ਵਿਰਜੀਨੀਆ ਦੇ ਸਿੱਖ ਆਗੂਆਂ ਵਲੋਂ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੀਆਂ ਵੱਧ ਰਹੀਆਂ ਘਟਨਾਵਾਂ ਦੀ ਕਰੜੀ ਨਿੰਦਾ

ਵਿਰਜੀਨੀਆ ਦੇ ਸਿੱਖ ਆਗੂਆਂ ਵਲੋਂ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੀਆਂ ਵੱਧ ਰਹੀਆਂ ਘਟਨਾਵਾਂ ਦੀ ਕਰੜੀ ਨਿੰਦਾ

ਵਿਰਜੀਨੀਆ 16 ਅਗਸਤ(ਸੁਰਿੰਦਰ ਢਿਲੋਂ) ਇੰਗਲੈਂਡ ਦੇ ਬੈਡਫੋਰਡ ਵਿਖੇ ਪਾਵਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਦੀ ਕੁਝ ਸ਼ਰਾਰਤੀ ਅਨਸਰਾਂ ਵਲੋਂ ਕੀਤੀ ਗਈ ਬੇਅਦਬੀ ਤੇ ਉਧਰ ਸੰਗਰੂਰ ਜਿਲੇ ਵਿਚ ਵਾਪਰੀ ਦੂਸਰੀ ਵਾਰ ਪਾਵਨ ਕੁਰਾਨ ਸ਼ਰੀਫ ਦੀ ਬੇਅਦਬੀ ਦੀ ਘਟਨਾ ਦੀ ਨਿੰਦਾ ਕਰਦੇ ਹੋਏ ਵਿਰਜੀਨੀਆ ਦੇ ਸਿੱਖ ਆਗੂ ਨਿਸ਼ਾਨ ਸਿੰਘ ਸਿੱਧੂ ਨੇ ਕਿਹਾ ਕੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਨ ਦੀਆਂ ਇਨ੍ਹਾਂ ਕੋਝੀਆਂ ਹਰਕਤਾਂ ਵਿਚ ਹੋ ਰਿਹਾ ਲਗਾਤਾਰ ਵਾਧਾ ਅਤੀ ਚਿੰਤਾ ਦਾ ਵਿਸ਼ਾ ਹੈ |ਉਨ੍ਹਾ ਕਿਹਾ ਕੇ ਦੁਨੀਆਂ ਦੇ ਸੱਭ ਧਰਮ ਆਪਸੀ ਭਾਈਚਾਰਿਕ ਸਾਂਝ ਤੇ ਪ੍ਰੇਮ ਦਾ ਸੰਦੇਸ਼ ਦਿੰਦੇ ਹਨ ਪਰ ਕੁਝ ਸਿਰ ਫਿਰੇ  ਸ਼ਰਾਰਤੀ ਲੋਕ ਮਾਹੌਲ ਨੂੰ ਖਰਾਬ ਕਰਨ ਵਿਚ ਲੱਗੇ ਹੋਏ ਹਨ ਅਜਿਹੇ ਮੌਕੇ ਸਭ ਧਰਮਾਂ ਦੇ ਆਗੂਆਂ ਤੇ ਸਮਾਜ ਸੈਵੀ-ਸੰਸਥਾਵਾਂ ਨੂੰ ਇਕ ਮੰਚ ਤੇ ਇੱਕਠੇ ਹੋ ਕੇ ਸਦਭਾਵਨਾ ਤੇ ਪ੍ਰਮ ਵਾਲਾ ਮਾਹੌਲ ਬਣਾਈ ਰੱਖਣ ਲਈ ਅੱਗੇ ਆਉਣਾ ਚਾਹੀਦਾ ਹੈ |
ਬੀਤੇ ਵਰ੍ਹੇ ਪੰਜਾਬ ਵਿਚ ਵਾਪਰੀਆਂ ਕੁਝ ਮੰਦਭਾਗੀਆਂ ਘਟਨਾਵਾਂ ਜਿਨ੍ਹਾਂ ਵਿਚ ਪਾਵਨ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ ਸਨ ਤੇ ਜੋ ਅਜੇ ਤੱਕ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ ਨੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਜਿਥੇ ਠੇਸ ਪਹੁੰਚਾਈ ਸੀ ਉਥੇ ਮਾਹੌਲ ਵੀ ਤਨਾਅ ਪੂਰਨ ਹੋ ਗਿਆ ਸੀ |ਸਰਕਾਰ ਦਾ ਮੱਤ ਸੀ ਕੇ ਕੁਝ ਸ਼ਰਾਰਤੀ ਲੋਕ ਸ਼ਾਂਤ ਮਾਹੌਲ ਨੂੰ ਖਰਾਬ ਕਰਨਾ ਚਾਹੁੰਦੇ ਹਨ | ਉਧਰ ਮਲੇਰਕੋਟਲਾ ਵਿਖੇ ਪਾਵਨ ਕੁਰਾਨ ਸ਼ਰੀਫ ਦੀ ਹੋਈ ਬੇਅਦਬੀ ਦੀ ਘਟਨਾ ਤੇ ਕੁਝ ਲੋਕਾਂ ਸਿਆਸੀ ਰੋਟੀਆਂ ਸੇਕਣ ਦਾ ਯਤਨ ਵੀ ਕੀਤਾ |
ਵਿਰਜੀਨੀਆ ਦੇ ਉੱਘੇ ਸਮਾਜ ਸੈਵੀ ਤੇ ਸਿੱਖ ਆਗੂ ਲਾਲ ਸਿੰਘ ਕਾਹਲੋਂ ਹੁਰਾਂ ਪਾਵਨ ਧਾਰਮਿਕ ਗ੍ਰੰਥਾਂ ਤੇ ਧਾਰਮਿਕ ਸਥਾਨਾਂ ਦੀ ਬੇਅਦਬੀ ਦੀਆਂ ਵੱਧ ਰਹੀਆਂ ਘਟਨਾਵਾਂ ਦੀ ਨਿੰਦਾ ਕਰਦੇ ਹੋਏ ਕਿਹਾ ਕੇ ਅਜਿਹੇ ਸ਼ਰਾਰਤੀ ਲੋਕਾਂ ਦੀਆਂ ਮਾਨਵਿਕਤਾਂ ਤੋਂ ਗਿਰੀਆਂ ਕੋਝੀਆਂ ਹਰਕਤਾਂ ਸਦੀਆਂ ਤੋਂ ਚਲੀ ਆ ਰਹੀ ਮਾਨਵਤਾਂ ਦੀ ਸਾਂਝ ਦੀਆਂ ਤੰਦਾਂ ਨੂੰ ਤੋੜਨ ਵਿਚ ਕਦੇ ਕਾਮਯਾਬ ਨਹੀਂ ਹੋ ਸਕਦੀਆਂ |

Share Button

Leave a Reply

Your email address will not be published. Required fields are marked *

%d bloggers like this: