ਪਿੰਡ ਜੱਬੋਵਾਲ ਵਿਖੇ ਆਮ ਆਦਮੀ ਪਾਰਟੀ ਦੀ ਹੰਗਾਮੀ ਮੀਟਿੰਗ ਹੋਈ

ਪਿੰਡ ਜੱਬੋਵਾਲ ਵਿਖੇ ਆਮ ਆਦਮੀ ਪਾਰਟੀ ਦੀ ਹੰਗਾਮੀ ਮੀਟਿੰਗ ਹੋਈ
ਆਪ ਦੇ ਇਕੱਠ ਨੂੰ ਵੇਖ ਕੇ ਘਬਰਾਏ ਅਕਾਲੀ,ਕਾਂਗਰਸੀ: ਅਮਰਦੀਪ

23-5 (1) 23-5 (2)
ਤਰਸਿੱਕਾ 23 ਅਗਸਤ (ਕੰਵਲ ਜੋਧਾਨਗਰੀ) ਅੱਜ ਹਲਕਾ ਜੰਡਿਆਲਾ ਗੁਰੁ ਦੇ ਸਰਕਲ ਡੇਹਰੀਵਾਲ ਦੇ ਅਧੀਨ ਆੳਂੁਦੇ ਪਿੰਡ ਜੱਬੋਵਾਲ ਵਿਖੇ ਲੰਗਰ ਹਾਲ ਵਿੱਚ ਆਮ ਆਦਮੀ ਪਾਰਟੀ ਦੀ ਹੰਗਾਮੀ ਮੀਟਿੰਗ ਹੋਈ।ਇਸ ਮੀਟਿੰਗ ਵਿੱਚ ਲੋਕਾਂ ਦਾ ਭਾਰੀ ਇਕੱਠ ਵੇਖਣ ਨੂੰ ਮਿਲਿਆ ਇਸ ਮੋਕੇ ਸਰਕਲ ਇੰਚਾਰਜ ਅਮਰਦੀਪ ਸਿੰਘ ਗੋਪੀ,ਜਗਰਾਜ ਸਿੰਘ,ਬੁਧੀ ਜੀਵੀ ਸੈਲ,ਕੁਲਵਿੰਦਰ ਸਿੰਘ ਯੂਥ ਵਿੰਗ ਪ੍ਰਧਾਨ ਵੱਲੋ ਰੱਲ ਕੇ ਲੋਕਾਂ ਨੂੰ ਪਾਰਟੀ ਦੀਆਂ ਨੀਤੀਆਂ ਬਾਰੇ ਜਾਣੂ ਕਰਵਾੳਣ ਲਈ ਅਤੇ ਲੋਕਾਂ ਦੀਆਂ ਮੁਸਕਲਾਂ ਸੁਣਨ ਲਈ ਇਹ ਉਪਰਾਲਾ ਕੀਤਾ।ਇਸ ਮੀਟਿੰਗ ਵਿੱਚ ਪੂਰੇ ਹਲਕੇ ਦੀ ਜੰਨਤਾ ਨੇ ਹਿਸਾ ਲਿਆ ਅਤੇ ਮੰਗ ਕੀਤੀ ਕਿ ਜੋ ਲੋਕ ਦੂਜੀਆ ਪਾਰਟੀਆ ਨੂੰ ਛੱਡ ਕੇ ਆਏ ਹਨ ਉਹ ਸਿਰਫ ਸੀਟਾਂ ਲੈਣ ਵਾਸਤੇ ਹੀ ਪਾਰਟੀ ਨਾਲ ਜੁੜੇ ਹੋਏ ਹਨ ਆਮ ਆਦਮੀ ਪਾਰਟੀ ਨੂੰ ਆਪਣੇ ਨਿਜੀ ਸੁਆਰਥਾ ਲਈ ਬਦਨਾਮ ਕਰ ਰਹੇ ਹਨ ਅਜਿਹੇ ਆਦਮੀਆਂ ਨੂੰ ਬਿਲਕੁਲ ਵੀ ਟਿਕਟਾਂ ਨਾ ਦਿੱਤੀਆ ਜਾਣ ਅਤੇ ਕੁਝ ਲੋਕ ਪਿਛਲੇ ਪਾਰਟੀਆਂ ਦੇ ਸਬੰਧ ਨੂੰ ਜਾਹਿਰ ਕਰਦੇ ਹੋਏ ਆਪ ਦੇ ਵਰਕਰਾਂ ਨੂੰ ਧਮਕੀਆਂ ਵੀ ਦੇ ਰਹੇ ਹਨ।ਅਗਰ ਅਜਿਹੇ ਸਰਾਰਤੀ ਆਦਮੀਆਂ ਨੂੰ ਟਿਕਟ ਦੇ ਦਿੱਤੀ ਤਾਂ ਲੋਕਾਂ ਦਾ ਕਹਿਣਾ ਹੈ ਕਿ ਅਸੀ ਦੂਜੀਆਂ ਪਾਰਟੀਆਂ ਦਾ ਸਾਥ ਦੇਣਾ ਸੁਰੂ ਕਰ ਦੇਵਾਂ ਗੇ।ਅਸੀ ਸਿਰਫ ਕੇਜਰੀ ਵਾਲ ਜੀ ਦੀ ਸੋਚ ਨਾਲ ਜੁੜੇ ਹਾਂ ਨਾ ਕਿ ਅਜਿਹੇ ਸਰਾਰਤੀ ਲੋਕਾਂ ਨਾਲ ਜੰਨਤਾਂ ਨੂੰ ਤਾਂ ਇਨਸਾਫ ਕਰਨ ਵਾਲੇ ਵਰਕਰ ਹੀ ਚਾਹੀਦੇ ਹਨ।ਇਸ ਮੋਕੇ ਅਵਤਾਰ ਸਿੰਘ ਨਿਜਰ,ਮਾਸਟਰ ਰਘਬੀਰ ਸਿੰਘ,ਸੁਖਦੇਵ ਸਿੰਘ,ਹਰਪਾਲ ਸਿੰਘ ਡੇਹਰੀਵਾਲ,ਬੁੱਧ ਸਿਘ ਸਰਕਲ ਧਾਰੜ,ਕਮਲ ਸਿੰਘ,ਸੋਨੂੰ,ਸਵਰਨ ਸਿੰਘ,ਲਾਲੀ,ਤਰਸੇਮ ਸਿੰਘ,ਬਾਬੂ ਸਿੰਘ ਮਾਨ,ਸਰਬਜੀਤ ਸਿੰਘ ਡਿੰਪੀ,ਬਲਰਾਜ ਸਿੰਘ ਤਰਸਿੱਕਾ,ਸਵਿੰਦਰ ਸਿੰਘ ਨਾਮਧਾਰੀ,ਅਨਮੋਲ ਸਿੰਘ ਛਾਪਾ,ਕੁਲਵੰਤ ਸਿੰਘ ਸੰਗਰਾਂਵਾ,ਲਖਵਿੰਦਰ ਸਿੰਘ ਭੱਟੀ,ਮਨਜਿੰਦਰ ਸਿੰਘ ਮਾਲੋਵਾਲ,ਸਤਨਾਮ ਸਿੰਘ ਜੱਜ ਮਹਿਤਾ,ਗੁਪਤੇਸਵਰ ਬਾਵਾ,ਹਰਦੀਪ ਰੰਧਾਵਾ,ਜਗਜੀਤ ਸਿੰਘ ਚੌਹਾਨ ਅਤੇ ਕਮਲ ਸਿੰਘ ਮਹਿਣੀਆਂ ਆਦਿ ਵਰਕਰ ਹਾਜਿਰ ਸਨ।

Share Button

Leave a Reply

Your email address will not be published. Required fields are marked *

%d bloggers like this: