6ਵੇ’ ਵਿਸ਼ਵ ਕੱਪ ਕਬੱਡੀ ਪੰਜਾਬ 2016 ਲਈ 10 ਕਮੇਟੀਆਂ ਸਮੇਤ ਪ੍ਰਬੰਧਕੀ ਕਮੇਟੀ ਦਾ ਗਠਨ

6ਵੇ’ ਵਿਸ਼ਵ ਕੱਪ ਕਬੱਡੀ ਪੰਜਾਬ 2016 ਲਈ 10 ਕਮੇਟੀਆਂ ਸਮੇਤ ਪ੍ਰਬੰਧਕੀ ਕਮੇਟੀ ਦਾ ਗਠਨ

ਚੰਡੀਗੜ੍ਹ, 26 ਅਗਸਤ:-ਪੰਜਾਬ ਸਰਕਾਰ ਨੇ 6ਵੇ’ ਵਿਸ਼ਵ ਕੱਪ ਕਬੱਡੀ ਪੰਜਾਬ 2016 ਲਈ ਪ੍ਰਬੰਧਕੀ ਕਮੇਟੀ ਦਾ ਗਠਨ ਕਰਨ ਦੇ ਨਾਲ ਨਾਲ 10 ਹੋਰ ਕਮੇਟੀਆਂ ਬਣਾਈਆਂ ਹਨ ਤਾਂ ਜੋ ਪੰਜਾਬ ਵਿੱਚ ਅਗਾਮੀ ਵਿਸ਼ਵ ਕੱਪ ਕਬੱਡੀ ਦੇ ਕੰਮ ਨੂੰ ਸੰਚਾਰੂ ਢੰਗ ਨਾਲ ਨੇਪਰੇ ਚਾੜਿਆ ਜਾ ਸਕੇ |
ਇੱਗ ਗੱਲ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਸਰਕਾਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਇਸ ਕਮੇਟੀ ਦੇ ਸਰਪ੍ਰਸਤ ਜਕਿ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਇਸ ਦੇ ਚੇਅਰਮੈਨ ਹੋਣਗੇ |
ਪ੍ਰਬੰਧਕੀ ਕਮੇਟੀ ਦੇ ਹੋਰ ਆਹੁਦੇਦਾਰਾਂ ਵਿੱਚ ਸ. ਬਲਵਿੰਦਰ ਸਿੰਘ ਭੁੰਦੜ, ਐਮ.ਪੀ ਅਤੇ ਸ੍ਰੀ ਸਿਕੰਦਰ ਸਿੰਘ ਮਲੂਕਾ, ਦਿਹਾਤੀ ਵਿਕਾਸ ਤੇ ਪੰਚਾਇਤ ਮੰਤਰੀ ਸੀਨੀਅਰ ਵਾਇਸ ਚੇਅਰਮੈਨ ਹੋਣਗੇ ਅਤੇ ਸ੍ਰੀ ਬਿਕਰਮ ਸਿੰਘ ਮਜੀਠੀਆ, ਸੂਚਨਾ ਤੇ ਲੋਕ ਸੰਪਰਕ ਮੰਤਰੀ; ਸ੍ਰੀ ਪਵਨ ਕੁਮਾਰ ਟੀਨੂ ਉਪ ਚੇਅਰਮੈਨ ਹੋਣਗੇ |
ਪ੍ਰਬੰਧਕੀ ਕਮੇਟੀ ਦੇ ਹੋਰਨਾਂ ਮੈ’ਬਰਾਂ ਵਿੱਚ ਮੁੱਖ ਸਕੱਤਰ ਸਮੇਤ ਸਭਿਆਚਾਰਕ ਮਾਮਲੇ, ਉਦਯੋਗ ਅਤੇ ਵਣਜ, ਵਿੱਤ ਵਿਭਾਗਾਂ ਦੇ ਪ੍ਰਮੁੱਖ ਸਕੱਤਰ; ਵਿੱਤ ਕਮਿਸ਼ਨਰ ਕਰ; ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ; ਡੀ.ਜੀ.ਪੀ.ਪੰਜਾਬ; ਪ੍ਰਬੰਧਕੀ ਡਾਇਰੈਕਟਰ, ਪੀ.ਆਈ.ਡੀ.ਬੀ; ਸਕੱਤਰ ਖੇਡਾਂ; ਸਕੱਤਰ, ਲੋਕ ਸੰਪਰਕ ਪੰਜਾਬ; ਉਪ ਮੁੱਖ ਮੰਤਰੀ ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰੀ ਮਨਵੇਸ਼ ਸਿੰਘ, ਸ੍ਰੀ ਅਜੇ ਮਹਾਜਨ ਅਤੇ ਸਬੰਧਤ ਡਿਪਟੀ ਕਮਿਸ਼ਨਰ ਮੈ’ਬਰ ਹੋਣਗੇ ਜਦਕਿ ਸ੍ਰੀ ਪੁਨੀਤ ਚੰਡੋਕ, ਕੋਆਰਡੀਨੇਟਰ ਅਤੇ ਡਾਇਰੈਕਟਰ, ਖੇਡਾਂ, ਆਰਗੇਨਾਇੰਜਗ ਸਕੱਤਰ ਹੋਣਗੇ |
ਉਨਾਂ ਅੱਗੇ ਦੱਸਿਆ ਕਿ ਇਸ ਸਬੰਧ ਵਿੱਚ ਮੁੱਖ ਸਕੱਤਰ ਦੀ ਪ੍ਰਧਾਨਗੀ ਹੇਠ ਇੱਕ ਕਾਰਜਕਾਰੀ ਕਮੇਟੀ ਦਾ ਗਠਨ ਵੀ ਕੀਤਾ ਗਿਆ ਹੈ | ਇਸ ਕਮੇਟੀ ਦੇ ਹੋਰਨਾਂ ਮੈ’ਬਰਾਂ ਵਿੱਚ ਸਭਿਆਚਾਰਕ ਮਾਮਲੇ, ਵਿੱਤ ਵਿਭਾਗਾਂ ਦੇ ਪ੍ਰਮੁੱਖ ਸਕੱਤਰ, ਮੁੱਖ ਮੰਤਰੀ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਪ੍ਰਮੁੱਖ ਸਕੱਤਰ; ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਦੇ ਸਕੱਤਰ; ਡੀ.ਜੀ.ਪੀ ਅਤੇ ਉਪ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ਼ਾਮਲ ਹਨ | ਡਾਇਰੈਕਟਰ ਖੇਡਾਂ ਇਸ ਕਮੇਟੀ ਦੇ ਕਨਵੀਨਰ ਹੋਣਗੇ |
6ਵੇ’ ਵਿਸ਼ਵ ਕੱਪ ਕਬੱਡੀ ਪੰਜਾਬ 2016 ਦੇ ਉਦਘਾਟਨੀ ਅਤੇ ਸਮਾਪਤੀ ਸਮਾਰੋਹਾਂ ਦੇ ਆਯੋਜਨ ਲਈ ਸਕੱਤਰ ਖੇਡਾਂ ਅਤੇ ਯੁਵਕ ਸੇਵਾਵਾਂ ਦੀ ਪ੍ਰਧਾਨਗੀ ਹੇਠ ਇੱਕ ਸਭਿਆਚਾਰਕ ਪ੍ਰੋਗਰਾਮ ਮੁਲਾਂਕਣ ਕਮੇਟੀ ਦਾ ਗਠਨ ਵੀ ਕੀਤਾ ਗਿਆ | ਇਸ ਕਮੇਟੀ ਦੇ ਮੈਬਰਾਂ ਵਿੱਚ ਡਾਇਰੈਕਟਰ, ਸਭਿਆਚਾਰਕ ਮਾਮਲੇ ਸ੍ਰੀ ਮਨਵੇਸ਼ ਸਿੰਘ ਸਿੱਧੂ, ਉਪ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰੀ ਸ਼ਿਵ ਦੁਲਾਰ ਸਿੰਘ; ਢਿਲੋ’; ਡਾਇਰੈਕਟਰ, ਖੁਰਾਕ ਤੇ ਸਿਵਲ ਸਪਲਾਈ; ਮੁੱਖ ਇੰਜੀਨੀਅਰ (ਇਮਾਰਤਾਂ), ਲੋਕ ਨਿਰਮਾਣ ; ਸੁਪਰਡੰਟ ਇੰਜੀਨੀਅਰ, ਇਲੈਕਟ੍ਰੀਕਲਜ਼; ਡਿਪਟੀ ਡਾਇਰੈਕਟਰ, ਖੇਡਾਂ ਸ਼ਾਮਲ ਹਨ | ਕਾਰਜਕਾਰੀ ਇੰਜੀਨੀਅਰ ਸਿਵਲ ਪੰਜਾਬ ਸਟੇਟ ਸਪੋਰਟਸ ਕੌ’ਸਲ ਇਸ ਦੇ ਕਨਵੀਨਰ ਹੋਣਗੇ |
ਬੁਲਾਰੇ ਨੇ ਅੱਗੇ ਦੱਸਿਆ ਕਿ ਸਕੱਤਰ ਖੇਡਾਂ ਦੀ ਪ੍ਰਧਾਨਗੀ ਹੇਠ ਮੰਨੋਰੰਜਨ ਕਮੇਟੀ ਬਣਾਈ ਗਈ ਹੈ | ਡਾਇਰੈਕਟਰ, ਖੇਡਾਂ; ਸਬੰਧਤ ਜਿਲਿਆਂ ਦੇ ਡਿਪਟੀ ਕਮਿਸਨਰ, ਸਬੰਧਤ ਪੁਲਿਸ ਕਮਿਸਨਰਜ/ਐਸ.ਐਸ.ਪੀਜ਼ ਇਸ ਕਮੇਟੀ ਦੇ ਮੈ’ਬਰ ਹੋਣਗੇ ਅਤੇ ਡਾਇਰੈਕਟਰ ਖੇਡਾਂ ਇਸ ਕਮੇਟੀ ਦੇ ਕਨਵੀਨਰ ਹੋਣਗੇ |
ਉਨਾਂ ਅੱਗੇ ਦੱਸਿਆ ਕਿ ਪ੍ਰਮੁੱਖ ਸਕੱਤਰ ਵਿੱਤ; ਵਿੱਤ ਤੇ ਮਾਰਕਿੰਗ ਕਮੇਟੀ ਦੇ ਚੇਅਰਮੈਨ ਹੋਣਗੇ ਜਦਕਿ ਖੇਡਾਂ ਅਤੇ ਯੁਵਕ ਸੇਵਾਵਾਂ; ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ; ਉਦਯੋਗ ਤੇ ਵਣਜ ਵਿਭਾਗਾਂ ਦੇ ਸਕੱਤਰ ਅਤੇ ਕਮਿਸ਼ਨਰ, ਆਬਕਾਰੀ ਤੇ ਕਰ ਵਿਭਾਗ, ਪੰਜਾਬ ਇਸ ਕਮੇਟੀ ਦੇ ਮੇ’ਬਰ ਹੋਣਗੇ | ਡਾਇਰੈਕਟਰ ਖੇਡਾਂ ਇਸ ਕਮੇਟੀ ਦੇ ਕਨਵੀਨਰ ਹੋਣਗੇ |
ਇਸੇ ਤਰਾਂ੍ਹ ਇਸ ਇਵੈ’ਟ ਦੇ ਵਿਆਪਕ ਪ੍ਰਚਾਰ ਲਈ ਸਕੱਤਰ, ਸੂਚਨਾ ਤੇ ਲੋਕ ਸੰਪਰਕ ਪੰਜਾਬ ਦੀ ਪ੍ਰਧਾਨਗੀ ਹੇਠ ਇੱਕ ਮੀਡੀਆ ਕਮੇਟੀ ਬਣਾਈ ਗਈ ਹੈ ਅਤੇ ਇਸੇ ਹੀ ਵਿਭਾਗ ਦੇ ਡਾਇਰੈਕਟਰ, ਵਧੀਕ ਡਾਇਰੈਕਟਰ ਅਤੇ ਸ. ਕਰਤਾਰ ਸਿੰਘ, ਸਹਾਇਕ ਡਾਇਰੈਕਟਰ, ਖੇਡਾਂ ਮੈ’ਬਰ ਹੋਣਗੇ |
ਇਸ ਇਵੈ’ਟ ਦੌਰਾਨ ਮੁਕੰਮਲ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਡੀ.ਜੀ.ਪੀ.ਪੰਜਾਬ ਨਵੀ’ ਗਠਿਤ ਸੁਰੱਖਿਆ ਪ੍ਰਬੰਧਨ ਕਮੇਟੀ ਦੀ ਅਗਵਾਈ ਕਰਨਗੇ | ਇਸ ਕਮੇਟੀ ਦੇ ਮੈ’ਬਰਾਂ ਵਿੱਚ ਸਬੰਧਤ ਡਿਪਟੀ ਕਮਿਸਨਰ, ਸਬੰਧਤ ਐਸ.ਐਸ.ਪੀਜ਼ ਸ਼ਾਮਲ ਹਨ | ਵਧੀਕ ਡੀ.ਜੀ.ਪੀ.ਚੌਕਸੀ ਤੇ ਸੁਰੱਖਿਆ ਇਸ ਕਮੇਟੀ ਦੇ ਕਨਵੀਨਰ ਹੋਣਗੇ |
ਡਾਕਟਰੀ ਅਤੇ ਐ’ਟੀ ਡੋਪਿੰਗ ਕਮੇਟੀ ਦੇ ਚੇਅਰਮੈਨ ਡਾ. ਮਨਮੋਹਨ ਸਿੰਘ ਹੋਣਗੇ ਅਤੇ ਡਾ. ਮਨੀਸ਼ ਚੰਦਰ ਇਸ ਕਮੇਟੀ ਕਨਵੀਨਰ ਹੋਣਗੇ |
ਸਟੇਟ ਟਰਾਂਸਪੋਰਟ ਕਮਿਸ਼ਨਰ ਟਰਾਂਸਪੋਰਟ ਕਮੇਟੀ ਦੇ ਚੇਅਰਮੈਨ ਹੋਣਗੇ ਜਦਕਿ ਡਾਇਰੈਕਟਰ, ਟਰਾਂਸਪੋਰਟ ਇਸ ਦੇ ਮੈਬਰ ਹੋਣਗੇ | ਐਮ.ਡੀ. ਪੀ.ਆਰ ਟੀ.ਸੀ ਇਸ ਕਮੇਟੀ ਦੇ ਮੈ’ਬਰ ਹੋਣਗੇ |
ਸਬੰਧਤ ਡਿਪਟੀ ਕਮਿਸਨਰ ਵੈਨਯੂ ਕਮੇਟੀ ਦੇ ਚੇਅਰਮੈਨ ਹੋਣਗੇ ਜਦਕਿ ਸਬੰਧਤ ਕਮਿਸਨਰ/ਐਸ ਐਸ ਪੀਜ਼, ਸਬੰਧਤ ਵਧੀਕ ਡਿਪਟੀ ਕਮਿਸਨਰ ਅਤੇ ਸਬੰਧਤ ਜਿਲਾ ਲੋਕ ਸੰਪਰਕ ਅਫਸਰ ਇਸ ਦੇ ਮੈਬਰ ਹੋਣਗੇ ਅਤੇ ਜਿਲਾ ਖੇਡ ਅਫਸਰ ਇਸ ਕਮੇਟੀ ਦੇ ਕਨਵੀਨਰ ਹੋਣਗੇ |

Share Button

Leave a Reply

Your email address will not be published. Required fields are marked *

%d bloggers like this: