ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਅਕਾਲੀ ਭਾਜਪਾ ਸਰਕਾਰ ਬਣਾਉ-ਢੀਂਡਸਾ

ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਅਕਾਲੀ ਭਾਜਪਾ ਸਰਕਾਰ ਬਣਾਉ-ਢੀਂਡਸਾ

18-47

ਕੌਹਰੀਆਂ , 08 ਅਗਸਤ (ਰਣ ਸਿੰਘ ਚੱਠਾ)- ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਸ੍ਰੋਮਣੀ ਅਕਾਲੀ ਦਲ ਨੂੰ ਮੁੜ ਸੱਤਾ ਸੌਪੀ ਜਾਵੇ ।ਜੇਕਰ ਪੰਜਾਬ ਦੀ ਵਾਂਗਡੋਰ ਕਾਂਗਰਸ ਜਾਂ ਆਪ ਦੇ ਹੱਥਾਂ ਵਿੱਚ ਜਾਂਦੀ ਹੈ ,ਤਾਂ ਸੂਬੇ ਦੇ ਜਮਹੂਰੀ ਹਿੱਤ ਖਤਰੇ ਵਿੱਚ ਪੈ ਜਾਣਗੇ । ਕਾਂਗਰਸ ਨੇ ਜਿੱਥੇ ਲੰਮਾ ਸਮਾ ਰਾਜ ਕਰ ਕੇ ਭ੍ਰਿਸਟਾਚਾਰ ਨੂੰ ਬੜਾਵਾ ਦਿੱਤਾ ਹੈ ,ਉੱਥੇ ਆਮ ਆਦਮੀ ਦੇ ਲੋਕ ਹੋਛੀ ਰਾਜਨੀਤੀ ਕਰ ਕੇ ਸੂਬੇ ਨੂੰ ਨੁਕਸਾਨ ਪਹੁੰਚਾ ਰਹੇ ਹਨ । ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸ੍ਰ ਸੁਖਦੇਵ ਸਿੰਘ ਢੀਂਡਸਾ ਮੈਂਬਰ ਰਾਜ ਸਭਾ ਨੇ ਕੀਤਾ । ਉਹਨਾਂ ਅਕਾਲੀ ਦਲ ਯੂਥ ਵਿੰਗ ਨੂੰ ਮਜਬੂਤ ਕਰਨ ਦੇ ਇਰਾਦੇ ਨਾਲ ਐਨਆਰਆਈ ਕਮਿਸ਼ਨ ਪੰਜਾਬ ਦੇ ਮੈਂਬਰ ਕਰਨ ਘੁਮਾਣ ਦੀ ਸਿਫਾਰਸ ਤੇ ਸ੍ਰ ਨਸੀਬ ਸਿੰਘ ਕੌਹਰੀਆਂ ਨੂੰ ਜਿਲਾ ਯੂਥ ਵਿੰਗ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ।ਇਸ ਸਮੇਂ ਜਿਲਾ ਪ੍ਰਧਾਨ ਸ੍ਰ ਤੇਜਾ ਸਿੰਘ ਕਮਾਲਪੁਰ,ਸੰਸਦੀ ਸਕੱਤਰ ਬਲਬੀਰ ਸਿੰਘ ਘੁੰਨਸ,ਕੁਲਦੀਪ ਸਿੰਘ ਬੁਗਰਾ ਜਿਲਾ ਪ੍ਰਧਾਨ ਯੂਥ ਵਿੰਗ,ਬਲਜੀਤ ਸਿੰਘ ਗੋਰਾ ਯੂਥ ਵਿੰਗ ਮੀਤ ਪ੍ਰਧਾਨ,ਨਵਦੀਪ ਸਿੰਘ ਨੌਨੀ,ਜਸਵਿੰਦਰ ਸਿੰਘ ਲੱਧੜ,ਬਲਕਾਰ ਸਿੰਘ ਘੁਮਾਣ,ਅਵਤਾਰ ਤਾਰੀ ਮਾਨ,ਰਾਜ ਕੁਮਾਰ ਗਰਗ ਪ੍ਰਧਾਨ ਦਿੜ੍ਹਬਾ,ਵਕੀਲ ਸਿੰਘ ਕੌਹਰੀਆਂ,ਜਗਸੀਰ ਸਿੰਘ ਕੌਹਰੀਆ,ਗੁਰਵਿੰਦਰ ਸਿੰਘ,ਦੀਪਾ,ਅਮਨ ਆਦਿ ਹਾਜਰ ਸਨ ।

Share Button

Leave a Reply

Your email address will not be published. Required fields are marked *

%d bloggers like this: