ਮੁਕਾਬਲੇ ਵਿਚ ਹਿੱਸਾ ਲੈਣ ਵਾਲਾ ਹੀ ਜਿੱਤਣ ਦੀ ਉਮੀਦ ਰੱਖਦਾ ਹੈ: ਅਸਰਫ਼

ਮੁਕਾਬਲੇ ਵਿਚ ਹਿੱਸਾ ਲੈਣ ਵਾਲਾ ਹੀ ਜਿੱਤਣ ਦੀ ਉਮੀਦ ਰੱਖਦਾ ਹੈ:     ਅਸਰਫ਼
ਜਿੰਦਗੀ ਨੂੰ ਸਹੀ ਸੇਧ ਲਈ ਪੜਾਈ ਅਤੇ ਮੁਕਾਬਲੇ ਜਰੂਰੀ: ਅਸਰਫ਼
ਆਬਾਨ ਸਕੂਲ ਦੇ ਵਿਦਿਆਰਥੀਆਂ ਨੇ ਕਿਯੂਜ ਕੰਮਪੀਟੀਸਨ ‘ਚੋ ਤੀਜਾ ਸਥਾਨ ਪ੍ਰਾਪਤ ਕੀਤਾ

1
ਮਲੇਰਕੋਟਲਾ, 26 ਅਗਸਤ (ਪ.ਪ.): ਸਥਾਨਕ ਸਰਕਾਰੀ ਸੀ. ਸੈ. ਸਕੂਲ ਦਿੱਲੀ ਗੇਟ ਵਿਚ ਇੰਡੀਅਨ ਨੈਸ਼ਨਲ ਟਰੱਸਟ ਫਾਰ ਆਰ ਐਂਡ ਕਲਚਰਲ ਹੈਰੀਟੇਜ (ਇੰਟੇਕ) ਵੱਲੋਂ ਇਕ ਕਿਯੁਜ ਕੰਮਪੀਟੀਸਨ ਕਰਵਾਇਆ ਗਿਆ। ਜਿਸ ਵਿਚ ਸ਼ਹਿਰ ਦੇ ਸਰਕਾਰੀ ਅਤੇ ਪ੍ਰਾਇਵੇਟ ਸਕੂਲਾਂ ਦੀਆਂ 28 ਟੀਮਾਂ ਨੇ ਭਾਗ ਲਿਆ ।ਟੈਸਟ ਵਿਚ ਪਹਿਲਾ ਸਾਰੀਆਂ ਹੀ ਟੀਮਾਂ ਦਾ ਰਿਟਨ ਟੈਸਟ ਲਿਆ ਗਿਆ। ਰਿਟਨ ਟੈਸਟ ਵਿਚੋਂ ਪੰਜ ਟੀਮਾਂ ਦੀ ਸਲੈਕਸ਼ਨ ਹੋਈ। ਉਹਨਾਂ 5 ਟੀਮਾਂ ਦਾ ਕਿਯੂਜ ਕੰਮਪੀਟੀਸਨ ਹੋਇਆ।ਮੁਕਾਬਲੇ ਵਿਚ ਸਾਰੀਆ ਹੀ ਟੀਮਾਂ ਨੇ ਬਹੁਤ ਹੋਸਲੇ ਅਤੇ ਜੋਸ ਨਾਲ ਸਵਾਲਾਂ ਦੇ ਜਵਾਬ ਦਿੱਤੇ। ਇਸ ਮੁਕਾਬਲੇ ਵਿਚ ਆਬਾਨ ਪਬਲਿਕ ਸਕੂਲ ਆਉਟ ਸਾਇਡ ਮਾਨਾ ਫਾਟਕ ਮਲੇਰਕੋਟਲਾ ਦੀ ਟੀਮ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਆਬਾਨ ਪਬਲਿਕ ਸਕੂਲ ਦੀ ਟੀਮ ਦਾ ਸਕੂਲ ਵਿਚ ਪਹੁੰਚਣ ਤੇ ਸਕੂਲ ਦੇ ਪ੍ਰਿੰਸ਼ੀਪਲ , ਸਟਾਫ ਅਤੇ ਸਕੂਲ ਦੇ ਡਾਇਰੈਕਟਰ ਵਲੋਂ ਭਰਵਾ ਸਵਾਗਤ ਕੀਤਾ ਗਿਆ। ਸਕੂਲ ਦੇ ਡਾਇਰੈਕਟਰ ਸ੍ਰੀ ਮੁਹੰਮਦ ਅਸਰਫ਼ ਨੇ ਕਿਹਾ ਕਿ ਇਹ ਸਾਡੇ ਸਕੂਲ ਦੇ ਬੱਚਿਆ ਲਈ ਬੜੀ ਮਾਣ ਦੀ ਗੱਲ ਹੈ ਕਿ ਆਬਾਨ ਸਕੂਲ ਦੀ ਟੀਮ ਨੇ ਸਾਰੇ ਸ਼ਹਿਰ ਦੇ ਸਕੂਲਾਂ ਦੀਆਂ ਟੀਮਾਂ ਵਿਚੋਂ ਤੀਸਰਾ ਸਥਾਨ ਪ੍ਰਾਪਤ ਕੀਤਾ। ਉਹਨਾਂ ਕਿਹਾ ਕਿ ਇਸ ਤਰਾਂ ਦੇ ਮੁਕਾਬਲੇ ਦੇ ਨਾਲ ਬੱਚਿਆਂ ਦੇ ਅੰਦਰ ਪੜਾਈ ਦੇ ਨਾਲ  ਨਾਲ ਮੁਕਾਬਲੇ ਦੀ ਭਾਵਨਾ ਅਤੇ ਅਪਣੇ ਆਪ ਨੂੰ ਆਉਣ ਵਾਲੀ ਜਿੰਦਗੀ ਵਿਚ ਹਰ ਤਰਾਂ ਦੇ ਮੁਕਾਬਲੇ ਕਰਨ ਲਈ ਤਿਆਰ ਰੱਖਦੇ ਹਨ ਅਤੇ ਬਾਕੀ ਬੱਚਿਆ ਲਈ ਵੀ ਪ੍ਰੇਰਨਾ ਦਾ ਸਰੋਤ ਬਣਦੇ ਹਨ।

Share Button

Leave a Reply

Your email address will not be published. Required fields are marked *

%d bloggers like this: