ਸ਼ਕਿਸਾਨਾ ਨੇ ਲਗਾਇਆ ਕੋਲਡ ਸਟੋਰ ਅੱਗੇ ਧਰਨਾ

ਸ਼ਕਿਸਾਨਾ ਨੇ ਲਗਾਇਆ ਕੋਲਡ ਸਟੋਰ ਅੱਗੇ ਧਰਨਾ
ਇਨਸ਼ਾਫ ਮਿਲਨ ਤੱਕ ਧਰਨਾ ਜ਼ਾਰੀ ਰਹੇਗਾ-ਅਰਜ਼ੁਨ ਸਿੰਘ

19-26 (1)
ਰਾਮਪੁਰਾ ਫੂਲ 19 ਅਗਸਤ (ਕੁਲਜੀਤ ਸਿੰਘ ਢੀਗਰਾਂ) : ਭਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰਾ ਦੇ ਬਲਾਕ ਪ੍ਰਧਾਨ ਦੀ ਅਗਵਾਈ ਵਿੱਚ ਸਥਾਨਕ ਢਿੱਲੋ ਕੋਲਡ ਸਟੋਰ ਅੱਗੇ ਧਰਨਾ ਲਗਾਇਆ ਗਿਆ । ਕਿਸਾਨ ਯੁਨੀਅਨ ਦੇ ਆਗੂਆਂ ਨੇ ਐਸ ਡੀ ਐਮ ਨੂੰ ਲਿਖਤੀ ਸਿਕਾਇਤ ਕਰਕੇ ਦੱਸਿਆਂ ਕਿ ਸੁਖਦੇਵ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਫੂਲ ਟਾਊਨ, ਬਲਰਾਜ ਸਿੰੰਘ ਉਰਫ ਬਾਜੀ ਪੁੱਤਰ ਰੂਪ ਸਿੰਘ ਵਾਸੀ ਫੂਲ, ਸੰਤਖ ਸਿੰਘ ਪੁੱਤਰ ਗੁਰਪ੍ਰਤਾਪ ਸਿੰਘ ਵਾਸੀ ਪਿੰਡ ਫੂਲੇਵਾਲਾ, ਵਰਿਆਮ ਸਿੰੰਘ ਵਾਸੀ ਸੰਧੂ ਖੁਰਦ ਨੇ ਦੋ ਕੋਲਡ ਸਟੋਰ ਇੱਕ ਢਿੱਲੋ ਕੋਲਡ ਸਟੋਰ ਰਾਮਪੁਰਾ ਵਿਖੇ ਤੇ ਇੱਕ ਕੋਲਡ ਸਟੋਰ ਹਨੂੰਮਾਨਗੜ ਵਿਖੇ ਠੇਕੇ ਤੇ ਲੈ ਕੇ ਕਿਸਾਨਾ ਦੇ ਆਲੂ ਆਪਣੇ ਸਟੋਰ ਚ, ਰਖਵਾਏ ਸਨ । ਜਿਸ ਵਿੱਚ ਸੁਰਿੰਦਰ ਪਾਲ ਸਰਮਾਂ ਵਾਸੀ ਸੇਲਬਰਾਹ ਦੇ 2000 ਗੱਟੇ, ਪਰਮਜੀਤ ਸਿੰਘ ਪੁੱਤਰ ਸ਼ੇਰ ਸਿੰਘ , ਅਮ੍ਰਿਤਪਾਲ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਢਿਪਾਲੀ 2000ਗੱਟੇ, ਸੁਖਰਾਜ ਸਿੰਘ ਵਾਸੀ ਬੁਰਜ਼ ਗਿੱਲ 600ਗੱਟਾ, ਗੁਰਵਿੰਦਰ ਸਿੰਘ ਵਾਸੀ ਸੇਲਬਰਾਹ 300 ਗੱਟਾ, ਮਹਿੰਦਰ ਸਿੰਘ ਵਾਸੀ ਨਈਆਂ ਵਾਲਾ 1500 ਗੱਟੇ, ਜਸਪਾਲ ਸਿੰਘ ਵਾਸੀ ਨਈਆਂ ਵਾਲਾ 1500 ਗੱਟੇ, ਮਨਿੰਦਰ ਸਿੰਘ ਵਾਸੀ ਗਿੱਲ ਪੱਤੀ 1500 ਗੱਟਾ, ਜਗਸੀਰ ਸਿੰਘ ਪੁੱਤਰ ਮੰਦਰ ਸਿੰਘ ਵਾਸੀ ਢਿਪਾਲੀ ਦੇ 520 ਗੱਟਾ, ਗੁਰਚਰਨ ਸਿੰਘ ਪੁੱਤਰ ਦੁੱਲਾ ਸਿੰਘ ਪਿੰਡ ਘੰਡਾ ਬੰਨਾ 200 ਗੱਟੇ ਸਟੋਰ ਕੀਤੇ ਸਨ । ਜਦ ਉਕਤ ਕਿਸਾਨ ਕੋਲਡ ਸਟੋਰ ਚੋ ਆਪਣਾ ਮਾਲ ਵਾਪਿਸ ਲੈਣ ਗਏ ਤਾਂ ਕੋਲਡ ਸਟੋਰ ਵਾਲਿਆਂ ਵੱਲੋ ਇਹ ਰਾਲਾ ਲਾਇਆ ਗਿਆ ਕਿ ਤੁਹਾਡੇ ਮਾਲ ਅੱਗੇ ਬਹੁਤ ਮਾਲ ਪਿਆ ਹੈ ਅਜੇ ਕੱਢਣ ਚ, ਟਾਇਮ ਲੱਗੇਗਾ । ਪਰ ਸ਼ੱਕ ਪੈਣ ਤੇ ਜਦ ਕਿਸਾਨਾ ਮਾਲ ਵਾਪਿਸ ਕਰਨ ਦੀ ਜਿੱਦ ਕੀਤੀ ਤਾਂ ਪਤਾ ਚੱਲਿਆਂ ਕਿ ਇਹਨਾਂ ਕਿਸਾਨਾ ਦੇ ਆਲੂ ਤਾਂ ਵੇਚ ਦਿੱਤੇ ਗਏ ਹਨ ਤੇ ਬਣਦੀ ਰਕਮ ਦੇਣ ਤੋ ਟਾਲ ਮਟੋਲ ਕਰਦਾ ਰਿਹਾ ਤੇ ਹੁਣ ਮੁੱਕਰ ਗਿਆ । ਕਿਸਾਨ ਆਗੂਆਂ ਨੇ ਐਸ ਡੀ ਐਮ ਫੂਲ ਤੋ ਮੰਗ ਕੀਤੀ ਹੈ ਕਿ ਕਥਿਤ ਦੋਸ਼ੀ ਖਿਲਾਫ ਬਣਦੀ ਸਖ਼ਤ ਕਾਰਵਾਈ ਕੀਤੀ ਜਾਵੇ । ਇਸ ਮੋਕੇ ਬੋਲਦਿਆਂ ਕਿਸਾਨ ਯੂਨੀਅਨ ਸਿੱਧੂਪੁਰਾ ਦੇ ਬਲਾਕ ਫੂਲ ਪ੍ਰਧਾਨ ਅਰਜ਼ੁਨ ਸਿੰਘ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜਦ ਤੱਕ ਉਹਨਾਂ ਨੂੰ ਇਨਸਾਫ ਨਹੀ ਮਿਲਦਾ ਧਰਨਾ ਜ਼ਾਰੀ ਰਹੇਗਾ । ਇਸ ਮੋਕੇ ਹੋਰਨਾ ਤੋ ਇਲਾਵਾ ਬੂਟਾ ਸਿੰਘ ਭੁੰਦੜ , ਗੁਰਮੇਲ ਸਿੰਘ ਲਹਿਰਾ ਮੁਹੱਬਤ, ਸਾਧਾ ਸਿੰਘ ਖੋਖਰ, ਬਿੱਕਰ ਸਿੰਘ ਕੋਟੜਾ, ਦਰਸ਼ਨ ਸਿੰਘ ਮੰਡੀਕਲਾਂ, ਰੇਸਮ ਸਿੰਘ, ਸੁਰਿੰਦਰ ਸਿੰਘ, ਗੁਰਜੰਟ ਸਿੰਘ ਆਦਿ ਹਾਜ਼ਰ ਸਨ । ਜਦ ਇਸ ਸਬੰਧੀ ਠੇਕੇਦਾਰ ਸੁਖਦੇਵ ਸਿੰਘ ਤੇ ਕੋਲਡ ਸਟੋਰ ਦੇ ਮੇਨੈਜ਼ਰ ਮੱਖਣ ਸਿੰਘ ਦਾ ਪੱਖ ਜਾਣਨਾ ਚਾਹਿਆਂ ਤਾਂ ਉਹਨਾਂ ਫੋਨ ਨਹੀ ਚੁੱਕੀਆਂ ।

Share Button

Leave a Reply

Your email address will not be published. Required fields are marked *

%d bloggers like this: