ਬੀਜੇਪੀ ਦੇ ਆਗੂਆ ਨੇ ਬੀਤ ਇਲਾਕੇ ‘ਚ ਕੀਤੀਆ ਮੀਟਿੰਗਾ

ਬੀਜੇਪੀ ਦੇ ਆਗੂਆ ਨੇ ਬੀਤ ਇਲਾਕੇ ‘ਚ ਕੀਤੀਆ ਮੀਟਿੰਗਾ

1 (1)
ਗੜ੍ਹਸ਼ੰਕਰ 16 ਅਗਸਤ (ਅਸ਼ਵਨੀ ਸ਼ਰਮਾ) ਬੀਜੇਪੀ ਦੇ ਗੜ੍ਹਸ਼ੰਕਰ ਤੋ ਆਗੂ ਆਰ.ਪੀ.ਸਿੰਘ ਦੀ ਅਗਵਾਈ ‘ਚ ਬੀਜੇਪੀ ਦੇ ਆਗੂਆ ਨੇ ਬੀਤ ਇਲਾਕੇ ਦੇ ਵੱਖ-ਵੱਖ ਪਿੰਡਾ ਜਿਹਨਾ ‘ਚ ਡੱਲੇਵਾਲ, ਭਵਾਨੀਪੁਰ ਭਗਤਾ, ਟਿੱਬੀਆ, ਭਵਾਨੀਪੁਰ ਵਿਖੇ ਆਮ ਲੋਕਾਂ ਨਾਲ ਮੀਟਿੰਗਾ ਕੀਤੀਆ ਅਤੇ ਉਹਨਾਂ ਦੀਆ ਸਮਸਿਆਵਾਂ ਸੁੱਣੀਆ। ਇਹਨਾ ਮੀਟਿੰਗਾ ‘ਚ ਲੋਕਾਂ ਨੇ ਆਪਣੀਆ ਸਮਸਿਆਵਾ ਆਗੂਆ ਨਾਲ ਸਾਝੀਆ ਕੀਤੀਆ ਜਿਹਨਾ ‘ਚ ਪਿੰਡਾ ਨੂੰ ਆਉਣ ਵਾਲੀਆ ਸੜਕਾ ਨੂੰ ਕਕਰੀਟ ਦਅਿਾ ਬਣਾਉਣ, ਪਿੰਡਾ ਦੇ ਛੱਪੜਾ ਦੇ ਪਾਣੀ ਦਾ ਨਿਕਾਸ ਕਰਵਾਉਣ, ਮਨਰੇਗਾ ਅਧੀਨ ਕੀਤੇ ਕੰਮ ਦੀ ਮਜਦੂਰੀ ਦਿਵਾਉਣ, ਸਗਨ ਸਕੀਮ ਦੀ ਰਾਸ਼ੀ ਦੇ ਪੈਸੇ ਦਿਵਾਉਣ, ਪੈਨਸਨਾ ਲਗਵਾਉਣ, ਸਰਕਾਰੀ ਲੈਟਰੀਨਾ ਬਣਾਉਣ ਅਤੇ ਗਲੀਆ ਦੀ ਹਾਲਤ ਸੁਧਾਰਨ ਦੀ ਮੰਗ ਕੀਤੀ ਗਈ। ਇਸ ਮੌਕੇ ਆਰ.ਪੀ. ਸਿੰਘ ਨੇ ਲੋਕਾਂ ਦੀਆ ਸਮਸਿਆਵਾਂ ਦਾ ਹੱਲ ਜਲਦੀ ਕਰਵਾਉਣ ਦਾ ਭਰੋਸਾ ਦਿਤਾ। ਇਸ ਮੌਕੇ ਉਹਨਾ ਨਾਲ ਬਲਵਿੰਦਰ ਸਿੰਘ ਪ੍ਰਧਾਨ, ਵਿਸ਼ਾਲ ਡੱਲੇਵਾਲ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: