ਮੰਦਿਰ ਕਮੇਟੀ ਨੇ ਨੈਬ ਤਹਿਸੀਲਦਾਰ ਨੂੰ ਦਿੱਤਾ ਮੰਗ ਪੱਤਰ

ਮੰਦਿਰ ਕਮੇਟੀ ਨੇ ਨੈਬ ਤਹਿਸੀਲਦਾਰ ਨੂੰ ਦਿੱਤਾ ਮੰਗ ਪੱਤਰ
ਇਸ ਮਾਮਲੇ ਤੋ ਤਹਿਸੀਲਦਾਰ ਸਾਹਿਬ ਹਨ ਅਨਜਾਨ

19-19
ਬਨੂੜ 19 ਅਗਸਤ (ਰਣਜੀਤ ਸਿੰਘ ਰਾਣਾ) ਮਾਈ ਬੰਨੋਂ ਮੰਦਿਰ ਮਨੇਜਮੈਂਟ ਕਮੇਟੀ ਵੱਲੋਂ ਨੈਸ਼ਨਲ ਹਾਈਵੇ ਨੂੰ ਚੋੜਾ ਕਰਨ ਲਈ ਆਉਦੀ ਜਗਾ ਦੀ ਪਮਾਇਸ਼ ਮਾਲ ਵਿਭਾਗ ਦੇ ਰਿਕਾਰਡ ਅਨੁਸਾਰ ਕਰਵਾਉਣ ਲਈ ਅੱਜ ਨੈਬ ਤਹਿਸੀਲਦਾਰ ਤਰਸ਼ੇਮ ਸਿੰਘ ਮਿੱਤਲ ਦੀ ਗੈਰ ਮੋਜੂਦਗੀ ਵਿਚ ਉਨਾਂ ਦੇ ਕਲਰਕ ਨੂੰ ਮੰਗ ਪੱਤਰ ਦਿੱਤਾ ਗਿਆ। ਇਹੀ ਨਹੀ ਮੰਦਿਰ ਕਮੇਟੀ ਵੱਲੋਂ ਇੱਕ ਪੱਤਰ ਉੱਪ ਮੁੱਖ ਮੰਤਰੀ ਪੰਜਾਬ, ਡੀਸੀ ਮੋਹਾਲੀ ਤੇ ਐਸਡੀਐਮ ਨੂੰ ਵੀ ਭੇਜਿਆ ਗਿਆ ਹੈ। ਮੰਦਿਰ ਕਮੇਟੀ ਦੇ ਪ੍ਰਧਾਨ ਬਿਕਰਮਜੀਤ ਪਾਸੀ ਨੇ ਕਿਹਾ ਕਿ ਮੰਦਿਰ ਕਮੇਟੀ ਵੱਲੋਂ ਮੰਦਿਰ ਨੂੰ ਬਚਾਉਣ ਤੇ ਅਸਲ ਤੱਥਾ ਨੂੰ ਸ਼ਹਿਰ ਵਾਸੀਆਂ ਦੇ ਸਾਹਮਣੇ ਲਿਆਉਣ ਲਈ ਅਜਿਹਾ ਫੈਸਲਾ ਲਿਆ ਗਿਆ ਹੈ।
ਦੱਸਣਯੋਗ ਹੈ ਕਿ ਪਿਛਲੇ ਦਿਨੀ ਸੜਕ ਦੀ ਪਮਾਇਸ਼ ਕਰਨ ਆਏ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਦੁਕਾਨਦਾਰਾ ਦੇ ਵਿਰੋਧ ਕਾਰਨ ਬੇਰੰਗ ਪਰਤਨਾ ਪਿਆ ਸੀ। ਕਿਉਕਿ ਇੱਕ ਪਾਸੇ ਦੇ ਦੁਕਾਨਦਾਰਾ ਨੇ ਇਹ ਕਹਿ ਕਿ ਪਮਾਇਸ਼ ਕਰਨ ਤੋਂ ਰੋਕ ਦਿੱਤਾ ਕਿ ਉਹ ਡਵਾਇਡਰ ਨੂੰ ਸੈਂਟਰ ਮੰਨਦੇ ਹਨ ਤੇ ਉਸ ਹਿਸਾਬ ਨਾਲ ਹੀ ਸੜਕ ਬਣਾਉਣ ਦਾ ਕੰਮ ਕਰਵਾਇਆ ਜਾਵੇਗਾ। ਜਦੋਂ ਕਿ ਇੱਕ ਪਾਸੇ ਦੇ ਦੁਕਾਨਦਾਰ ਮਾਲ ਵਿਭਾਗ ਦੇ ਰਿਕਾਰਡ ਅਨੁਸ਼ਾਰ ਸੜਕ ਦੀ ਪਮਾਇਸ਼ ਕਰਵਾਉਣ ਤੇ ਅੜੇ ਹੋਏ ਸਨ। ਉਧਰ ਮੰਦਿਰ ਕਮੇਟੀ ਦਾ ਕਹਿਣਾ ਹੈ ਕਿ ਮੰਦਿਰ ਸੜਕ ਤੋਂ ਬਾਹਰ ਹੈ ਇਸ ਲਈ ਮਾਲ ਵਿਭਾਗ ਦੇ ਰਿਕਾਰਡ ਅਨੁਸ਼ਾਰ ਹੀ ਸੜਕ ਦੀ ਪਮਾਇਸ ਕਰਵਾਈ ਜਾਵੇ ਤਾਂ ਜੋ ਅਸਲ ਤੱਥ ਉਨਾਂ ਸਾਹਮਣੇ ਆ ਸਕਣ। ਉਨਾਂ ਨਾਲ ਹੀ ਇਹ ਵੀ ਕਿਹਾ ਕਿ ਮੰਦਿਰ ਮਨੇਜਮੈਂਟ ਤੇ ਸਹਿਰ ਵਾਸੀ ਕਿਸੇ ਵੀ ਹਾਲ ਵਿਚ ਮੰਦਿਰ ਨੂੰ ਤੋੜਨ ਨਹੀ ਦੇਣਗੇ। ਭਾਵੇਂ ਉਨਾਂ ਨੂੰ ਇਸ ਲਈ ਵੱਡਾ ਸੰਘਰਸ਼ ਕਿਉਂ ਨਾ ਕਰਨਾ ਪਵੇ। ਮਾਈ ਬੰਨੋਂ ਮਨੇਜਮੈਂਟ ਕਮੇਟੀ ਦੇ ਪ੍ਰਧਾਨ ਬਿਕਰਮਜੀਤ ਪਾਸੀ, ਸੁਰਿੰਦਰ ਜੈਨ, ਰਾਮੇਸ਼ਵਰ ਧੀਮਾਨ, ਅਸ਼ਵਨੀ ਕੁਮਾਰ ਛੋਟੂ, ਜੁਗਲ ਕਿਸ਼ੋਰ, ਖਜ਼ਾਨ ਸਿੰਘ, ਆਸੂ ਜੈਨ, ਰਜੇਸ਼ ਵਰਮਾ ਵੱਲੋਂ ਅੱਜ ਨੈਬ ਤਹਿਸੀਲਦਾਰ ਤਰਸ਼ੇਮ ਸਿੰਘ ਮਿੱਤਲ ਦੇ ਹਵਾਲੇ ਨਾਲ ਉਨਾਂ ਦੀ ਗੈਰ ਮੋਜੂਦਗੀ ਵਿਚ ਉਨਾਂ ਦੇ ਕਲਰਕ ਨੂੰ ਮੰਗ ਪੱਤਰ ਦਿੱਤਾ ਗਿਆ ਤੇ ਉਨਾਂ ਤੋਂ ਇਨਸਾਫ ਦੀ ਮੰਗ ਕੀਤੀ।
ਇਸ ਮਾਮਲੇ ਸਬੰਧੀ ਜਦੋਂ ਨੈਬ ਤਹਿਸੀਲਦਾਰ ਤਰਸ਼ੇਮ ਸਿੰਘ ਮਿੱਤਲ ਨਾਲ ਸੰਪਰਕ ਕੀਤਾ ਗਿਆ ਤਾਂ ਉਨਾਂ ਕਿਹਾ ਕਿ ਉਨਾਂ ਦੀ ਮੋਹਾਲੀ ਡਿਉਟੀ ਲੱਗੀ ਹੋਣ ਕਾਰਨ ਉਹ ਬਨੂੜ ਨਹੀ ਗਏ। ਇਸ ਲਈ ਇਹ ਮਾਮਲਾ ਉਨਾਂ ਦੇ ਧਿਆਨ ਵਿਚ ਨਹੀ ਹੈ। ਸੋਮਵਾਰ ਨੂੰ ਜਾ ਕੇ ਉਹ ਇਸ ਸਬੰਧੀ ਜਾਣਕਾਰੀ ਲੈਣਗੇ ਤੇ ਉੱਚ ਅਧਿਕਾਰੀਆਂ ਨੂੰ ਇਸ ਸਬੰਧੀ ਜਾਣੂ ਕਰਵਾਉਣਗੇ।

Share Button

Leave a Reply

Your email address will not be published. Required fields are marked *

%d bloggers like this: