ਪਿੰਡ ਹਮੀਦੀ ਵਿਖੇ ਸੜਕ ਹਾਦਸੇ ’ਚ ਮਜਦੂਰ ਦੀ ਮੌਤ

ਪਿੰਡ ਹਮੀਦੀ ਵਿਖੇ ਸੜਕ ਹਾਦਸੇ ’ਚ ਮਜਦੂਰ ਦੀ ਮੌਤ

18-44 (1)
ਮਹਿਲ ਕਲਾਂ 18 ਅਗਸਤ (ਗੁਰਭਿੰਦਰ ਗੁਰੀ): ਬੁੱਧਵਾਰ ਰਾਤ 8 ਦੇ ਕਰੀਬ ਪਿੰਡ ਅਮਲਾ ਸਿੰਘ ਵਾਲਾ ਤੋ ਹਮੀਦੀ ਨੂੰ ਜਾਦੀ ਿਕ ਸੜਕ ’ਤੇ ਹੋਏ ਸੜਕ ਹਾਦਸੇ ਵਿੱਚ ਇੱਕ ਮਜਦੂਰ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੇ ਪੁੱਤਰ ਹਰਪ੍ਰੀਤ ਸਿੰਘ ਹੈਪੀ ਨੇ ਪੱਤਰਕਾਰਾ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਉਸਦਾ ਪਿਤਾ ਗੁਰਮੇਲ ਸਿੰਘ (54) ਪੁੱਤਰ ਗਿੰਦਰ ਸਿੰਘ ਵਾਸੀ ਹਮੀਦੀ ਜੋ ਕਿ ਬਰਨਾਲਾ ਵਿਖੇ ਮਜਦੂਰੀ ਦਾ ਕੰਮ ਕਰਕੇ ਮੋਟਰ ਸਾਈਕਲ ਰਾਹੀ ਅਪਣੇ ਪਿੰਡ ਵਾਪਿਸ ਆ ਰਿਹਾ ਸੀ ਜਦੋ ਹੀ ਪਿੰਡ ਅਮਲਾ ਸਿੰਘ ਵਾਲਾ ਤੋ ਪਿੰਡ ਹਮੀਦੀ ਨੂੰ ਜਾਦੀ ਸੜਕ ਤੇ ਪੁੱਜਾ ਤਾਂ ਕਿਸੇ ਅਣਪਛਾਤੇ ਵਾਹਨ ਨੇ ਉਸਨੂੰ ਅਪਣੀ ਲਪੇਟ ਵਿੱਚ ਲੈ ਲਿਆ ਜਿਸ ਨਾਲ ਉਸਦੀ ਮੌਕੇ ਤੇ ਹੀ ਮੌਤ ਹੋ ਗਈ। ਪੁਲਿਸ ਥਾਨਾ ਠੁੱਲੀਵਾਲ ਦੇ ਮੁੱਖ ਮੁੰਨਸੀ ਬੰਤ ਸਿੰਘ ਅਤੇ ਸਹਾਇਕ ਮੁਨਸੀ ਬੇਅੰਤ ਸਿੰਘ ਨੇ ਇਸ ਮਾਮਲੇ ਸਬੰਧੀ ਦੱਸਿਆ ਕਿ ਹਰਪ੍ਰੀਤ ਸਿੰਘ ਉਰਫ ਹੈਪੀ ਦੇ ਬਿਆਨਾਂ ਦੇ ਆਧਾਰ ਤੇ ਅਣਪਛਾਤੇ ਵਹੀਕਲ ਅਤੇ ਚਾਲਕ ਖਿਲਾਫ ਮੁਕੱਦਮਾ ਨੰ 41 ਧਾਰਾ 279,304 ਏ,427,ਆਈਪੀਸੀ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸੁਰੂ ਕਰ ਦਿੱਤੀ ਹੈ ਅਤੇ ਮ੍ਰਿਤਕ ਦਾ ਲਾਸ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਰਨਾਲਾ ਵਿਖੇ ਭੇਜ ਦਿੱਤਾ।

Share Button

Leave a Reply

Your email address will not be published. Required fields are marked *

%d bloggers like this: