ਨਹਿਰੂ ਯੁਵਾ ਕੇਂਦਰ ਵਲੋਂ ਮਿਲਾਪ ਬਾਲ ਸੰਘ ਸਦਭਾਵਨਾ ਦਿਵਸ ਮਨਾਇਆ ਗਿਆ

ਨਹਿਰੂ ਯੁਵਾ ਕੇਂਦਰ ਵਲੋਂ ਮਿਲਾਪ ਬਾਲ ਸੰਘ ਸਦਭਾਵਨਾ ਦਿਵਸ ਮਨਾਇਆ ਗਿਆ

20-20

ਹੁਸ਼ਿਆਰਪੁਰ 20 ਅਗਸਤ (ਅਸ਼ਵਨੀ ਸ਼ਰਮਾ)ਨਹਿਰੂ ਯੁਵਾ ਕੇਂਦਰ ਹੁਸ਼ਿਆਰਪੁਰ,ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਭਾਰਤ ਸਰਕਾਰ ਵਲੋਂ ਸ੍ਰੀ ਭੁਪਿੰਦਰ ਸਿੰੰਘ ਮਾਨ ਜ਼ਿਲ੍ਹਾ ਯੂਥ ਕੋਆਡੀਨੇਟਰ ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾਂ ਤੇ ਅਵਿਨਾਸ਼ ਭੰਡਾਰੀ ਦੀ ਯੋਗ ਅਗਵਾਈ ਵਿੱਚ ਮਿਲਾਪ ਬਾਲ ਸੰਘ ਵਿਖੇ ਭਾਰਤ ਦੇ ਮਹਿਰੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ 72ਵੇਂ ਜਨਮ ਦਿਨ ਮੋਕੇ ਸਦਭਾਵਨਾ ਦਿਵਸ ਮਨਾਇਆ ਗਿਆ। ਇਸ ਮੋਕੇ ਤੇ ਮੁੱਖ ਮਹਿਮਾਨ ਰਿਟਾ yਪ੍ਰੋਫੈਸਰ ਕੁਲਦੀਪ ਕੌਹਲੀ ਗੌਰਮਿੰਟ ਕਾਲਜ ਹੁਸ਼ਿਆਰਪੁਰ ਪਹੁੰਚੇ ਉਹਨਾਂ ਨੇ ਭਾਸ਼ਣ ਦਿੰਦਿਆ ਕਿਹਾ ਕਿ ਰਾਜੀਵ ਗਾਂਧੀ ਸਰਕਾਰ ਦਾ ਇਕਮਾਤਰ ਮਿਸ਼ਨ ਦੂਜਿਆਂ ਲਈ ਚੰਗੀ ਭਾਵਨਾ ਅਤੇ ਵਿਚਾਰ ਰੱਖਣਾ ਹੈ ਕਿਉਂਕਿ ਭਾਰਤ ਵਿਚ ਵੱਖਵੱਖ ਧਰਮਾਂ,ਜਾਤਾਂ,ਸਮੂਦਾਇ,ਖੇਤਰ ਦੇ ਲੋਕ ਰਹਿੰਦੇ ਹਨ ਇਸ ਲਈ ਕਿਸੇ ਇਕ ਧਰਮ,ਜਾਤ,ਖੇਤਰ ਨੂੰ ਮੁੱਖ ਨਾਂ ਰੱਖਦੇ ਹੋਏ ਭਾਰਤ ਦੇ ਸਭ ਲੋਕਾਂ ਦੀ ਭਾਵਨਾਤਮਕ ਏਕਤਾ ਅਤੇ ਸਦਭਾਵਨਾ ਲਈ ਸਾਨੂੰ ਕੰਮ ਕਰਨਾ ਚਾਹੀਦਾ ਹੈ।ਇਸ ਦੀ ਸ਼ੁਰੂਆਤ ਸਾਨੂੰ ਆਪਣੇ ਆਪ ਤੋਂ ਕਰਨੀ ਹਵੇਗੀ।ਇਸ ਮੋਕੇ ਸ੍ਰੀ ਅਵਿਨਾਸ਼ ਭੰਡਾਰੀ ਮਿਲਾਪ ਬਾਲ ਸੰਘ ਨੇ ਕਿਹਾ ਕਿ ਇਹੋ ਜਿਹੇ ਦਿਨ ਸਾਡੇ ਅੰਦਰ ਰਾਸ਼ਟਰ ਪ੍ਰਤੀ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਦੇ ਹਨ।ਹਰ ਇਕ ਇਨਸਾਨ ਦੇ ਵਿਚਾਰਾਂ ਨੂੰ ਜੇਕਰ ਅਸੀਂ ਸਮਝਾਂਗੇ ਤਾਂ ਹੀ ਅਹਿੰਸਾ ਜਿਹੀਆਂ ਘਟਨਾਵਾਂ ਤੋਂ ਦੇਸ਼ ਮੁਕਤ ਹੋ ਸਕਦਾ ਹੈ। ਇਸ ਦੌਰਾਨ ਇਕਵਿੰਦਰ ਕੋਰ ਜ਼ਿਲ੍ਹਾ ਪ੍ਰੋਜੈਕਟ ਅਫ਼ਸਰ ਨੇ ਬੋਲਦਿਆਂ ਕਿਹਾ ਕਿ ਰਾਜੀਵ ਗਾਂਧੀ ਜੀ ਜਿਹਨਾਂ ਨੇ ਭਾਰਤ ਨੂੰ ਇਕ ਵਿਕਸਿਤ ਰਾਸ਼ਟਰ ਬਣਾਉਣ ਦਾ ਸੁਪਨਾ ਦੇਖਿਆ ਸੀ।ਰਾਜੀਵ ਗਾਂਧੀ ਜੀ ਦੇ ਉਤਸ਼ਾਹ ਭਰਪੂਰ ਤੇ ਪ੍ਰੇਰਨਾਦਾਇਕ ਸ਼ਬਦਾਂ ਨਾਲ ਅੱਜ ਦੀ ਯੁਵਾ ਪੀੜ੍ਹੀ ਸੇਧ ਲੈ ਕੇ ਸਹੀ ਰਸਤੇ ਤੇ ਚਲ ਸਕਦੀ ਹੈ।ਅੰਤ ਵਿਚ ਆਏ ਹੋਏ ਮਹਿਮਾਨਾਂ ਦਾ ਪ੍ਰਿੰਸੀਪਲ ਰੈਨੂੰ ਵਲੋ ਧੰਨਵਾਦ ਕੀਤਾ ਗਿਆ।ਇਸ ਮੌਕੇ ਵਿਜੈ ਰਾਣਾ ਲੇਖਾਕਾਰ ਨਹਿਰੂ ਯੁਵਾ ਕੇਂਦਰ ਹੁਸ਼ਿਆਰਪੁਰ,ਕਮਲ ਔਹਰੀ ਸਕੱਤਰ ਮਿਲਾਪ ਬਾਲ ਸੰਘ,ਪੂਨਮ,ਇੰਦੂ ਸਹਾਇਕ,ਲਖਵਿੰਦਰ ਸਿੰਘ ਐਨ yਐਸ y ਵੀ,ਅਸ਼ਵਨੀ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: