਹੀ ਉਤਸ਼ਾਹ ਨਾਲ ਭਾਗ ਲਿਆ ਗਿਆ ਅਤੇ ਸਮੂਹ ਜੱਜ ਸਾਹਿਬਾਨਾਂ ਨੇ ਚਲਦੇ ਕੇਸਾਂ ਵਿੱਚ ਵੱਧ ਤੋਂ ਵੱਧ ਕੇਸਾਂ ਦੇ ਰਾਜ਼ੀਨਾਮਾ ਕਰਵਾਕੇ ਫੈਸਲਾ ਕੀਤਾ ਗਿਆ।
ਸ੍ਰੀਮਤੀ ਲਾਂਬਾ ਨੇ ਦੱਸਿਆ ਕਿ ਮਹੀਨਾਵਾਰ ਲੋਕ ਅਦਾਲਤ ਹਰ ਮਹੀਨੇ ਦੇ ਆਖਰੀ ਕਾਰਜਕਾਰੀ ਸ਼ਨੀਚਰਵਾਰ ਨੂੰ ਲਗਾਈ ਜਾਂਦੀ ਹੈ ਅਤੇ ਕੇਸਾਂ ਨੂੰ ਨਿਪਟਾਉਣ ਦੀ ਤਿਆਰੀ ਦਾ ਕੰਮ ਮਹੀਨੇ ਦੇ ਆਰੰਭ ਤੋਂ ਹੀ ਸ਼ੁਰੂ ਕਰ ਦਿੱਤਾ ਜਾਂਦਾ ਹੈ। ਉਨਾਂP ਦੱਸਿਆ ਕਿ ਮਹੀਨਾ ਵਾਰ ਲੋਕ ਅਦਾਲਤਾਂ ਦੇ ਦੁਆਰਾ ਛੇਤੀ ਅਤੇ ਸਸਤਾ ਨਿਆਂ ਮਿਲਦਾ ਹੈ ਅਤੇ ਇਸ ਦੇ ਫੈਸਲੇ ਦੇ ਖਿਲਾਫ ਕੋਈ ਅਪੀਲ ਨਹੀਂ ਹੁੰਦੀ , ਫੈਸਲਾ ਅੰਤਿਮ ਹੁੰਦਾ ਹੈ। ਲੋਕ ਅਦਾਲਤ ਵਿੱਚ ਫੈਸਲਾ ਆਪਸੀ ਸਹਿਮਤੀ ਅਤੇ ਰਜ਼ਾਮੰਦੀ ਨਾਲ ਕਰਵਾਇਆ ਜਾਂਦਾ ਹੈ। ਲੋਕ ਅਦਾਲਤ ਵਿੱਚ ਫੈਸਲਾ ਹੋਣ ਉਪਰੰਤ ਕੇਸ ਵਿੱਚ ਲੱਗੀ ਸਾਰੀ ਕੋਰਟ ਫੀਸ ਵੀ ਵਾਪਿਸ ਮਿਲ ਜਾਂਦੀ ਹੈ।

Share Button

Leave a Reply

Your email address will not be published. Required fields are marked *

%d bloggers like this: