ਬਾਰਡਰ ਨੇੜੇ ਘੁੰਮ ਰਹੇ ਸ਼ੱਕੀ ਵਿਅਕਤੀ ਨੂੰ ਬੀ.ਐਸ.ਐਫ ਨੇ ਕੀਤਾ ਗ੍ਰਿਫਤਾਰ

ਬਾਰਡਰ ਨੇੜੇ ਘੁੰਮ ਰਹੇ ਸ਼ੱਕੀ ਵਿਅਕਤੀ ਨੂੰ ਬੀ.ਐਸ.ਐਫ ਨੇ ਕੀਤਾ ਗ੍ਰਿਫਤਾਰ

SAMSUNG CAMERA PICTURES
SAMSUNG CAMERA PICTURES

ਭਿੱਖੀਵਿੰਡ 8 ਅਗਸਤ (ਹਰਜਿੰਦਰ ਸਿੰਘ ਗੋਲ੍ਹਣ)-ਹਿੰਦ-ਪਾਕਿ ਦੇ ਖਾਲੜਾ ਬਾਰਡਰ ‘ਤੇ ਰਾਤ ਸਮੇਂ ਸ਼ੱਕੀ ਹਾਲਤ ਵਿਚ ਘੁੰਮ ਰਹੇ ਇੱਕ ਵਿਅਕਤੀ ਨੂੰ ਬੀ.ਐਸ.ਐਫ ਦੇ ਜੁਵਾਨਾਂ ਨੇ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਅਤੇ ਫੜ੍ਹੇ ਕੀਤੇ ਗਏ ਵਿਅਕਤੀ ਦੀ ਪਹਿਚਾਣ ਸ਼ਹਿਜਾਦ (35) ਪੁੱਤਰ ਬਾਬੂ ਵਾਸੀ ਭਾਗਵਤ, ਜਿਲ੍ਹਾ ਮੇਰਠ (ਉਤਰ ਪ੍ਰਦੇਸ਼) ਵਜੋਂ ਹੋਈ। ਇਸ ਸੰਬੰਧੀ ਜਾਣਕਾਰੀ ਦਿੰਦਿਆ ਬੀ.ਐਸ.ਐਫ. 138 ਬਟਾਲੀਅਨ ਦੇ ਇਸਪੈਕਟਰ ਰਵੀ ਕੁਮਾਰ ਨੇ ਦੱਸਿਆ ਕਿ ਖਾਲੜਾ ਬਾਰਡਰ ਉਪਰ ਪਿਲਰ ਨੰਬਰ 129/33 ‘ਤੇ ਗੋਲਫ ਕੰਪਨੀ ਦੇ ਜੁਵਾਨ ਏ.ਡੀ. ਨਾਇਡੂ ਤੇ ਪ੍ਰਕਾਸ਼ ਕੁਮਾਰ ਮੁਸ਼ਤੈਦੀ ਨਾਲ ਡਿਊਟੀ ਦੇ ਰਹੇ ਸਨ ਤਾਂ ਰਾਤ 1 ਵਜੇ ਦੇ ਕਰੀਬ ਇੱਕ ਵਿਅਕਤੀ ਸ਼ੱਕੀ ਹਾਲਤ ਵਿੱਚ ਘੁੰਮਦਾ ਦਿਖਾਈ ਦਿੱਤਾ, ਜਿਸ ‘ਤੇ ਬੀ.ਐਸ.ਐਫ ਦੇ ਜੁਵਾਨਾਂ ਨੇ ਉਸ ਵਿਅਕਤੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਕਤ ਵਿਅਕਤੀ ਚੁੱਪ-ਚਾਪ ਖੜਾ ਹੋ ਗਿਆ ਤਾਂ ਜੁਵਾਨਾਂ ਨੇ ਚੌਕਸੀ ਵਰਤਦਿਆਂ ਗ੍ਰਿਫਤਾਰ ਕਰ ਲਿਆ ਅਤੇ ਨੇੜੇ-ਤੇੜੇ ਸਰਚ ਕੀਤੀ ਤਾਂ ਕੁਝ ਵੀ ਚੀਜ ਬਰਾਮਦ ਨਹੀ ਹੋਈ। ਇੰਸਪੈਕਟਰ ਰਵੀ ਕੁਮਾਰ ਨੇ ਕਿਹਾ ਕਿ ਫੜ੍ਹੇ ਗਏ ਵਿਅਕਤੀ ਦਾ ਸਰਕਾਰੀ ਹਸਪਤਾਲ ਸੁਰਸਿੰਘ ਵਿਖੇ ਮੈਡੀਕਲ ਕਰਵਾਉਣ ਉਪਰੰਤ ਪੁਲਿਸ ਥਾਣਾ ਖਾਲੜਾ ਦੇ ਹਵਾਲੇ ਕਰ ਦਿੱਤਾ ਗਿਆ। ਇਸ ਕੇਸ ਸੰਬੰਧੀ ਡੀ.ਐਸ.ਪੀ ਭਿੱਖੀਵਿੰਡ ਜੈਮਲ ਸਿੰਘ ਨਾਗੋਕੇ ਨੇ ਕਿਹਾ ਕਿ ਫੜ੍ਹੇ ਗਏ ਵਿਅਕਤੀ ਪਾਸੋਂ ਪੁੱਛਗਿਛ ਕਰਨ ਉਪਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ।

Share Button

Leave a Reply

Your email address will not be published. Required fields are marked *

%d bloggers like this: