ਮਾਤਰ ਇਕ ਤਿਹਾਈ ਅਮਰੀਕਨ ਲੋਕ ਹੀ ਮੀਡੀਏ ਤੇ ਵਿਸ਼ਵਾਸ਼ ਕਰਦੇ ਹਨ

ਮਾਤਰ ਇਕ ਤਿਹਾਈ ਅਮਰੀਕਨ ਲੋਕ ਹੀ ਮੀਡੀਏ ਤੇ ਵਿਸ਼ਵਾਸ਼ ਕਰਦੇ ਹਨ
ਇਹ ਪ੍ਰਗਟਾਵਾ ਗੈਲਪ ਪੋਲ ਨੇ ਆਪਣੇ ਨਵੇਂ ਪੋਲ ਵਿਚ ਕੀਤਾ

ਵਿਰਜੀਨੀਆ 14 ਸਤੰਬਰ (ਸੁਰਿੰਦਰ ਢਿਲੋਂ) ਮਾਤਰ ਇਕ ਤਿਹਾਈ ਅਮਰੀਕਨ ਲੋਕ ਹੀ ਮੀਡੀਏ ਤੇ ਵਿਸ਼ਵਾਸ਼ ਕਰਦੇ ਹਨ ਇਹ ਪ੍ਰਗਟਾਵਾ ਗੈਲਪ ਪੋਲ ਨੇ ਆਪਣੇ ਨਵੇਂ ਪੋਲ ਵਿਚ ਕੀਤਾ ਹੈ | ਗੈਲਪ ਪੋਲ ਮੁਤਾਬਿਕ ਬੀਤੇ ਇਕ ਦਹਾਕੇ ਤੋਂ ਵੱਧ ਸਮੇਂ ਤੋਂ ਮੀਡੀਏ ਵਿਚ ਲੋਕਾਂ ਦਾ ਵਿਸ਼ਵਾਸ਼ ਲਗਾਤਾਰ ਘੱਟਦਾ ਜਾ ਰਿਹਾ ਹੈ ਤੇ ਇਸ ਵਰ੍ਹੇ ਬੀਤੇ ਵਰ੍ਹੇ ਦੇ 40 ਫੀਸਦੀ ਤੋਂ ਘੱਟ ਕੇ ਇਹ 32 ਫੀਸਦੀ ਤੇ ਪੁੱਜ ਗਿਆ ਹੈ ਇੰਝ 8 ਫੀਸਦੀ ਹੋਰ ਘੱਟ ਗਿਆ ਹੈ |
ਪੋਲ ਮੁਤਾਬਿਕ ਹਰ ਉਮਰ ਵਰਗ ਦੇ ਲੋਕਾਂ ਵਿਚ ਇਸ ਦਾ ਵਿਸ਼ਵਾਸ਼ ਘੱਟਿਆ ਹੈ ਪਰ ਨੌਜਵਾਨ ਉਮਰ ਵਰਗ 18-49 ਵਿਚ ਵਧੇਰੇ ਹੈ ਜੋ ਬੀਤੇ ਵਰ੍ਹੇ ਦੇ 36 ਤੋਂ 26 ਫੀਸਦੀ ਰਹਿ ਗਿਆ ਹੈ 50 ਸਾਲ ਤੋਂ ਉਪਰ ਦੇ ਵਰਗ ਵਿਚ ਇਹ ਕਮੀ 45 ਤੋਂ 38 ਫੀਸਦੀ ਤੇ ਇਸ ਵਰ੍ਹੇ ਪੁੱਜ ਗਈ ਹੈ |ਨਿਰਪੱਖ ਲੋਕਾਂ ਵਿਚ ਇਹ ਪਿਛਲੇ ਸਾਲ ਦੇ 33 ਫੀਸਦੀ ਤੋਂ ਘੱਟ ਕੇ 30 ਫੀਸਦੀ ਵਿਸ਼ਵਾਸ਼ ਦੀ ਦਰ ਰਹਿ ਗਈ ਹੈ|
ਰੀਪਬਲੀਕਨ ਵਿਚ ਮੀਡੀਏ ਦੀ ਸਾਖ ਜਿਆਦਾ ਡਿੱਗੀ ਹੈ ਤੇ ਇਸ ਵਿਚ ਪਿਛਲੇ ਸਾਲ ਦੇ 32 ਫੀਸਦੀ ਮੁਕਾਬਲੇ 14 ਫੀਸਦੀ ਵਿਸ਼ਵਾਸ਼ ਰਹਿ ਗਿਆ ਹੈ ਇਹ ਬੀਤੇ ਵੀਹ ਵਰ੍ਹਿਆਂ ਵਿਚ ਸੱਭ ਤੋਂ ਘੱਟ ਵਿਸ਼ਵਾਸ਼ ਦੀ ਦਰ ਹੈ |ਉਨ੍ਹਾਂ ਦਾ ਦੋਸ਼ ਹੈ ਕੇ ਉਨ੍ਹਾਂ ਦੇ ਉਮੀਦਵਾਰ ਡੋਨਾਲਡ ਟਰੰਪ ਦੇ ਮੁਕਾਬਲੇ ਡੈਮੋਕਰੇਟ ਦੀ ਹਿਲਰੀ ਕਲਿੰਟਨ ਦਾ ਪੱਖ ਮੀਡੀਆ ਪੂਰਦਾ ਹੈ |ਡੈਮੋਕਰੇਟ ਵਿਚ ਵੀ ਮੀਡੀਏ ਦੇ ਵਿਸ਼ਵਾਸ਼ ਦੀ ਦਰ ਵਿਚ ਕਮੀ ਆਈ ਹੈ ਜੋ ਬੀਤੇ ਵਰ੍ਹੇ ਦੇ 55 ਫੀਸਦੀ ਤੋਂ ਘੱਟ ਕੇ 51 ਫੀਸਦੀ ਰਹਿ ਗਈ ਹੈ |
ਗੈਲਪ ਨੇ ਪੋਲ ਵਿਚ 1020 ਲੋਕਾਂ ਨਾਲ ਇੰਟਰਵਿਊ ਕੀਤੀ ਸੀ ਜਿਸ ਵਿਚ 60 ਫੀਸਦੀ ਸੈਲਫੋਨ ਧਾਰਕ ਸਨ ਤੇ 40 ਫੀਸਦੀ ਲੈਂਡ ਲਾਇਨ ਵਾਲੇ ਸਨ |

Share Button

Leave a Reply

Your email address will not be published. Required fields are marked *

%d bloggers like this: