ਬੀ.ਐਡ ਅਧਿਆਪਕ ਫਰੰਟ ਦਾ ਵਫਦ ਜਿਲਾ ਸਿੱਖਿਆ ਅਫਸਰ ਡਾ: ਸੈਰ ਨੂੰ ਮਿਲਿਆ

ਬੀ.ਐਡ ਅਧਿਆਪਕ ਫਰੰਟ ਦਾ ਵਫਦ ਜਿਲਾ ਸਿੱਖਿਆ ਅਫਸਰ ਡਾ: ਸੈਰ ਨੂੰ ਮਿਲਿਆ

4500 ਅਧਿਆਪਕਾ ਦੀ ਭਰਤੀ ਕੁਝ ਦਿਨਾ ਵਿੱਚ ਹੋ ਜਾਵੇਗੀ, ਜਿਸ ਨਾਲ ਸਿੰਗਲ ਅਧਿਆਪਕ ਸਕੂਲਾਂ ਵਿੱਚ ਅਧਿਆਪਕਾ ਦੀ ਕਮੀ ਵੀ ਦੂਰ ਹੋ ਜਾਵੇਗੀ-: ਡਾ:ਸੈਰ

26-24

ਸ਼੍ਰੀ ਅਨੰਦਪੁਰ ਸਾਹਿਬ, 26 ਅਗਸਤ (ਦਵਿੰਦਰਪਾਲ ਸਿੰਘ/ ਅਕੁੰਸ਼): ਬੀ.ਐਡ ਅਧਿਆਪਕ ਫਰੰਟ ਪੰਜਾਬ ਈਕਾਈ ਰੂਪਨਗਰ ਦਾ ਇੱਕ ਵਫਦ ਜਿਲਾ ਪ੍ਰਧਾਨ ਗੁਰਿੰਦਰਪਾਲ ਸਿੰਘ ਖੇੜੀ ਅਤੇ ਸੂਬਾ ਪ੍ਰੈਸ ਸਕੱਤਰ ਬਲਵਿੰਦਰ ਸਿੰਘ ਲੋਦੀਪੁਰ ਦੀ ਅਗਵਾਈ ਵਿੱਚ ਜਿਲਾ ਸਿੱਖਿਆ ਅਫਸਰ ਡਾਕਟਰ ਹਰਚਰਨ ਦਾਸ ਸੈਰ (ਅ. ਸ) ਨੂੰ ਮਿਲਿਆ। ਬੀ. ਐਡ ਫਰੰਟ ਦੇ ਵਫਦ ਨੇ ਡਾ. ਸੈਰ ਨਾਲ ਮੀਟਿੰਗ ਦੋਰਾਨ ਈ. ਟੀ. ਟੀ ਅਧਿਆਪਕਾ(ਟੀਚਿੰਗ ਫੈਲੋ) ਨਾਲ ਸਬੰਧਿਤ ਕਈ ਮਸਲਿਆ ਬਾਰੇ ਵਿਸਥਾਰ-ਪੂਰਵਕ ਵਿਚਾਰ ਚਰਚਾ ਕੀਤੀ ਗਈ।
ਇਸ ਮੋਕੇ ਫਰੰਟ ਦੇ ਆਗੂਆ ਨੇ ਡਾ.ਸੈਰ ਨੂੰ ਸੀਨੀਅਰਤਾ ਸੂਚੀ ਵਿੱਚ ਤਰੁਟੀਆ ਸਬੰਧੀ ਜਾਣੂ ਕਰਵਾਇਆ ਅਤੇ ਓਹਨਾ ਨੇ ਇਸ ਨੂੰ ਤਰੁੰਤ ਦੂਰ ਕਰਨ ਦਾ ਭਰੋਸਾ ਦਿੱਤਾ । ਇਸ ਤੋ ਬਿਨਾ ਵਫਦ ਨੇ ਸੀਨੀਅਰਤਾ ਸੂਚੀ ਵਿੱਚ ਕਿਸੇ ਤਰਾ ਦੀ ਛੇੜ -ਛਾੜ ਨੂੰ ਸ਼ਹਿਣ ਨਾ ਕਰਨਾ , 4-9-14 ਏ .ਸੀ. ਪੀ .ਕੇਸ ,ਸਿੰਗਲ ਅਧਿਆਪਕ ਸਕੂਲ ਵਿੱਚ ਅਧਿਆਪਕ ਭੇਜਣ, ਏ. ਸੀ .ਆਰ ਨੂੰ ਸਰਲ ਕਰਨ ਸਬੰਧੀ ਵਿਚਾਰ ਚਰਚਾ ਕੀਤੀ ਗਈ।ਇਸ ਮੋਕੇ ਡਾ . ਸੈਰ ਨੇ ਕਿਹਾ ਕਿ 4500 ਅਧਿਆਪਕਾ ਦੀ ਭਰਤੀ ਕੁਝ ਦਿਨਾ ਵਿੱਚ ਹੋ ਜਾਵੇਗੀ ਅਤੇ ਜਿਸ ਦੇ ਨਾਲ ਸਿੰਗਲ ਅਧਿਆਪਕ ਸਕੂਲਾ ਵਿੱਚ ਅਧਿਆਪਕਾ ਦੀ ਕਮੀ ਵੀ ਦੂਰ ਹੋ ਜਾਵੇਗੀ।
ਵਫਦ ਦੇ ਆਗੂ ਨੇ ਹੈਡ ਟੀਚਰ ਤੋ ਸੀ. ਐਚ . ਟੀ. ਦੀ ਤਰੱਕੀਆ ਤੇ ਤਸ਼ੱਲੀ ਪ੍ਰਗਟਾਈ ਅਤੇ ਰਹਿੰਦੀਆ ਤਰੱਕੀਆ ਜਲਦੀ ਤੋ ਜਲਦੀ ਕਰਨ ਲਈ ਕਿਹਾ।
ਇਸ ਮੋਕੇ ਕੁਲਵਿੰਦਰ ਸਿੰਘ ਰੋਪੜ , ਬਲਵਿੰਦਰ ਸਿੰਘ ਰੈਲੋ, ਹਰਨੇਕ ਸਿੰਘ, ਅਜੇ ਕੁਮਾਰ, ਲਖਵੀਰ ਸਿੰਘ, ਸੁਖਜਿੰਦਰ ਸਿੰਘ, ਮਨੀਸ਼ ਕੁਮਾਰ, ਹਰਪ੍ਰਰੀਤ ਸਿੰਘ ਰੌਕੀ, ਕੁਲਵੰਤ ਸਿੰਘ , ਹਰਭਜਨ ਸਿੰਘ ਆਦਿ ਹਾਜਰ ਸਨ ।

Share Button

Leave a Reply

Your email address will not be published. Required fields are marked *

%d bloggers like this: