ਹਲਕੇ ਦੀਆਂ ਸਾਰੀਆਂ ਲਿੰਕ ਸੜਕਾਂ ਦੇ ਨਿਰਮਾਣ, ਮੁਰੰਮਤ ਅਤੇ ਚੌੜੀਆਂ ਕਰਨ ਤੇ 100 ਕਰੋੜ ਰੁਪਏ ਹੋਣਗੇ ਖਰਚ-ਵਿਧਾਇਕ ਸਿੱਧੂ

ਹਲਕੇ ਦੀਆਂ ਸਾਰੀਆਂ ਲਿੰਕ ਸੜਕਾਂ ਦੇ ਨਿਰਮਾਣ, ਮੁਰੰਮਤ ਅਤੇ ਚੌੜੀਆਂ ਕਰਨ ਤੇ 100 ਕਰੋੜ ਰੁਪਏ ਹੋਣਗੇ ਖਰਚ-ਵਿਧਾਇਕ ਸਿੱਧੂ

18-40
ਤਲਵੰਡੀ ਸਾਬੋ, 18 ਅਗਸਤ (ਗੁਰਜੰਟ ਸਿੰਘ ਨਥੇਹਾ)- ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੇ ਸਾਰੇ ਪਿੰਡਾਂ ਦੀਆਂ ਲਿੰਕ ਸੜਕਾਂ ਦੇ ਨਿਰਮਾਣ ਜਿਨ੍ਹਾਂ ਦੀ ਵਰ੍ਹਿਆਂ ਤੋਂ ਮੰਗ ਕੀਤੀ ਜਾ ਰਹੀ ਸੀ, ਪੁਰਾਣੀਆਂ ਸੜਕਾਂ ਦੀ ਮੁਰੰਮਤ, ਕਈ ਸੜਕਾਂ ਨੂੰ ਚੌੜੀਆਂ ਕਰਨ ਦੇ ਨਾਲ ਨਾਲ ਪ੍ਰਧਾਨ ਮੰਤਰੀ ਸੜਕ ਯੋਜਨਾ ਅਧੀਨ ਬਨਣ ਵਾਲੀਆਂ ਸੜਕਾਂ ‘ਤੇ 100 ਕਰੋੜ ਰੁਪਏ ਖਰਚੇ ਜਾ ਰਹੇ ਹਨ ਤਾਂ ਕਿ ਲੋਕਾਂ ਨੂੰ ਆਵਾਜਾਈ ਵਿਚ ਕਿਸੇ ਕਿਸਮ ਦੀ ਮੁਸ਼ਕਿਲ ਪੇਸ਼ ਨਾ ਆਵੇ। ਉਕਤ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਸ. ਜੀਤਮਹਿੰਦਰ ਸਿੰਘ ਸਿੱਧੂ ਨੇ ਵੱਖ-ਵੱਖ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ।
ਉਨ੍ਹਾਂ ਕਿਹਾ ਕਿ ਹਲਕੇ ਦੀਆਂ ਕਈ ਅਜਿਹੀਆਂ ਲਿੰਕ ਸੜਕਾਂ ਜੋ ਦੋ ਪਿੰਡਾਂ ਵਿੱਚ ਦੂਰੀ ਘਟਨ ਦਾ ਸਬੱਬ ਬਣ ਸਕਦੀਆਂ ਸਨ ਅਤੇ ਜਿਨ੍ਹਾਂ ਦੀ ਵਰ੍ਹਿਆਂ ਤੋਂ ਕਈ ਪਿੰਡਾਂ ਦੇ ਲੋਕ ਮੰਗ ਕਰ ਰਹੇ ਸਨ ਨੂੰ ਮਨਜੂਰੀ ਦਿੱਤੀ ਗਈ ਹੈ ਤੇ ਕਈਆਂ ਤੇ ਬਕਾਇਦਾ ਨਿਰਮਾਣ ਦਾ ਕੰਮ ਚੱਲ ਪਿਆ ਹੈ। ਕਈ ਹੋਰ ਪਿੰਡਾਂ ਦੀਆਂ ਲਿੰਕ ਸੜਕਾਂ ਦਾ ਨਿਰਮਾਣਾ ਵਿਚਾਰ ਅਧੀਨ ਹੈ। ਉਨ੍ਹਾਂ ਕਿਹਾ ਕਿ ਕਈ ਪਿੰਡਾਂ ਨੂੰ ਜਾਂਦੀਆਂ ਭੀੜੀਆਂ ਸੜਕਾਂ ਕਾਰਨ ਅਕਸਰ ਹਾਦਸੇ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਸੀ ਅਜਿਹੀਆਂ ਸੜਕਾਂ ਨੂੰ ਚੌੜੀਆਂ ਕਰਨ ਦੀ ਵੀ ਮਨਜੂਰੀ ਲੈ ਲਈ ਗਈ ਹੈ। ਉਨ੍ਹਾਂ ਅੱਗੇ ਦੱਸਿਆ ਕਿ ਕੇਂਦਰ ਸਰਕਾਰ ਦੀ ਪ੍ਰਧਾਨ ਮੰਤਰੀ ਸੜਕ ਯੋਜਨਾ ਅਧੀਨ ਵੀ ਕਈ ਪਿੰਡਾਂ ਦੀਆਂ ਸੜਕਾਂ ਬਨਣੀਆਂ ਹਨ। ਉਨ੍ਹਾਂ ਦੱਸਿਆ ਕਿ ਕੁੱਲ 100 ਕਰੋੜ ਰੁਪਏ ਦੀ ਲਾਗਤ ਨਾਲ ਸੜਕਾਂ ਦੇ ਨਿਰਮਾਣ ਕਾਰਜ ਮੁਕੰਮਲ ਹੋ ਜਾਣ ਉਪਰੰਤ ਪਿੰਡਾਂ ਨੂੰ ਜਾਂਦਾ ਕੋਈ ਰਾਹ ਤੱਕ ਵੀ ਕੱਚਾ ਨਹੀਂ ਰਹੇਗਾ ਅਤੇ ਲੋਕਾਂ ਨੂੰ ਆਵਾਜਾਈ ਦੀ ਬਿਹਤਰ ਸਹੂਲਤ ਮਿਲ ਸਕੇਗੀ। ਉਨ੍ਹਾਂ ਫਿਰ ਦੁਹਰਾਇਆ ਕਿ ਹਲਕੇ ਦੇ ਵਿਕਾਸ ਲਈ ਪੈਸੇ ਦੀ ਕਮੀ ਬਿਲਕੁੱਲ ਨਹੀਂ ਆਉਣ ਦਿੱਤੀ ਜਾਵੇਗੀ।
ਇਸ ਮੌਕੇ ਵਿਧਾਇਕ ਨਾਲ ਨਗਰ ਪੰਚਾਇਤ ਪ੍ਰਧਾਨ ਵੱਲੋਂ ਸੁਖਬੀਰ ਚੱਠਾ, ਟਰੱਕ ਯੂਨੀਅਨ ਪ੍ਰਧਾਨ ਅਵਤਾਰ ਮੈਨੂੰਆਣਾ, ਕਿਸਾਨ ਸੈੱਲ ਦੇ ਸੂਬਾਈ ਮੀਤ ਪ੍ਰਧਾਨ ਬਾਬੂ ਸਿੰਘ ਮਾਨ, ਐੱਸ ਓ ਆਈ ਦੇ ਜ਼ਿਲ੍ਹਾ ਪ੍ਰਧਾਨ ਸੁਖਤਾਜ ਸਿੰਘ ਤੂਰ, ਬੀ ਸੀ ਵਿੰਗ ਦੇ ਹਲਕਾ ਪ੍ਰਧਾਨ ਜਗਤਾਰ ਨੰਗਲਾ, ਅਕਾਲੀ ਦਲ ਸਰਕਲ ਇੰਚਾਰਜ ਬਲਵਿੰਦਰ ਗਿੱਲ, ਯੂਥ ਵਿੰਗ ਇੰਚਾਰਜ ਗੁਰਜੀਤ ਰੋਮਾਣਾ, ਸ਼ਹਿਰੀ ਪ੍ਰਧਾਨ ਰਾਕੇਸ਼ ਚੌਧਰੀ, ਸ਼ਹਿਰੀ ਯੂਥ ਪ੍ਰਧਾਨ ਚਿੰਟੂ ਜਿੰਦਲ, ਸੁਰਜੀਤ ਸ਼ਿੰਦੀ, ਸੀਨੀਅਰ ਆਗੂ ਜਲੌਰ ਸਿੰਘ, ਹਰਪਾਲ ਤਲਵੰਡੀ ਕਲੱਬਾਂ ਦਾ ਪ੍ਰਧਾਨ, ਬਿੱਲਾ ਬਾਬਾ, ਤੇਜਾ ਕਬੂਤਰਾਂ ਵਾਲਾ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: