ਜ਼ਿਲ੍ਹਾ ਲੁਧਿਆਣਾ ਲਈ 50 ਹਜ਼ਾਰ ਕਰੋੜ ਰੁਪਏ ਦੀ ਸਾਲਾਨਾ ਕਰਜ਼ਾ ਯੋਜਨਾ ਜਾਰੀ

ਜ਼ਿਲ੍ਹਾ ਲੁਧਿਆਣਾ ਲਈ 50 ਹਜ਼ਾਰ ਕਰੋੜ ਰੁਪਏ ਦੀ ਸਾਲਾਨਾ ਕਰਜ਼ਾ ਯੋਜਨਾ ਜਾਰੀ
-ਤਰਜੀਹੀ ਖੇਤਰ ਲਈ 42 ਹਜ਼ਾਰ ਕਰੋੜ ਰੁਪਏ ਅਤੇ ਗੈਰ ਤਰਜੀਹੀ ਖੇਤਰ ਲਈ ਕਰੀਬ 8 ਹਜ਼ਾਰ ਕਰੋੜ ਰੁਪਏ ਦੇ ਦਿੱਤੇ ਜਾਣਗੇ ਕਰਜ਼ੇ-ਡਿਪਟੀ ਕਮਿਸ਼ਨਰ

ਲੁਧਿਆਣਾ (ਪ੍ਰੀਤੀ ਸ਼ਰਮਾ) ਜ਼ਿਲ੍ਹਾ ਲੁਧਿਆਣਾ ਦੀ ਲੀਡ ਬੈਂਕ ਪੰਜਾਬ ਐਂਡ ਸਿੰਧ ਬੈਂਕ ਵੱਲੋਂ ਤਿਆਰ ਕੀਤੀ ਗਈ ਸਾਲਾਨਾ ਕਰਜ਼ਾ ਯੋਜਨਾ ਨੂੰ ਅੱਜ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਨੇ ਜਾਰੀ ਕੀਤਾ। ਸਾਲ 2016-17 ਲਈ ਜਾਰੀ ਕੀਤੀ ਗਈ ਇਹ ਕਰਜ਼ਾ ਯੋਜਨਾ 50 ਹਜ਼ਾਰ ਕਰੋੜ ਰੁਪਏ ਦੀ ਹੈ, ਜੋ ਕਿ ਪਿਛਲੇ ਵਿੱਤੀ ਸਾਲ 2015-16 ਤੋਂ 13.40 ਫੀਸਦੀ ਜਿਆਦਾ ਹੈ। ਡਿਪਟੀ ਕਮਿਸ਼ਨਰ ਸ੍ਰੀ ਭਗਤ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਯੋਜਨਾ ਤਹਿਤ ਤਰਜੀਹੀ ਖੇਤਰ ਨੂੰ 42021 ਕਰੋੜ ਰੁਪਏ ਦੇ ਕਰਜ਼ੇ ਮੁਹੱਈਆ ਕਰਵਾਏ ਜਾਣਗੇ, ਜਦਕਿ ਗੈਰ ਤਰਜੀਹੀ ਖੇਤਰ ਲਈ 7979 ਕਰੋੜ ਰੁਪਏ ਰੱਖੇ ਗਏ ਹਨ। ਉਨ੍ਹਾਂ ਕਿਹਾ ਕਿ ਕਰਜ਼ਾ ਦੇਣ ਅਤੇ ਲੈਣ ਦੀ ਪ੍ਰਕਿਰਿਆ ਨੂੰ ਬਹੁਤ ਹੀ ਸਰਲ ਬਣਾਈ ਗਈ ਹੈ। ਸਭ ਤੋਂ ਵੱਡੇ ਜ਼ਿਲ੍ਹਾ ਲੁਧਿਆਣਾ ਦੀ ਬੈਂਕ ਪੰਜਾਬ ਐਂਡ ਸਿੰਧ ਬੈਂਕ ਦੀ 31 ਮਾਰਚ, 2016 ਤੱਕ ਦੀ ਕਰਜ਼ਾ ਅਨੁਪਾਤ ਦਰ 135.61 ਫੀਸਦੀ ਰਹੀ ਹੈ। ਸ੍ਰੀ ਭਗਤ ਨੇ ਉਮੀਦ ਪ੍ਰਗਟਾਈ ਕਿ ਇਸ ਕਰਜ਼ਾ ਅਧੀਨ ਮਿਲੇ ਟੀਚਿਆਂ ਨੂੰ ਪੂਰਾ ਕਰਨ ਵਿੱਚ ਸਾਰੀਆਂ ਬੈਂਕਾਂ ਆਪਣਾ ਬਣਦਾ ਯੋਗਦਾਨ ਪਾਉਣਗੀਆਂ। ਇਸ ਕਰਜ਼ਾ ਯੋਜਨਾ ਨੂੰ ਸਫ਼ਲ ਕਰਨ ਲਈ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਪੂਰਾ ਸਹਿਯੋਗ ਦਿੱਤਾ ਜਾਵੇਗਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵ) ਮਿਸ ਅਪਨੀਤ ਰਿਆਤ, ਸ੍ਰ. ਵਰਿੰਦਰਜੀਤ ਸਿੰਘ ਜ਼ੋਨਲ ਮੈਨੇਜਰ ਪੰਜਾਬ ਐਂਡ ਸਿੰਧ ਬੈਂਕ, ਸ੍ਰ. ਅਨੂਪ ਸਿੰਘ ਚਾਵਲਾ ਲੀਡ ਜ਼ਿਲ੍ਹਾ ਮੈਨੇਜਰ, ਸ੍ਰੀ ਨਲਿਨ ਕੇ. ਰਾਏ ਜ਼ਿਲ੍ਹਾ ਮੈਨੇਜਰ ਨਾਬਾਰਡ, ਸ੍ਰ. ਪਰਮਜੀਤ ਸਿੰਘ ਭਾਟੀਆ ਮੈਨੇਜਰ ਲੀਡ ਬੈਂਕ ਲੁਧਿਆਣਾ ਅਤੇ ਹੋਰ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: