ਛੋਟੇਪੁਰ ਸਮਰਥਕਾਂ ਨੇ ਦਿੱਲੀ ਟੀਮ ਦਾ ਕੀਤਾ ਜ਼ੋਰਦਾਰ ਵਿਰੋਧ

ਛੋਟੇਪੁਰ ਸਮਰਥਕਾਂ ਨੇ ਦਿੱਲੀ ਟੀਮ ਦਾ ਕੀਤਾ ਜ਼ੋਰਦਾਰ ਵਿਰੋਧ

27-2

ਗੁਰਦਾਸਪੁਰ, 27 ਅਗਸਸ: ਅੱਜ ਸ਼ਾਮ ਗੁਰਦਾਸਪੁਰ ਸ਼ਹਿਰ ਅੰਦਰ ਆਮ ਆਦਮੀ ਪਾਰਟੀ ਦੇ ਦਿੱਲੀ ਟੀਮ ਨਾਲ ਸਬੰਧਿਤ ਅਬਜ਼ਰਵਰ ਅੰਕੁਸ਼ ਨਾਰੰਗ ਵਿਰੁੱਧ ਜਥੇ. ਸੁੱਚਾ ਸਿੰਘ ਛੋਟੇਪੁਰ ਦੇ ਦਰਜਨਾਂ ਸਮਰਥਕਾਂ ਨੇ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਕੋਆਰਡੀਨੇਟਰ ਅਮਨਦੀਪ ਸਿੰਘ ਗਿੱਲ ਦੀ ਅਗਵਾਈ ਵਿਚ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਜਥੇ: ਛੋਟੇਪੁਰ ਦੇ ਸਮਰਥਕਾਂ ਨੇ ‘ਬਾਹਰੀ ਭਜਾਓ ਪੰਜਾਬੀ ਲਿਆਓ’ ਨਾਅਰੇ ਮਾਰਦਿਆਂ ਮੀਟਿੰਗ ਦੇ ਪ੍ਰਬੰਧਕ ਅੰਕੁਸ਼ ਨਾਰੰਗ ਦਾ ਵਿਰੋਧ ਕੀਤਾ। ਇਸ ਮੌਕੇ ਜ਼ਿਲ੍ਹਾ ਕੁਆਰਡੀਨੇਟਰ ਗਿੱਲ ਨੇ ਕਿਹਾ ਕਿ ਉਹ ਕਿਸੇ ਵੀ ਸੂਰਤ ‘ਚ ਦਿੱਲੀ ਤੋਂ ਆਏ ਆਪ ਆਗੂਆਂ ਨੂੰ ਮੀਟਿੰਗ ਨਹੀਂ ਕਰਨ ਦੇਣਗੇ। ਉਨ੍ਹਾਂ ਕਿਹਾ ਕਿ ਦਿੱਲੀ ਵਾਲੇ ਤਾਂ ਚੋਣਾ ਦੇ ਅਗਲੇ ਦਿਨ ਰਵਾਨਾ ਹੋ ਜਾਣਗੇ ਪਰ ਪੰਜਾਬ ਦੇ ਲੋਕਾਂ ਵਿਚ ਪੰਜਾਬੀ ਆਗੂਆਂ ਨੇ ਹੀ ਵਿਚਰਨਾ ਹੈ।

Share Button

Leave a Reply

Your email address will not be published. Required fields are marked *

%d bloggers like this: