27 ਦੀ ਕੈਬਨਿਟ ਮੰਤਰੀ ਰਣੀਕੇ ਦੀ ਫੇਰੀ ਸੰਬੰਧੀ ਵਰਕਰਾਂ ਚ ਭਾਰੀ ਉਤਸ਼ਾਹ-ਕਲੀਪੁਰ

27 ਦੀ ਕੈਬਨਿਟ ਮੰਤਰੀ ਰਣੀਕੇ ਦੀ ਫੇਰੀ ਸੰਬੰਧੀ ਵਰਕਰਾਂ ਚ ਭਾਰੀ ਉਤਸ਼ਾਹ-ਕਲੀਪੁਰ

22-12
ਬੋਹਾ 22 ਅਗਸਤ (ਦਰਸ਼ਨ ਹਾਕਮਵਾਲਾ)-ਸ਼੍ਰੋਮਣੀ ਅਕਾਲੀ ਦਲ ਦੇ ਅਨੁਸੂਚਿਤ ਵਿੰਗ ਦੇ ਕੌਮੀ ਪ੍ਰਧਾਨ ਅਤੇ ਕੈਬਨਿਟ ਮੰਤਰੀ ਪੰਜਾਬ ਸ਼ੀ੍ਰ ਗੁਲਜਾਰ ਸਿੰਘ ਰਣੀਕੇ ਵੱਲੋਂ ਹਲਕਾ ਵਾਰ ਕੀਤੀਆਂ ਜਾ ਰਹੀਆਂ ਵਰਕਰ ਮੀਟਿੰਗਾਂ ਤਹਿਤ 27 ਅਗਸਤ ਨੂੰ ਬੁਢਲਾਡਾ ਫੇਰੀ ਨੂੰ ਲੈਕੇ ਅਕਾਲੀ ਵਰਕਰਾਂ ਵਿੱਚ ਭਾਰੀ ਉਤਸ਼ਾਹ ਹੈ ਅਤੇ ਹਲਕਾ ਵਿਧਾਇਕ ਚਤਿੰਨ ਸਿੰਘ ਸਮਾਂਓ ਦੇ ਦਿਸ਼ਾ ਨਿਰਦੇਸ਼ਾ ਉੱਪਰ ਇਸ ਮੀਟਿੰਗ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਮਾਰਕੀਟ ਕਮੇਟੀ ਬੋਹਾ ਦੇ ਚੇਅਰਮੈਨ ਬੱਲਮ ਸਿੰਘ ਕਲ਼ੀਪੁਰ ਨੇ ਬੋਹਾ ਵਿਖੇ ਵਰਕਰ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ।ਸ਼ੀ੍ਰ ਕਲੀਪੁਰ ਨੇ ਦੱਸਿਆ ਕਿ ਸ਼ੀ੍ਰ ਰਣੀਕੇ 27 ਅਗਸਤ ਨੂੰ ਸਵੇਰੇ 9 ਵਜੇ ਪੀ੍ਰਤ ਪੈਲਿਸ ਬੁਢਲਾਡਾ ਦੇ ਹਾਲ ਵਿੱਚ ਅਕਾਲੀ ਦਲ ਦੇ ਦਲਿੱਤ ਵਿੰਗ ਨਾਲ ਸੰਬੰਧਿਤ ਵਰਕਰਾਂ ਨੂੰ 2017 ਦੀਆਂ ਚੋਣਾਂ ਵਿੱਚ ਅਕਾਲੀ ਦਲ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਲਾਮਬੱਧ ਕਰਨ ਕਰਨ ਪਹੁੰਚ ਰਹੇ ਹਨ।ਉਹਨਾਂ ਆਖਿਆ ਕਿ ਇਸ ਮੀਟਿੰਗ ਵਿੱਚ ਸਮੂਹ ਹਾਜਰੀਨ ਨੂੰ ਜਿੱਥੇ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਲੋਕ ਭਲਾਈ ਦੀਆਂ ਸਹੁਲਤਾਂ ਜਿਵੇਂ ਸਸਤਾ ਆਟਾ ਦਾਲ ਸਕੀਮ,ਦੁਗਣੀ ਬੁਢਾਪਾ ਪੈਨਸ਼ਨ,ਸ਼ਗਨ ਸਕੀਮ,ਦਲਿੱਤ ਵਿਹੜਿਆਂ ਲਈ ਧਰਮਸ਼ਾਲਾਂ ਦਾ ਨਿਰਮਾਣ,ਲੜਕੀਆਂ ਲਈ ਮੁਫਤ ਸਾਇਕਲ ਆਦਿ ਸਕੀਮਾਂ ਸੰਬੰਧੀ ਵਰਕਰਾਂ ਨੂੰ ਵਿਸਥਾਰ ਪੂਰਵਕ ਜਾਣਕਾਰੀ ਦੇਕੇ ਸਰਕਾਰ ਦੀਆਂ ਪਾ੍ਰਪਤੀਆਂ ਘਰ ਘਰ ਤੱਕ ਪਹੁੰਚਾਉਣ ਲਈ ਪੇ੍ਰਰਤ ਕੀਤਾ ਜਾਵੇਗਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਕਲ ਪ੍ਰਧਾਨ ਮਹਿੰਦਰ ਸਿੰਘ ਸੈਦੇਵਾਲਾ,ਦਲਿੱਤ ਵਿੰਗ ਦੇ ਜਿਲਾ ਪੈ੍ਸ ਸਕੱਤਰ ਪ੍ਰਕਾਸ ਸਿੰਘ ਮੱਲ ਸਿੰਘ ਵਾਲਾ,ਦਲਿੱਤ ਵਿੰਗ ਦੇ ਸਰਕਲ ਪ੍ਰਧਾਨ ਦਰਸ਼ਨ ਸਿੰਘ ਅੱਕਾਂਵਾਲੀ,ਮਿਲਖਾ ਸਿੰਘ ਮਲਕੋਂ,ਗੁਰਦੀਪ ਸਿੰਘ ਟੋਡਰਪੁਰ,ਜਰਨੈਲ ਸਿੰਘ ਅਚਾਨਕ ਆਦਿ ਮੌਜੂਦ ਸਨ।

Share Button

Leave a Reply

Your email address will not be published. Required fields are marked *

%d bloggers like this: