ਮਹਾਰਾਜਾ ਰਣਜੀਤ ਸਿੰਘ ਕਾਲਜ ਵਿਖੇ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾ ਕੇ ਨਵੇਂ ਸੈਸ਼ਨ ਦੀ ਕੀਤੀ ਸ਼ੁਰੂਆਤ

ਮਹਾਰਾਜਾ ਰਣਜੀਤ ਸਿੰਘ ਕਾਲਜ ਵਿਖੇ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾ ਕੇ ਨਵੇਂ ਸੈਸ਼ਨ ਦੀ ਕੀਤੀ ਸ਼ੁਰੂਆਤ

29-17 (3)
ਮਲੋਟ, 29 ਅਗਸਤ (ਆਰਤੀ ਕਮਲ) : ਇਲਾਕੇ ਦੀ ਨਾਮਵਰ ਸਹਿ-ਵਿੱਦਿਅਕ ਸੰਸਥਾ ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ ਵਿਖੇ ਨਵੇ ਸੈਸ਼ਨ ਦੀ ਸ਼ੁਰੂਆਤ ਮੌਕੇ ਸ਼ਬਦ ਗੁਰੂ ਦਾ ਓਟ ਆਸਰਾ ਤਕਦਿਆਂ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਅਤੇ ਸੁੱਖ ਸ਼ਾਂਤੀ ਦੇ ਲਈ ਵਾਹਿਗੁਰੂ ਅੱਗੇ ਅਰਦਾਸ ਜੋਦੜੀ ਕੀਤੀ ਗਈ । ਇਸ ਮੌਕੇ ਸਟੇਜ ਸੰਚਾਲਨ ਕਰਦਿਆਂ ਰਿਸ਼ੀ ਹਿਰਦੇਪਾਲ ਨੇ ਆਈ ਹੋਈ ਸਾਧ-ਸੰਗਤ ਨੂੰ ਜੀ ਆਇਆਂ ਕਿਹਾ ਅਤੇ ਕਾਲਜ ਦੇ ਆਸ਼ੇ ਬਾਰੇ ਚਾਨਣਾ ਪਾਇਆ। ਇਸ ਉਪਰੰਤ ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡ੍ਰਾ. ਜਰਨੈਲ ਸਿੰਘ ਅਨੰਦ ਨੇ ਬੋਲਦਿਆਂ ਕਿਹਾ ਕਿ ਸਾਡਾ ਉਦੇਸ਼ ਵਿਦਿਆਰਥੀਆਂ ਨੂੰ ਸਿਰਫ ਸਿੱਖਿਆ ਦੇਣਾ ਨਹੀ ਬਲਕਿ ਜਾਗਰੂਕ ਕਰਨਾ ਹੈ। ਸਿੱਖਿਅਤ ਹੋਣ ਤੇ ਜਾਗਰੂਕ ਹੋਣ ਦੇ ਵਿਚ ਬਹੁਤ ਫਰਕ ਹੈ ਜਿਵੇਂ ਗੁਰੂ ਨਾਨਕ ਅਤੇ ਬੁੱਧ ਜਾਗਰੂਕ ਸਨ ਜਿਸ ਕਰਕੇ ਉਹ ਸਮੁੱਚੀ ਲੋਕਾਈ ਦਾ ਉੱਦਾਰ ਕਰ ਸਕੇ ਸਨ। ਉਹਨਾ ਨੇ ਕਿਹਾ ਇਸ ਸੰਸਥਾ ਦਾ ਉਦੇਸ਼ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਕਰਨਾ ਹੈ ਤਾਂ ਜੋ ਉਹ ਸਮਾਜ ਦੇ ਹਰੇਕ ਖੇਤਰ ਵਿੱਚ ਵੱਧ-ਚੜ ਕੇ ਹਿੱਸਾ ਪਾ ਸਕਣ। ਡ੍ਰਾ. ਅਨੰਦ ਨੇ ਆਈਆਂ ਹੋਈਆਂ ਸਾਰੀਆਂ ਸਖਸ਼ੀਅਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਕੁਲਬੀਰ ਸਿੰਘ ਕੋਟਭਾਈ ਨਿੱਜੀ ਸਹਾਇਕ ਹਲਕਾ ਵਿਧਾਇਕ, ਗੁਰਜੀਤ ਸਿੰਘ ਨਿੱਪੀ ਔਲਖ, ਜਥੇਦਾਰ ਗੁਰਪਾਲ ਸਿੰਘ ਗੋਰਾ ਸਾਬਕਾ ਮੀਤ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਚੇਅਰਮੈਨ ਮਾਰਕੀਟ ਕਮੇਟੀ ਬਸੰਤ ਸਿੰਘ ਕੰਗ, ਜਸਪਾਲ ਸਿੰਘ ਬਰਾੜ, ਰਾਜ ਸੰਧੂ ਮਨੀਆਂ ਵਾਲਾ, ਸਾਹਿਬ ਵਿਰਕ ਮਨੀਆਂ ਵਾਲਾ, ਜੱਸੀ ਬਰਾੜ ਸੇਖੂ, ਐਮੀ ਕੰਗ, ਆਲਮਜੀਤ ਸਿੰਘ ਬਰਾੜ, ਗੁਰਪ੍ਰੀਤ ਸਿੰਘ ਬਰਾੜ, ਮੀਤ ਪ੍ਰਧਾਨ ਟਰੱਕ ਯੂਨੀਅਆਨ ਰਣਧੀਰ ਸਮਾਘ, ਸੋਈ ਜਿਲਾ ਪ੍ਰਧਾਨ ਲੱਪੀ ਈਨਾ ਖੇੜਾ, ਪ੍ਰਿੰਸੀਪਲ ਮਿਮਟ ਕਾਲਜ ਜਸਕਰਨ ਸਿੰਘ ਭੁੱਲਰ, ਡ੍ਰਾ. ਇਕਬਾਲ ਬਰਾੜ, ਪਰਮਿੰਦਰ ਸਿੰਘ ਕੋਲਿਆਂ ਵਾਲੀ, ਹਰਦੀਪ ਸਿੰਘ ਦੀਪਾ ਸੰਧੂ, ਪ੍ਰੋ.ਭੁਪਿੰਦਰ ਜੱਸਲ, ਡਾ.ਹਰਨੇਕ ਸਿੰਘ ਕੋਮਲ, ਲਖਵਿੰਦਰ ਬਰਾੜ, ਗੁਰਸ਼ਰਨਜੀਤ ਸਿੰਘ, ਪ੍ਰਧਾਨ ਕਾਰ ਬਜਾਰ ਯੂਨੀਅਨ ਹਰਪ੍ਰੀਤ ਸਿੰਘ ਹੈਪੀ, ਦਵਿੰਦਰ ਧੂੜੀਆ, ਆਰਤੀ ਕਮਲ, ਮੇਜ਼ਰ ਸਿੰਘ ਸੰਧੂ ਸਰਾਵਾਂ ਬੋਦਲਾਂ, ਹਰਮੰਦਰ ਸਿੰਘ ਸੰਧੂ ਸਰਾਵਾਂ ਬੋਦਲਾਂ, ਗੁਰਵਿੰਦਰ ਸਿੰਘ ਸੰਧੂ ਸਮੇਤ ਕਾਲਜ਼ ਦੀ ਮੇਨੈਜ਼ਮੈਟ ਦੇ ਚੇਅਰਮੈਨ ਮਨਦੀਪ ਸਿੰਘ ਬਰਾੜ, ਜਰਨਲ ਸਕੱਤਰ ਲਖਵਿੰਦਰ ਸਿੰਘ ਰੋਹੀਵਾਲਾ, ਸਕੱਤਰ ਪ੍ਰਿਤਪਾਲ ਸਿੰਘ ਗਿੱਲ, ਪ੍ਰਬੰਧਕੀ ਸਕੱਤਰ ਦਲਜ਼ਿੰਦਰ ਸਿੰਘ ਬਿੱਲਾ ਸੰਧੂ, ਉੱਪ ਪ੍ਰਿਸੀਪਲ ਸੁਖਦੀਪ ਕੌਰ, ਸਮੁੱਚਾ ਸਟਾਫ ਅਤੇ ਵਿਦਿਆਰਥੀ ਹਾਜ਼ਰ ਰਹੇ।

Share Button

Leave a Reply

Your email address will not be published. Required fields are marked *

%d bloggers like this: