ਸਰਬੱਤ ਖਾਲਸਾ ਮਾਰਚ ਛਾਜਲੀ ਪਹੁੰਚਣ ਤੇ ਸਮੂਹ ਸੰਗਤਾਂ ਨੇ ਕੀਤਾ ਭਰਵਾਂ ਸਵਾਗਤ

ਸਰਬੱਤ ਖਾਲਸਾ ਮਾਰਚ ਛਾਜਲੀ ਪਹੁੰਚਣ ਤੇ ਸਮੂਹ ਸੰਗਤਾਂ ਨੇ ਕੀਤਾ ਭਰਵਾਂ ਸਵਾਗਤ

20-2
ਸੰਗਰੂਰ/ਛਾਜਲੀ 19 ਅਗਸਤ (ਕੁਲਵੰਤ ਛਾਜਲੀ)ਤਰਨਤਾਰਨ ਵਿਖੇ ਚੱਬਾ `ਚ ਹੋਏ ਸਰਬੱਤ ਏ ਖਾਲਸਾ ਦੌਰਾਨ ਥਾਪੇ ਜਥੇਦਾਰਾਂ ਵੱਲੋ ਪੰਜਾਬ `ਚ ਅਰੰਭ ਕੀਤਾ ਨਸ਼ਾ ਭਜਾਓ, ਪੰਜਾਬ ਬਚਾਓ ਮਾਰਚ ਅੱਜ ਸਥਾਨਕ ਪਿੰਡ ਛਾਜਲੀ ਵਿੱਚ ਤੇ ਜਥੇਦਾਰ ਧਿਆਨ ਸਿੰਘ ਮੰਡ, ਜਥੇਦਾਰ ਬਲਜੀਤ ਸਿੰਘ ਦਾਦੂਵਾਲ, ਜਥੇਦਾਰ ਅਮਰੀਕ ਸਿੰਘ ਅਜਨਾਲਾ ਦਾ ਪੰਥਕ ਜਥੇਬੰਦੀਆ ਤੇ ਪਿੰਡ ਦੀ ਸਮੂਹ ਸੰਗਤ ਨੇ ਭਰਵਾਂ ਸੁਆਗਤ ਕੀਤਾ।ਇਸ ਸਮੇਂ ਗੁਰਦੁਆਰਾ ਸੰਗਤਸਰ ਸਾਹਿਬ ਤੇ ਪਿੰਡ ਦੇ ਸਮੂਹ ਨਗਰ ਨਿਵਾਸ਼ੀਆ ਵੱਲੋ ਮਾਰਚ `ਚ ਸਾਮਿਲ਼ ਸੰਗਤਾਂ ਨੂੰ ਠੰਡਾ ਮਿੱਠਾ ਜਲ ਛਕਾਇਆ ਗਿਆ।ਇਸ ਦੌਰਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਪੱਤਰਕਾਰਾ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕੀ ਅਸੀ ਇਹ ਮਾਰਚ ਕੱਢ ਕੇ ਪੰਜਾਬ ਦੇ ਲੋਕਾ ਨੂੰ ਜਾਗਰੁਕ ਕਰ ਰਹੇ ਹਾਂ ।ਸਮੂਹ ਪੰਜਾਬ ਵਾਸੀਆ ਨੂੰ ਚੌਕੀਦਾਰਾ ਵਾਂਗ ਘਰ-ਘਰ ਸੁਨੇਹਾ ਪਹੁੰਚਾ ਰਹੇ ਹਾਂ ਕੀ ਆਪਾ ਲੋਕ ਇੱਕਜੁੱਟ ਹੋਕੇ ਪੰਥ ਨੂੰ ਬਚਾਇਏ ਤੇ ਪੰਜਾਬ ਦਿਨੋ ਦਿਨ ਵਧ ਰਹੀਆ ਧਰਮਿਕ ਗ੍ਰੰਥ ਤੇ ਸ੍ਰੀ ਗੁਰੂ ਗਰੰਥ ਸਹਿਬ ਦੀ ਬੇਅਬਦੀ ਦੀਆ ਘਟਨਾਂਵਾਂ ਤੇ ਨੱਥ ਪਾਈ ਜਾ ਸਕੇ। ਅੱਜ ਦੀ ਨੌਜਵਾਨ ਪੀੜੀ ਜੋ ਨਸ਼ਿਆ ਦੀ ਦਲ-ਦਲ ਫਸ ਚੁੱਕੀ ਹੈ ਉਨਾਂ ਨੂੰ ਨਸ਼ਿਆ ਤੋ ਦੂਰ ਕੀਤਾ ਜਾਵੇ।ਜਥੇਦਾਰ ਅਮਰੀਕ ਸਿੰਘ ਅਜਨਾਲਾ ਕਿਹਾ ਕੀ ਪੰਜਾਬ ਸਰਕਾਰ ਦੀਆ ਵਧੀਕੀਆ ਤੋ ਹਰ ਧਰਮ ਦੇ ਲੋਕ ਅੱਕ ਚੁੱਕੇ ਨੇ ਗੁਰੂ ਨਾਨਕ ਦੇਵ ਜੀ ਨੇ ਉਪਦੇਸ਼ ਦਿੱਤਾ ਸੀ ਗਰੀਬ ਦਾ ਮੂੰਹ ਗੁਰੂ ਕੀ ਗੋਲਕ ਹੈ ਪਰ ਅੱਜ ਸਭ ਉਲਟ ਹੋ ਰਿਹਾ ਹੈ ਲੋਕ ਕਹਿੰਦੇ ਨੇ ਕੀ ਗੋਲਕ ਦਾ ਮੂੰਹ ਬਾਦਲ ਦਾ ਮੂੰਹ ਹੈ। ਉਨਾਂ ਕਿਹਾ ਅਸੀ ਇਸ ਮਾਰਚ ਦੀ ਲਹਿਰ ਨੂੰ ਪੂਰੇ ਪੰਜਾਬ `ਚ ਕਰਾਂਗੇ।ਇਸ ਮੌਕੇ ਸ੍ਰੋਮਣੀ ਅਕਾਲ ਦਲ ਅਮ੍ਰਿਤਸਰ ਛਾਜਲੀ ਦੇ ਸਰਕਲ ਪ੍ਰਧਾਨ ਬੱਲਮ ਸਿੰਘ ਖਾਲਸਾ, ਸੁਰਿੰਦਰ ਸਿੰਘ ਛਿੰਦਾ, ਸਤਵੀਰ ਸਿੰਘ ਖਾਲਸਾ, ਜੱਗਾ ਸਿੰਘ ਖਾਲਸਾ, ਮਨਪ੍ਰੀਤ ਸਿੰਘ ਖਾਲਸਾ,ਪਾਲਾ ਸਿੰਘ ਖਾਲਸਾ, ਤੇ ਸਮੂਹ ਸੰਗਤ ਹਾਜਰ ਸੀ।

Share Button

Leave a Reply

Your email address will not be published. Required fields are marked *

%d bloggers like this: