ਆਦਿਵਾਸੀ ਲੋਕਾਂ ਦੇ ਸ਼ੰਘਰਸ਼ ਤੇ ਜਮਹੂਰੀ ਹੱਕਾਂ ਲਈ ਕਨਵੈਨਸ਼ਨ ਆਯੋਜਤ

ਆਦਿਵਾਸੀ ਲੋਕਾਂ ਦੇ ਸ਼ੰਘਰਸ਼ ਤੇ ਜਮਹੂਰੀ ਹੱਕਾਂ ਲਈ ਕਨਵੈਨਸ਼ਨ ਆਯੋਜਤ
ਦਿੱਲੀ ਤੋਂ ਮੁੱਖ ਬੁਲਾਰੇ ਉਮਰ ਖਾਲਿਦ ਨੇ ਕੀਤੀ ਸ਼ਿਰਕਤ

9-12 (1) 9-12 (2)

ਰਾਮਪੁਰਾ ਫੂਲ, (ਜਸਵੰਤ ਦਰਦ ਪ੍ਰੀਤ/ ਕੁਲਜੀਤ ਸਿੰਘ ਢੀਂਗਰਾ): ਪਿੰਡ ਰਾਮਪੁਰਾ ਵਿਖੇ ਆਦਿਵਾਸੀ ਲੋਕਾਂ ਦੇ ਸ਼ੰਘਰਸ਼ ਤੇ ਦੇਸ਼ ਵਿੱਚ ਜਮਹੂਰੀ ਹੱਕਾਂ ਦੀ ਹਾਲਤ ਸਮਝਣ ਅਤੇ ਇਸਦੇ ਹੱਕ ਵਿੱਚ ਅਜਾਜ ਬੁਲੰਦ ਕਰਨ ਲਈ ਲੋਕ ਸੰਗਰਾਮ ਮੰਚ ਵੱਲੋਂ ਇੱਕ ਵਿਸ਼ਾਲ ਕਨਵੈਨਸ਼ਨ ਆਯੋਜਤ ਕੀਤੀ। ਜਿਸ ਵਿੱਚ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਿੱਲੀ ਤੋਂ ਵਿਦਿਆਰਥੀ ਆਗੂ ਉਮਰ ਖਾਲਿਦ ਨੇ ਸ਼ਿਰਕਤ ਕੀਤੀ। ਉਨਾਂ ਕਿਹਾ ਕਿ ਜਿਸ ਦੇਸ਼ ਦੇ ਰਾਜ ਪ੍ਰਬੰਧ ਵਿੱਚ ਆਦਿਵਾਸੀ ਸਕੂਲ ਅਧਿਆਪਕਾਂ ਸੋਨੀ ਸੋਰੀ ਵਰਗੀਆਂ ਦੇ ਗੁਪਤ ਅੰਗਾਂ ਵਿੱਚ ਪੱਥਰ ਤੁੰਨਣ ਵਾਲੇ ਪੁਲਸ ਅਧਿਕਾਰੀਆਂ ਨੂੰ ਬਹਾਦਰੀ ਮੈਡਲ ਨਾਲ ਸਨਮਾਨਿਤ ਕੀਤਾ ਜਾਦਾਂ ਹੋਵੇ ਅਤੇ ਹਜਾਂਰਾਂ ਲੋਕਾਂ ਦਾ ਕਾਤਲ ਜੇਲ ਦੀ ਥਾਂ ਉੱਚੇ ਅਹੁਦਿਆਂ ਤੇ ਬਿਰਾਜਮਾਨ ਹੋਵੇ ਉੱਥੇ ਸਹੀ ਅਰਥਾਂ ਵਿੱਚ ਜਮਹੂਰੀਅਤ ਹੋ ਹੀ ਨਹੀ ਸਕਦੀ। ਖਾਲਿਦ ਨੇ ਕਿਹਾ ਕਿ ਅਸੀ ਤਹਿ ਕਰਨਾ ਹੈ ਕਿ ਕਿਸ ਤਰਾਂ ਦੀ ਅਜ਼ਾਦੀ ਨੂੰ ਮਨਜੂਰ ਕਰਨਾ ਹੈ, ਲਾਲ ਕਿਲੇ ਤੋ ਅਜ਼ਾਦੀ ਦੇ ਖੋਖਲੇ ਭਸਮਾਂ ਨੂੰ ਜਾਂ ਫਿਰ ਸੱਚੀ ਅਜਾਦੀ ਲਈ ਸੰਘਰਸ਼ਾਂ ਨੂੰ। ਉਹਨਾਂ ਬਸਤਰ ਦੇ ਵਿਕਾਸ ਮਾਡਲ ਦੇ ਦਾਅਵਿਆਂ ਦੀ ਗੱਲ ਕਰਦਿਆਂ ਕਿਹਾ ਕਿ ਵਿਕਾਸ ਲਈ ਆਦਿਵਾਸੀਆਂ ਦੀ ਬਲੀ ਨੂੰ ਜਾਇਜ ਠਹਿਰਾਉਣ ਵਾਲਾ ਵਿਕਾਸ ਮਾਡਲ ਹੱਲ ਨਹੀ ਦਰਅਸਲ ਖੁਦ ਸਮੱਸਿਆ ਹੈ।

ਉਨਾਂ ਕਿਹਾ ਕਿ ਦੁਨੀਆਂ ਵਿੱਚ ਅੱਜ ਤੱਕ ਐਸੀ ਕੋਈ ਫੌਜ ਨਹੀ ਹੈ ਜੋ ਅਵਾਮ ਦੀ ਅਵਾਜ ਦੀ ਰੀਝ ਨੂੰ ਖਤਮ ਕਰ ਸਕੇ। ਕਨਵੈਨਸ਼ਨ ਦੀ ਪ੍ਰਧਾਨਗੀ ਮੰਡਲ ਵਿੱਚ ਉਮਰ ਖਾਲਿਦ , ਡਾਂ ਜੋਤਿਸਨਾ, ਬਲਵੰਤ ਮਖੂ, ਸੂਬਾ ਜਨਰਲ ਸਕੱਤਰ ਲੋਕ ਸੰਗਰਾਮ ਮੰਚ ਆਰ ਡੀਐਫ , ਸੁਖਵਿੰਦਰ ਕੌਰ ਸੂਬਾ ਕਮੇਟੀ ਮੈਂਬਰ,ਸਰਮੁੱਖ ਸਿੰਘ ਸੇਲਬਰਾਹ, ਸੁਰਜੀਤ ਫੂਲ, ਪ੍ਰੋਂ ਜਗਮੋਹਨ ਸਿੰਘ ਪ੍ਰਧਾਨ ਜਮਹੂਰੀ ਅਧਿਕਾਰੀ ਸਭਾ ਪੰਜਾਬ, ਕੁਲਵੰਤ ਸੇਲਬਰਾਹ ਆਦਿ ਸ਼ਾਮਲ ਸਨ। ਇਸ ਮੌਕੇ ਲੋਕ ਸੰਗਰਾਮ ਮੰਚ ਦੇ ਬਲਵੰਤ ਸਿੰਘ ਨੇ ਕਿਹਾ ਕਿ ਹਿੰਦੂਤਵ ਫਾਸੀਵਾਦ ਤਾਕਤਾਂ ਦਾ ਹਮਲਾ ਅਦਿਵਾਸੀਆਂ ,ਦਲਿਤਾਂ, ਧਾਰਮਿਕ ਘੱਟ ਗਿਣਤੀਆਂ ਕੌਮੀਅਤਾਂ, ਔਰਤਾਂ ਅਤੇ ਇਨਕਲਾਬੀ ਲਹਿਰ ਸਭ ਤੇ ਬਰਾਬਰ ਹੈ। ਸਾਰੀਆਂ ਧਿਰਾਂ ਨੂੰ ਇਕੱਠੇ ਹੋ ਕੇ ਸ਼ੰਘਰਸ ਕਰਨਾ ਚਾਹੀਦਾ ਹੈ। ਸੁਰਜੀਤ ਫੂਲ ਨੇ ਕਿਹਾ ਕਿ ਕਿਸਾਨਾਂ ਦੀ ਮੁਕੀਤ ਸਮੂਹ ਮਿਹਨਤਕਸ਼ਾਂ ਦੀ ਮੁਕਤੀ ਨਾਲ ਜੁੜੀ ਹੋਈ ਹੈ। ਸੁਖਵਿੰਦਰ ਕੌਰ ਨੇ ਨਕਸਲਬਾੜੀ ਦੀ ਘਟਨਾ ਦਾ ਭਾਰੀਤ ਸਮਾਜ ਤੇ ਰਾਜਨੀਤੀ ਤੇ ਪਏ ਅਸਰ ਬਾਰੇ ਦੱਸਿਆ। ਇਸ ਮੌਕੇ ਗੁਰਦੀਪ ਸਿੰਘ ਰਾਮਪੁਰਾ ਭਾਕਿਯੂ ਡਕੌਦਾ, ਸੁਖਦੇਵ ਪਾਂਧੀ, ਜਗਦੇਵ ਰਾਮਪੁਰਾ, ਨਾਜਰ ੰਿਸੰਘ ਬੋਪਾਰਾਏ, ਅਤਰਜੀਤ, ਨੀਤੂ ਅਰੋੜਾ, ਡਾਂ ਅਜੀਤਪਾਲ, ਡਾ ਨਰੇਸ਼ ਬਾਜਵਾ, ਲੋਕ ਰਾਜ ਮਹਿਰਾਜ, ਕੇਸ਼ੋ ਰਾਮ ਰਾਮਪੁਰਾ, ਪਰਸ਼ੋਤਕ ਮਹਿਰਾਜ, ਬਾਰੂ ਸਤਵਰਗ, ਸੁਰਜੀਤ ਕੱਚੀ ਭੁੱਚੋਂ , ਦਰਸ਼ਨ ਜੰਡਾਵਾਲਾ, ਕੇਸ਼ਵ ਅਜ਼ਾਦ ਆਦਿ ਹਾਜਰ ਸਨ। ਅੰਤ ਵਿੱਚ ਸਾਬਕਾ ਸਰਪੰਚ ਹਰਜੀਵਨ ਸਿੰਘ ਪਿੰਡ ਰਾਮਪੁਰਾ ਨੇ ਆਏ ਬੁਲਾਰਿਆਂ ਤੇ ਲੋਕਾਂ ਦਾ ਧੰਨਵਾਦ ਵੀ ਕੀਤਾ।

Share Button

Leave a Reply

Your email address will not be published. Required fields are marked *

%d bloggers like this: