ਪੰਜਾਬ ਸਰਕਾਰ ਪੈਨਸ਼ਨਰਜ ਐਸੋਸੀਏਸ਼ਨ ਦੀ ਹੋਈ ਮੀਟਿੰਗ

ਪੰਜਾਬ ਸਰਕਾਰ ਪੈਨਸ਼ਨਰਜ ਐਸੋਸੀਏਸ਼ਨ ਦੀ ਹੋਈ ਮੀਟਿੰਗ

 

ਸ਼੍ਰੀ ਅਨੰਦਪੁਰ ਸਾਹਿਬ, 13 ਅਗਸਤ(ਦਵਿੰਦਰਪਾਲ ਸਿੰਘ/ਅੰਕੁਸ਼): ਪੰਜਾਬ ਸਰਕਾਰ ਪੈਨਸ਼ਨਰਜ ਇਕਾਈ ਅਨੰਦਪੁਰ ਸਾਹਿਬ ਦੀ ਮਹੀਨਾਵਾਰ ਮੀਟਿੰਗ ਬਲਬੀਰ ਸਿੰਘ ਸਹਿਗਲ ਦੀ ਪ੍ਰਧਾਨਗੀ ਵਿੱਚ ਕੀਤੀ ਗਈ । ਜਿਸ ਵਿੱਚ ਮੁਲਾਜਮਾਂ ਅਤੇ ਪੈਨਸਨਰਜ ਦੀਆਂ ਮੰਗਾਂ ਸਬੰਧੀ ਵਿਚਾਰਾਂ ਕੀਤੀਆਂ ਗਈਆਂ ।ਇਸ ਮੌਕੇ ਜਨਰਲ ਸਕੱਤਰ ਮੋਹਣ ਸਿੰਘ ਕੈਂਥ ਨੇ ਕਾਰਵਾਈ ਸੁਰੂ ਕਰਦਿਆਂ ਸਭ ਤੋ ਪਹਿਲਾ ਸੋਹਣ ਸਿੰਘ ਲੈਬ ਅਟੈਨਡੈਂਟ ਜੋ ਕਿ ਕੁਝ ਦਿਨਾਂ ਪਹਿਲਾ ਅਕਾਲ ਚਲਾਨਾ ਕਰ ਗਏ ਸਨ ਉਨਾਂ੍ਹ ਦੇ ਸਬੰਧ ਵਿੱਚ ਸੌਗ ਮਤਾ ਰੱਖਿਆ ਜਿਸ ਵਿੱਚ 2 ਮਿੰਟ ਦਾ ਮੌਨ ਵਰਤ ਰੱਖਿਆ ਗਿਆ । ਜਿਸ ਉਪਰੰਤ 14/7/2016 ਨੂੰ ਲੁਧਿਆਣਾ ਵਿਖੇ ਹੋਈ ਮਹਾ ਸੰਘ ਦੀ ਮੀਟਿੰਗ ਬਾਰੇ ਪੂਰੀ ਜਾਣਕਾਰੀ ਦਿੱਤੀ ਗਈ ਅਤੇ 22/09/2016 ਨੂੰ ਲੁਧਿਆਣਾ ਦਾਣਾ ਮੰਡੀ ਵਿੱਚ ਹੋਣ ਵਾਲੀ ਰੈਲੀ ਵਿੱਚ ਘੱਟੋ ਘੱਟ 100 ਮੈਬਰ ਅਨੰਦਪੁਰ ਸਾਹਿਬ ਇਕਾਈ ਵੱਲੋ ਸਾਮਿਲ ਹੋਣ ਬਾਰੇ ਮਤਾ ਪਾਸ ਕੀਤਾ ।ਮਿਤੀ 1/07/2015 ਤੋ 31/7/2015 ਤੱਕ ਦਾ 6% ਦੀ ਦਰ ਨਾਲ ਮਹਿੰਗਾਈ ਭੱਤਾ ਤੇ ਕੁੱਲ 23 ਮਹੀਨੇ ਦਾ ਬਣਦਾ ਬਕਾਇਆ ਕਿਸਤਾਂ ਵਿੱਚ ਦੇਣ ਦੀ ਬਜਾਏ ਇੱਕਠਾ ਜਾਰੀ ਕੀਤਾ ਜਾਵੇ।ਕੇਂਦਰ ਦੀ ਤਰਜ ਤੇ ਸਮੇ ਸਮੇ ਤੇ ਮਹਿੰਗਾਈ ਭੱਤੇ ਦਾ ਐਲਾਨ ਕਰੇ । 6ਵਾਂ ਪੇ ਕਮੀਸਨ ਜਲਦ ਲਾਗੂ ਕੀਤਾ ਜਾਵੇ । ਪੰਜਾਬ ਸਰਕਾਰ ਤੋ ਮੰਗ ਕੀਤੀ ਗਈ ਕਿ ਸਿਵਲ ਹਸਪਤਾਲ ਵਿੱਚ ਡਾਕਟਰਾਂ ਦੀ ਕਮੀ ਨੂੰ ਦੂਰ ਕੀਤਾ ਜਾਵੇ ਤਾਂ ਜੌ ਇਲਾਕਾ ਨਿਵਾਸੀਆਂ ਨੂੰ ਕੋਈ ਸਮੱਸਿਆਂ ਦਾ ਸਾਹਮਣਾ ਨਾ ਕਰਨਾ ਪਵੇ । ਇਸ ਮੌਕੇ ਸ੍ਰ ਹਰਜੀਤ ਸਿੰਘ ਅਚਿੰਤ ਅਤੇ ਪ੍ਰਿਸੀਪਲ ਸ੍ਰ ਨਿਰੰਜਨ ਸਿੰਘ ਰਾਣਾ ਵੱਲੋ ਅਧਿਆਪਕਾਂ ਦੇ ਹੱਕ ਵਿੱਚ ਅਵਾਜ ਬੁਲ਼ੰਦ ਕਰਦੇ ਹੋਏ ਅਧਿਆਪਕਾਂ ਦੇ ਸੰਘਰਸ ਦੀ ਹਮਾਇਤ ਕੀਤੀ ਅਤੇ ਪੰਜਾਬ ਸਰਕਾਰ ਤੋ ਮੰਗ ਕੀਤੀ ਤੇ ਕਿਹਾ ਕਿ ਐਸ.ਐਸ.ਏ/ਰਮਸਾ ਅਧਿਆਪਕ ਜੋ ਪਿਛਲੇ ਅੱਠ ਸਾਲਾਂ ਤੋ ਪੰਜਾਬ ਦੇ ਸਰਕਾਰੀ ਸਕੂਲਾ ਵਿੱਚ ਸੇਵਾ ਨਿਭਾਅ ਰਹੇ ਹਨ ਨੂੰ ਜਲਦ ਸਿੱਖਿਆਂ ਵਿਭਾਗ ਵਿੱਚ ਰੈਗੂਲਰ ਕੀਤਾ ਜਾਵੇ। ਜੇਕਰ ਪੰਜਾਬ ਸਰਕਾਰ ਨੇ ਅਧਿਆਪਕਾਂ ਦੀ ਮੰਗ ਜਲਦ ਨਾ ਮੰਨੀ ਤਾਂ ਪੰਜਾਬ ਸਰਕਾਰ ਪੈਨਸਨਰਜ ਐਸੋਸੀਏਸਨ ਅਧਿਆਪਕਾਂ ਦੇ ਸੰਘਰਸ ਵਿੱਚ ਉਨ੍ਹਾਂ ਦੇ ਨਾਲ ਖੜੀ ਹੈ । ਇਸ ਮੌਕੇ ਮਾ ਸਵਰਣ ਸਿੰਘ , ਸ੍ਰ ਹਰਚਰਨਜੀਤ ਸਿੰਘ , ਨਾਹਰ ਸਿੰਘ , ਰਜਿੰਦਰ ਕੌਰ, ਸਾਬਕਾ ਮਨੈਜਰ ਤਰਸੇਮ ਸਿੰਘ, ਸੀਤਲ ਸਿੰਘ, ਮਾ ਬਲਵੀਰ ਸਿੰਘ, ਸ੍ਰ ਜਸਵਿੰਦਰ ਸਿੰਘ , ਬੈਜ ਨਾਥ , ਗੁਰਚਰਨ ਸਿੰਘ , ਸਵਰਨ ਸਿੰਘ, ਮਾ ਹਰਦਿਆਲ ਸਿੰਘ, ਨਿਰਮਲ ਸਿੰਘ , ਅਮਰਜੀਤ ਸਿੰਘ, ਅਰਜਨ ਸਿੰਘ , ਸੀ੍ਰ ਹਰਦਾਸ ਰਾਮ, ਹੁਸਿਆਰ ਸਿੰਘ ਥਲ਼ੂਹ , ਮਹਿੰਦਰ ਸਿੰਘ ,ਰਣਵੀਰ ਸਿੰੰਘ , ਗੌਬਿੰਦ ਰਾਮ ਆਦਿ ਮੈਬਰ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: