ਰੱਖੜ ਪੁਨਿੰਆਂ ਦੀ ਰੈਲੀ ਲਈ ਹਲਕਾ ਪੱਟੀ ਤੋਂ ‘ਆਪ’ ਦਾ ਕਾਫ਼ਲਾ ਰਵਾਨਾ:ਸੰਧੂ

ਰੱਖੜ ਪੁਨਿੰਆਂ ਦੀ ਰੈਲੀ ਲਈ ਹਲਕਾ ਪੱਟੀ ਤੋਂ ‘ਆਪ’ ਦਾ ਕਾਫ਼ਲਾ ਰਵਾਨਾ:ਸੰਧੂ

18-4
ਹਰੀਕੇ ਪੱਤਣ 18 ਅਗੱਸਤ (ਗਗਨਦੀਪ ਸਿੰਘ) ਅੱਜ ਹਲਕਾ ਪੱਟੀ ਤੋਂ ਬਾਬਾ ਬਕਾਲਾ ਵਿਖੇ ਆਮ ਆਦਮੀ ਪਾਰਟੀ ਦੀ ਰੈਲੀ ‘ਚ ਸ਼ਾਮਿਲ ਹੋਣ ਲਈ ਇੱਕ ਵੱਡਾ ਕਾਫ਼ਲਾ ਰਵਾਨਾ ਹੋਇਆ ਜਿਸ ਦੀ ਅਗਵਾਈ ਜੋਂਨ ਇੰਚਾਰਜ ਸਰਤਾਜ ਸਿੰਘ ਸੰੰਧੂ ਨੇ ਕੀਤੀ ।ਇਸ ਮੋਕੇ ਤੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਸੰਧੂ ਨੇ ਕਿਹਾ ਕਿ ਬਾਬਾ ਬਕਾਲਾ ਦਾ ਇੱਕਠ ਵਿਰੋਂਧੀ ਪਾਰਟੀਆ ਨੂੰ ਸ਼ੋਚਣ ਲਈ ਮਜਬੂਰ ਕਰ ਦੇਵੇਗਾ।ਇਸ ਰੈਲੀ ਵਿਚ ‘ਆਪ’ ਦੀ ਸਾਰੀ ਸੀਨੀਅਰ ਲੀਡਰਸਿਪ ਪਹੁੰਚ ਰਹੀ ਹੈ ਅਤੇ ਉਨ੍ਹਾਂ ਦੇ ਵਿਚਾਰ ਸੁਣਨ ਲਈ ਲੋਕ ਆਪ ਮੁਹਾਰੇ ਬਾਬਾ ਬਕਾਲਾ ਵਿਖੇ ਪਹੁੰਚ ਰਹੇ ਹਨ।ਪੰਜਾਬ ਦੀ ਜਨਤਾ ਅਕਾਲੀ ਭਾਜਪਾ ਕਾਂਗਰਸ ਤੋਂ ਅੱਕ ਚੁੱਕੀ ਹੈ ਤੇ ਆਮ ਆਦਮੀ ਪਾਰਟੀ ਤੋ ਬਹੁਤ ਉਮੀਦ ਰੱਖੀ ਹੈ।ਇਸ ਮੋਕੇ ਤੇ ਸਵਰਣ ਸਿੰਘ ਖਹਿਰਾ,ਦਿਲਬਾਗ ਸਿੰਘ ਸਭਰਾ,ਗੁਰਚਰਨ ਸਿੰਘ,ਰਛਪਾਲ ਸਿੰਘ,ਦਵਿੰਦਰ ਸਿੰਘ,ਹਰਵਿੰਦਰ ਸਿੰਘ,ਰਾਜ ਕੁਮਾਰ,ਨਸੀਬ ਸਿੰਘ,ਕਮਲਜੀਤ ਸਿੰਘ,ਗੁਰਵਿੰਦਰ ਸਿੰਘ,ਰੇਸਮ ਸਿੰਘ,ਗੁਰਦੇਵ ਸਿੰਘ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: