ਜਿਲਾ ਰੂਪਨਗਰ ਸਾਈਕਲਿੰਗ ਐਸੋਸੀਏਸ਼ਨ ਨੇ ਕੱਢੀ ਸਾਈਕਲ ਰੈਲੀ

ਜਿਲਾ ਰੂਪਨਗਰ ਸਾਈਕਲਿੰਗ ਐਸੋਸੀਏਸ਼ਨ ਨੇ ਕੱਢੀ ਸਾਈਕਲ ਰੈਲੀ
ਸਿਹਤ ਅਤੇ ਵਾਤਾਵਰਣ ਦੇ ਬਚਾਉ ਲਈ ਸਾਈਕਲ ਸਮੇ ਦੀ ਲੋੜ : ਐਸ.ਡੀ.ਐਮ. ਬੈਸ

25-25 (1) 25-25 (2)
ਸ਼੍ਰੀ ਅਨੰਦਪੁਰ ਸਾਹਿਬ 25 ਅਗਸਤ :(ਦਵਿੰਦਰਪਾਲ ਸਿੰਘ/ਅੰਕੁਸ਼): ਜਿਲਾ ਰੂਪਨਗਰ ਸਾਈਕਲਿੰਗ ਐਸ਼ੋਸੀਏਸ਼ਨ ਵੱਲੋ ਸਿਹਤ ਸੰਭਾਲ ਅਤੇ ਵਾਤਾਵਰਣ ਬਚਾਉ ਦੇ ਉਦੇਸ਼ ਨੂੰ ਲੈ ਕੇ ਇੱਕ ਸਾਈਕਲ ਰੈਲੀ ਕੱਢੀ ਗਈ। ਜਿਸ ਦੀ ਸ਼ੁਰੂਆਤ ਐਸ.ਜੀ.ਐਸ.ਖਾਲਸਾ ਸੀਨੀਅਰ ਸਕੈਡੰਰੀ ਸਕੂਲ ਤੋ ਉਪ ਮੰਡਲ ਮੈਜਿਸ਼ਟ੍ਰੇਟ ਅਮਰਜੀਤ ਬੈਸ ਵੱਲੋ ਝੰਡੀ ਦੇ ਕੇ ਕੀਤੀ ਗਈ। ਜੋ ਕਿ ਨੱਕੀਆ ਟੋਲ ਟੈਕਸ ਬੈਰੀਅਰ ਤੋ ਹੁੰਦੀ ਹੋਈ ਸ਼੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਵਿਖੇ ਸਮਾਪਿਤ ਹੋਈ। ਇਸ ਤੋ ਪਹਿਲਾ ਉਹਨਾ ਐਸ਼ੋਸੀਏਸ਼ਨ ਦੇ ਮੈਬਰਾ ਨੂੰ ਬੋਲਦਿਆ ਕਿਹਾ ਕਿ ਅਜੋਕੇ ਸਮੇ ਅੰਦਰ ਆਟੋ ਮੋਬਾਇਲ ਦੇ ਪ੍ਰਦੂਸ਼ਣ ਨਾਲ ਸਾਰਾ ਵਾਤਾਵਰਣ ਗੰਧਲਾ ਹੋ ਚੁੱਕਾ ਹੈ। ਜਿਸ ਨੂੰ ਰੋਕਣ ਲਈ ਹਰੇਕ ਇਨਸਾਨ ਸਾਈਕਲ ਦੀ ਵਰਤੋ ਨੂੰ ਯਕੀਨੀ ਬਣਾਵੇ। ਕਿਉਕਿ ਇਸ ਨਾਲ ਇੱਕ ਤਾਂ ਸਿਹਤ ਤੰਦਰੁਸਤ ਰਹੇਗੀ ਦੂਜਾ ਰੋਜਾਨਾ ਦੇ ਤੇਲ ਖਰਚੇ ਤੋ ਵੀ ਨਿਜਾਤ ਮਿਲੇਗੀ ਅਤੇ ਵਾਤਾਵਰਣ ਸੰਭਾਲ ਲਈ ਅਸੀ ਆਪਣਾ ਯੋਗਦਾਨ ਵੀ ਪਾ ਸਕਾਗੇ। ਅੰਤ ਵਿੱਚ ਐਸ਼ੋਸੀਏਸ਼ਨ ਦੇ ਪ੍ਰਧਾਨ ਰਣਜੀਤ ਸਿੰਘ ਸੈਣੀ ਵੱਲੋ ਮੁੱਖ ਮਹਿਮਾਨ ਦਾ ਧੰਨਵਾਦ ਅਤੇ ਸਨਮਾਨ ਵੀ ਕੀਤਾ ਗਿਆ। ਇਸ ਰੈਲੀ ਨੂੰ ਵੇਖ ਕੇ ਐਸ.ਡੀ.ਐਮ ਅਮਰਜੀਤ ਬੈਸ ਐਨੇ ਪ੍ਰਭਾਵਿਤ ਹੋਏ ਕਿ ਉਹਨਾ ਵੱਲੋ ਵੀ ਪੂਰੇ ਸ਼ਹਿਰ ਅੰਦਰ ਸਾਈਕਲ ਚਲਾ ਕੇ ਸਹਿਰ ਵਾਸੀਆ ਨੂੰ ਸਾਈਕਲ ਦੀ ਵੱਧ ਤੋ ਵੱਧ ਵਰਤੋ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਮੋਕੇ ਅਜੇ ਕੁਮਾਰ ਬੈਸ, ਡਾ. ਭਰਤ ਜਸਵਾਲ,ਪ੍ਰੋ. ਸੰਦੀਪ ਕੁਮਾਰ, ਪ੍ਰੋ. ਰਾਜਵੀਰ ਸਿੰਘ, ਰਾਜ ਘਈ, ਜੰਗ ਬਹਾਦਰ ਸਿੰਘ, ਕਮਲਦੀਪ ਸਿੰਘ, ਜਰਨੈਲ ਸਿੰਘ, ਚਰਨਜੀਤ ਸਿੰਘ ਥਾਣਾ, ਨਰਿੰਦਰ ਸਿੰਘ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: