ਪੰਜਾਬ ਸਰਕਾਰ ਥੋੜੇ ਦਿਨਾ ਦੀ ਪ੍ਰਹੁਣੀ,ਇੱਕ ਇੱਕ ਜੁਲਮ ਦਾ ਲਵਾਂਗੇ ਹਿਸਾਬ-ਪ੍ਰੋ: ਬਲਜਿੰਦਰ ਕੌਰ,ਡਾ: ਅਮਰਜੀਤ ਟਾਂਡਾ,ਨਾਜ਼ਰ ਬਰਾੜ

ਪੰਜਾਬ ਸਰਕਾਰ ਥੋੜੇ ਦਿਨਾ ਦੀ ਪ੍ਰਹੁਣੀ,ਇੱਕ ਇੱਕ ਜੁਲਮ ਦਾ ਲਵਾਂਗੇ ਹਿਸਾਬ-ਪ੍ਰੋ: ਬਲਜਿੰਦਰ ਕੌਰ,ਡਾ: ਅਮਰਜੀਤ ਟਾਂਡਾ,ਨਾਜ਼ਰ ਬਰਾੜ

30-16 (3)
ਬਾਘਾ ਪੁਰਾਣਾ ,30 ਅਗਸਤ (ਕੁਲਦੀਪ ਘੋਲੀਆ/ ਸਭਾਜੀਤ ਪੱਪੂ )-ਪੰਜਾਬ ਸਰਕਾਰ ਹੁਣ ਥੋੜੇ ਦਿਨਾ੍ਹ ਦੀ ਹੀ ਪ੍ਰਹੁਣੀ ਹੈ ਕਿਉਕਿ ਜਲਦ ਹੀ ਪੰਜਾਬ ਵਿੱਚ ਚੋਣ ਜ਼ਾਬਤਾ ਲੱਗਣ ਵਾਲਾ ਹੈ ਅਤੇ ਲੋਕ ਪੰਜਾਬ ਵਿਧਾਨ ਸਭਾ 2017 ਦੀਆਂ ਚੋਣਾਂ ਵਿੱਚ ਅਕਾਲੀਭਾਜਪਾ ਸਰਕਾਰ ਨੂੰ ਚਲਦਾ ਕਰਨ ਵਾਸਤੇ ਉਤਾਵਲੇ ਬੈਠੇ ਹਨ ਇੰਨਾ ਗੱਲਾਂ ਦਾ ਪ੍ਰਗਟਾਵਾ ਪਿੰਡ ਭਲੁੂਰ ਵਿਖੇ ਗੁਰਦਾਸ ਸਿੰਘ ਸਰਪੰਚ ਦੀ ਅਗਵਾਈ ਵਿੱਚ ਕੀਤੀ ਗਈ ਆਮ ਆਦਮੀ ਪਾਰਟੀ ਦੀ ਭਰਵੀ ਲਲਕਾਰ ਰੈਲੀ ਨੂੰ ਸੰਬੋਧਨ ਕਰਦੇ ਹੋਏ ਪ੍ਰੋ: ਬਲਜਿੰਦਰ ਕੌਰ (ਉਮੀਦਵਾਰ ਤਲਵੰਡੀ ਸਾਬੋ) ਪ੍ਰਧਾਨ ਮਹਿੰਲਾ ਵਿੰਗ ਪੰਜਾਬ, ਆਮ ਆਦਮੀ ਪਾਰਟੀ ਦੇ ਇੰਟਰਨੈਸ਼ਨਲ ਕਨਵੀਨਰ ਡਾ: ਅਮਰਜੀਤ ਸਿੰਘ ਟਾਂਡਾ ਅਤੇ ਨਾਜ਼ਰ ਸਿੰਘ ਬਰਾੜ ਇੰਚਾਰਜ਼ ਜਲੰਧਰ ਜ਼ੋਨ ਨੇ ਕੀਤਾ। ਉਨਾ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਬਾਦਲ ਸਰਕਾਰ ਵੱਲੋਂ ਲੋਕਾਂ ਤੇ ਕੀਤੇ ਹੋਏ ਜੁਲਮਾਂ ਦਾ ਹਿਸਾਬ ਕਿਤਾਬ ਕੀਤਾ ਜਾਵੇਗਾ ਅਤੇ ਦੋਸ਼ੀ ਪੁਲਿਸ ਅਫਸਰਾਂ ਨੂੰ ਸ਼ਜਾਵਾਂ ਦਿੱਤੀਆਂ ਜਾਣਗੀਆਂ।ਇਸ ਮੌਕੇ ਤੇ ਗੱਲ ਕਰਦੇ ਹੋਏ ਰਾਜਪਾਲ ਸਿੰਘ ਸਪੁੱਤਰ ਐਮ.ਪੀ.ਸਾਧੂ ਸਿੰਘ ਫਰੀਦਕੋਟ, ਕਮਲ ਗਿੱਲ ਭਲੂਰ, ਨਛੱਤਰ ਸਿੰਘ ਪੰਜਗਰਾਂਈ, ਸਾਹਿਬ ਸਰਪੰਚ ਆਦਿ ਨੇ ਵੀ ਸੰਬੋਧਨ ਕਰਦਿਆਂ ਵਰਕਰਾਂ ਨੂੰ ਬੇਖੌਫ ਹੋ ਕੇ ਵੋਟਾਂ ਦੀ ਤਿਆਰੀ ਕਰਨ ਵਾਸਤੇ ਕਿਹਾ।ਉਨਾ੍ਹ ਕਿਹਾ ਕਿ ਉਹ ਵਰਕਰਾਂ ਦੇ ਨਾਲ ਹਨ ਅਤੇ ਕਿਸੇ ਨੂੰ ਵੀ ਡਰਨ ਦੀ ਲੋੜ ਨਹੀ।ਨਸ਼ੇ ਬਾਰੇ ਗੱਲ ਕਰਦਿਆਂ ਉਕਤ ਆਗੂਆਂ ਨੇ ਕਿਹਾ ਕਿ ਪੰਜਾਬ ਅੱਜ ਨਸ਼ੇ ਦੀ ਸਭ ਤੋਂ ਵੱਡੀ ਮੰਡੀ ਬਣ ਚੁੱਕਾ ਹੈ ਜਿਸ ਪੰਜਾਬ ਨੂੰ ਅੱਜ ਤੱਕ ਲੜਾਈਆਂ ਵਿੱਚ ਕੋਈ ਨਹੀ ਹਰਾ ਸਕਿਆ ਉਹ ਅਕਾਲੀਆਂ ਦੇ ਚਿੱਟੇ ਵਿੱਚ ਡੁੱਬ ਗਿਆ ਹੈ ,ਪੰਜਾਬ ਦਾ ਕਿਸਾਨ ਖੁਦਕਸ਼ੀਆਂ ਕਰ ਰਿਹਾ ਹੈ ਪੰਜਾਬ ਸਰਕਾਰ ਆਪਣੇ ਵਿਕਾਸ ਦੇ ਝੂਠੇ ਸ਼ੋਹਲੇ ਗਾ ਰਹੀ ਹੈ।

ਰੈਲੀ ਦੇ ਅਖੀਰ ਵਿੱਚ ਰੈਲੀ ਦੇ ਮੁੱਖ ਸੰਜੋਜਕ ਸਰਪੰਚ ਗੁਰਦਾਸ ਸਿੰਘ ਨੇ ਸਾਰਿਆ ਦਾ ਸਹਿਯੋਗ ਦੇਣ ਵਾਸਤੇ ਧੰਨਵਾਦ ਕੀਤਾ।ਜਿਕਰਯੋਗ ਹੈ ਕਿ ਬਾਰਿਸ਼ ਕਾਰਨ ਖਰਾਬ ਮੌਸਮ ਹੋਣ ਦੇ ਬਾਵਜੂਦ ਵੀ ਸਿਰਫ 3-4 ਪਿੰਡਾਂ ਵਿੱਚੋਂ ਹੀ ਗੁਰਦਾਸ ਸਰਪੰਚ ਦੇ ਸੱਦੇ ਤੇ ਭਾਰੀ ਗਿਣਤੀ ਵਿੱਚ ਲੋਕ ਪਹੁੰਚੇ ਹੋਏ ਸਨ ਅਤੇ ਲੋਕਾਂ ਦੇ ਇਕੱਠ ਨੂੰ ਦੇਖ ਕੇ ਰੈਲੀ ਵਿੱਚ ਪਹੁੰਚੇ ਹੋਏ ਸੀਨੀਅਰ ਲੀਡਰ ਜਿੱਥੇ ਬਾਗੋ ਬਾਗ ਹੋਏ ਉੱਥੇ ਹੀ ਉਨਾ ਨੇ ਗੁਰਦਾਸ ਸਿੰਘ ਸਰਪੰਚ ਦੇ ਕੰਮ ਦੀ ਸ਼ਲਾਘਾ ਵੀ ਕੀਤੀ।ਇਸ ਮੌਕੇ ਤੇ ਦਰਸ਼ਨ ਸਿੰਘ ਭੱਟੀ, ਧਰਮਜੀਤ ਸਿੰਘ ਹਲਕਾ ਇੰਚਾਰਜ਼, ਪ੍ਰਧਾਨ ਗੁਰਤੇਜ ਸਿੰਘ , ਪੰਚ ਰੇਸ਼ਮ ਸਿੰਘ, ਜਗਰੂਪ ਸਿੰਘ ਜਟਾਣਾ, ਸਮਾਜ ਸੇਵੀ ਡਾ: ਰਾਜਦੁਲਾਰ ਸਿੰਘ, ਇਲਾਕੇ ਦੇ ਆਮ ਆਦਮੀ ਪਾਰਟੀ ਦੇ ਸਰਗਰਮ ਵਰਕਰ ਅਤੇ ਭਾਰੀ ਗਿਣਤੀ ਵਿੱਚ ਲੋਕ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: