ਅਮਰੀਕਾ ਦੇ ਰਾਸ਼ਟਰਪਤੀ ਦੇ ਅਹੁਦੇ ਦੇ ਉਮੀਦਵਾਰਾਂ ਦੀ ਪਹਿਲੀ ਡਿਬੇਟ 26 ਸਤੰਬਰ ਨੂੰ ਹੋਵੇਗੀ

ਅਮਰੀਕਾ ਦੇ ਰਾਸ਼ਟਰਪਤੀ ਦੇ ਅਹੁਦੇ ਦੇ ਉਮੀਦਵਾਰਾਂ ਦੀ ਪਹਿਲੀ ਡਿਬੇਟ 26 ਸਤੰਬਰ ਨੂੰ ਹੋਵੇਗੀ

Donald_August_19_(cropped) Hillary_Clinton_official_Secretary_of_State_portrait_crop

ਵਿਰਜੀਨੀਆ 26 ਅਗਸਤ (ਸੁਰਿੰਦਰ ਢਿਲੋਂ) ਗੈਰ-ਪੱਖਪਾਤੀ (ਨਾਨ ਪ੍ਰਾਰਟੀਸ਼ਨ)ਤੇ ਗੈਰ-ਮੁਨਾਫਾ(ਨਾਨ ਪ੍ਰਾਫਿਟ) ਕਮਿਸ਼ਨ ਆਨ ਪ੍ਰੈਜੀਡੈਂਸ਼ਲ ਡਿਬੇਟ ਵਲੋਂ ਸਪਾਂਸਰ ਤਿੰਨ ਰਾਸ਼ਟਰਪਤੀ ਦੇ ਅਹੁਦੇ ਦੇ ਉਮੀਦਵਾਰਾਂ ਤੇ ਇਕ ਉਪ ਰਾਸ਼ਟਰਪਤੀ ਦੇ ਅਹੁਦੇ ਦੇ ਉਮੀਦਵਾਰਾਂ ਦੀ ਡਿਬੇਟ ਦਾ ਆਰੰਭ 26 ਸਤੰਬਰ ਤੋਂ ਹੋ ਰਿਹਾ ਹੈ ਤੇ ਪਹਿਲੀ ਰਾਸ਼ਟਰਪਤੀ ਦੇ ਅਹੁੱਦੇ ਦੇ ਉਮੀਦਵਾਰਾਂ ਦੀ ਡਿਬੇਟ ਸੋਮਵਾਰ 26 ਸਤੰਬਰ ਨੂੰ ਹੋਫਸਟਰਾ ਯੂਨੀਵਰਸਿਟ ਨਿਯੂਜਾਰਕ ਵਿਖੇ ਹੋਵੇਗੀ |ਉਪ ਰਾਸ਼ਟਰਪਤੀ ਦੇ ਅਹੁਦੇ ਦੇ ਉਮੀਦਵਾਰਾਂ ਦੀ ਡਿਬੇਟ ਮੰਗਲਵਾਰ 4 ਅਕਤੂਬਰ ਨੂੰ ਲੌਗਵੁਡ ਯੂਨੀਵਰਸਿਟੀ ਫਾਰਮਵਿਲ ਵਿਰਜੀਨੀਆ ਵਿਖੇ ਹੋਵੇਗੀ | ਦੂਸਰੀ ਤੇ ਤੀਸਰੀ ਰਾਸ਼ਟਰਪਤੀ ਦੇ ਅਹੁਦੇ ਦੇ ਉਮੀਦਵਾਰਾਂ ਦੀ ਕਰਮਵਾਰ ਡਿਬੇਟ ਇੰਝ ਹੋਵੇਗੀ ਐਤਵਾਰ 9 ਅਕਤੂਬਰ ਵਾਸ਼ਿੰਗਟਨ ਯੂਨੀਵਰਸਿਟੀ ਸੈਂਟ ਲੂਇਸ ਤੇ ਬੁਧਵਾਰ 19 ਅਕਤੂਬਰ ਯੂਨੀਵਰਸਿਟੀ ਆਫ ਨੇਵਾਡਾ ਵਿਖੇ ਹੋਵੇਗੀ |
ਸਾਰੀਆਂ ਡਿਬੇਟ ਵਿਚ ਹਰ ਡਿਬੇਟ ਲਈ ਇਕ ਹੀ ਸੰਚਾਲਕ ਹੋਵੇਗਾ ਤੇ ਇਹ ਡਿਬੇਟ ਰਾਤ 9-10.30 ਵਜੇ ਈਸਟਰਨ ਟਾਇਮ ਤੇ ਬਗੈਰ ਕਿਸੇ ਕਮਰਸ਼ੀਅਲ ਬਰੇਕ ਤੋਂ ਹੋਣਗੀਆਂ|ਕਮਿਸ਼ਨ ਦਾ ਮੁੱਖ ਮੰਤਵ ਇਹ ਯਕੀਨੀ ਬਨਾਉਣਾ ਹੈ ਕੇ ਲੋਕ ਪ੍ਰਮੁੱਖ ਉਮਦਵਾਰਾਂ ਦੀ ਪੁਜੀਸ਼ਨ ਨੂੰ ਜਾਣ ਸਕਣ ਕੇ ਉਹ ਵੱਖ-ਵੱਖ ਮੁੱਦਿਆਂ ਬਾਰੇ ਕੀ ਸੋਚ ਰੱਖਦੇ ਹਨ |
ਉਮੀਦਵਾਰਾਂ ਦੀ ਚੋਣ ਲਈ ਜੋ ਮਾਪਦੰਡ ਹੈ ਉਸ ਮੁਤਾਬਿਕ ਉਨ੍ਹਾਂ ਦਾ ਨਾਮ ਲੋੜੀਦੇ ਬੈਲਟਸ ਤੇ ਹੋਵੇ ਤੇ ਉਨ੍ਹਾਂ ਨੂੰ ਪੰਜ ਕੌਮੀ ਪੱਧਰ ਦੇ ਨਿਰਧਾਰਤ ਸਰਵੇਖਣਾਂ ਵਿਚ 15 ਫੀਸਦੀ ਘੱਟੋ ਘੱਟ ਵੋਟਰਾਂ ਦੀ ਹਮਾਇਤ ਪ੍ਰਾਪਤ ਹੋਵੇ |

Share Button

Leave a Reply

Your email address will not be published. Required fields are marked *

%d bloggers like this: