ਬੋੜਾ ‘ਚ ਪੀਣ ਵਾਲੇ ਪਾਣੀ ਦੀਆ ਟੂਟੀਆ ਦੇ ਕੂਨੈਕਸ਼ਨ ਕੱਟਣ ਦੇ ਵਿਰੋਧ ‘ਚ ਚੱਕਾ ਜਾਮ ਕੀਤਾ

img-20160914-wa0031

ਗੜ੍ਹਸ਼ੰਕਰ 14 ਸਤੰਬਰ (ਅਸ਼ਵਨੀ ਸ਼ਰਮਾ) ਪਿਛਲੇਦਿਨੀ ਪਿੰਡ ਬੋੜਾ ਵਿਖੇ ਘਰਾਂ ਦੇ ਪੀਣ ਵਾਲੇ ਪਾਣੀ ਦੀਆ ਟੂਟੀਆ ਦੇ ਕੂਨੈਕਸ਼ਨ ਸੰਬਧਿਤ ਮਹਿਕਮੇ ਵਲੋ ਕੱਟੇ ਗਏ ਸਨ ਜਿਸ ਦੇ ਵਿਰੋਧ ‘ਚ ਸੀ.ਪੀ.ਐਮ ਪਾਰਟੀ ਵਲੋ ਕਾਮਰੇਡ ਹਰਭਜਨ ਅਟਵਾਲ ਦੀ ਅਗਵਾਈ ‘ਚ ਚੱਕਾਂ ਜਾਮ ਕੀਤਾ ਗਿਆ। ਇਸ ਧਰਨੇ ਨੂੰ ਸੰਬੋਧਨ ਕਰਦਿਆ ਜਿਲਾ ਸਕੱਤਰ ਕਾਂ ਦਰਸ਼ਨ ਸਿੰਘ ਮੱਟੂਨੇ ਕਿਹਾ ਕਿ ਜਗੀਰਦਾਰਾਂ ਦੇਮੋਟਰਾ ਦੇ ਬਿੱਲ ਮੁਆਫ ਹੋ ਸਕਦੇ ਹਨ ਤਾ ਫਿਰ ਗਰੀਬ ਲੋਕਾਂ ਦੇ ਪੀਣ ਵਾਲੇ ਪਾਣੀ ਦੇ ਬਿੱਲ ਕਿਉ ਨਹੀ ਮੁਆਫ ਹੋ ਸਕਦੇ।ਉਹਨਾਂ ਨੇ ਕਿਹਾ ਕਿ ਸੂਬਾ ਸਰਕਾਰ ਗਰੀਬ ਲੋਕਾਂ ਨਾਲ ਥੱਕਾਂ ਕਰਵਾ ਰਹੀ ਹੈਜਿਸ ਦਾ ਖਾਮਿਆਜਾਂ ਇਸ ਸਰਕਾਰ ਨੂੰ ਜਲਦੀ ਹੀ ਭੁਗਤਣਾ ਪਵੇਗਾ। ਕਾ ਮੱਟੂ ਨੇ ਕਿਹਾ ਕਿ ਅੱਜ ਸਰਕਾਰਾ ਪੀਣ ਵਾਲਾ ਪਾਣੀ ਵੀ ਫਰੀ ਨਹੀ ਦੇ ਰਹੀ ਜਦੋ ਕਿ ਕਿਸੇ ਸਮੇ ਲੋਕ ਪੋਅ ਲਗਾਕੇ ਗੁੜ ਛੋਲੇ ਤੇ ਪਾਣੀ ਪਿਆਉਦੇ ਸੀ। ਇਹਨਾ ਪੋਅ ਦਾ ਜਿਕਰ ਅੱਜ ਵੀ ਲੋਕਾਂ ਦੀ ਜੁਬਾਨ ਤੇ ਹੈ ਜਿਹਨਾਂ ‘ਚ ਹਰੋ ਦਾ ਪੋਅ, ਸਿੱਧ ਦੇ ਸਿੰਬਲ, ਝਿਊਰ ਦੀ ਖੂਹੀ, ਰੂਘੇ ਦਾ ਪੋਅ ਆਦਿ ਸਨ ਪਰ ਅੱਜ ਸਰਕਾਰ ਲੋਕਾਂ ਨੂੰ ਪੀਣ ਵਾਲੇ ਪਾਣੀ ਦੇ ਬਿੱਲ ਭੇਜ ਰਹੀ ਹੈ ਤੇ ਨਾਂ ਦੇਣ ਵਾਲੇ ਦਾ ਕੂਨੈਕਸ਼ਨ ਕੱਟਿਆ ਜਾਂ ਰਿਹਾਂ ਹੈ ਜਿਸ ਨੂੰ ਸੀ.ਪੀ.ਐਮ ਪਾਰਟੀ ਕਿਸੇ ਵੀ ਕੀਮਤ ਤੇ ਬਰਦਾਸਤ ਨਹੀ ਕਰੇਗੀ। ਇਸ ਧਰਨੇ ਨੂੰਸੁਭਾਸ਼ ਮੱਟੂ, ਹਰਭਜਨ ਅਟਵਾਲ, ਕੁਲਵਿੰਦਰ ਸੰਘਾ, ਸਰਪੰਚ ਪ੍ਰੇਮ ਸਿੰਘ ਰਾਣਾ, ਊਸ਼ਾ ਬੋੜਾ, ਸੁਰਿੰਦਰ ਕੌਰ ਚੁੰਬਰ,ਪਿੰਦਰਪਾਲ ਬੋੜਾ, ਜਸਵਿੰਦਰ ਕੌਰ, ਰੇਸ਼ਮ ਕੌਰ, ਭਾਗ ਸਿੰਘ ਦਿਆਲ, ਬਲਰਾਜ, ਪਾਲਾ ਰਾਮ, ਹੁਸ਼ਨ ਲਾਲ ਆਦਿ ਨੇ ਵੀ ਸੰਬੋਧਨ ਕੀਤਾ। ਆਖਰ ‘ਚ ਪਹੁਚਿਆ ਸਖਸੀਅਤਾ ਤੇ ਲੋਕਾਂ ਦਾ ਪਿੰਡ ਦੇ ਸਰਪੰਚ ਕੁਲਦੀਪ ਨੇ ਧੰਨਵਾਦ ਕੀਤਾ।

Share Button

Leave a Reply

Your email address will not be published. Required fields are marked *

%d bloggers like this: