ਖ਼ਬਰਾਂ ਲਗਣ ਤੋਂ ਖ਼ਫਾ ਆਪੇ ਬਣੇ ‘ਆਪ’ ਪਾਰਟੀ ਦੇ ਆਗੂ ਨੇ ਪੱਤਰਕਾਰ ਤੇ ਕੀਤਾ ਹਮਲਾ

ਖ਼ਬਰਾਂ ਲਗਣ ਤੋਂ ਖ਼ਫਾ ਆਪੇ ਬਣੇ ‘ਆਪ’ ਪਾਰਟੀ ਦੇ ਆਗੂ ਨੇ ਪੱਤਰਕਾਰ ਤੇ ਕੀਤਾ ਹਮਲਾ
ਪਿਛਲੇ ਦਿਨੀਂ ਭਦੌੜ ਸਹਿਰ ਅੰਦਰ ਕੀਤੇ ਜਾ ਰਹੇ ਨਜਾਇਜ਼ ਕਬਜ਼ਿਆਂ ਦੀਆਂ ਖ਼ਬਰਾਂ ਨੂੰ ਕੀਤਾ ਗਿਆ ਸੀ ਪ੍ਰਕਾਸ਼ਿਤ

7-7

ਭਦੌੜ 07 ਅਗਸਤ (ਵਿਕਰਾਂਤ ਬਾਂਸਲ) ਬੀਤੇ ਦਿਨ ਡਿਪਟੀ ਕਮਿਸ਼ਨਰ ਬਰਨਾਲਾ ਭੁਪਿੰਦਰ ਸਿੰਘ ਰਾਏ ਵੱਲੋਂ ਭਦੌੜ ਪੁੱਜ਼ ਮੀਟਿੰਗ ਦੌਰਾਨ ਨਗਰ ਕੌਂਸ਼ਲ ਭਦੌੜ ਨੂੰ ਸਹਿਰ ਅੰਦਰ ਹੋ ਰਹੇ ਨਜ਼ਾਇਜ ਕਬਜ਼ਿਆਂ ਨੂੰ ਹਟਾਉਣ ਦੇ ਆਦੇਸ਼ ਦਿੱਤੇ ਸੀ ਤੇ ਇਸ ਸਬੰਧੀ ਐਸ. ਡੀ. ਐਮ ਤਪਾ ਰਾਜਪਾਲ ਸਿੰਘ ਅਤੇ ਨਗਰ ਕੌਂਸ਼ਲ ਕਾਰਜ ਸਾਧਕ ਅਫ਼ਸਰ ਰਾਕੇਸ਼ ਕੁਮਾਰ ਨੇ ਕਾਰਵਾਈ ਕਰਦਿਆਂ ਵਾਰਡ ਨੰ 11 ਵਿੱਚ ਨਗਰ ਕੌਂਸ਼ਲ ਦੀ ਜਗ੍ਹਾ ਤੇ ਚੱਲ ਰਹੀ ਉਸਾਰੀ ਨੂੰ ਰੁਕਵਾਉਣ ਦੀ ਕੋਸਿਸ਼ ਕੀਤੀ ਸੀ ਪ੍ਰੰਤੂ ਵਾਰਡ ਦੇ ਮੋਜੂਦਾ ਕੌਂਸ਼ਲਰ ਪ੍ਰਮਜੀਤ ਸਿੰਘ ਪੰਮਾਂ ਨੇ ਉਕਤ ਅਧਿਕਾਰੀਆਂ ਨੂੰ ਕਿਹਾ ਸੀ ਕਿ ਉਹਨਾਂ ਕੋਲ ਨਵੀਂ ਉਸਾਰੀ ਕਰਨ ਦੇ ਅਦਾਲਤੀ ਆਰਡਰ ਹਨ ਤੇ ਓਹ ਸਾਮ ਨੂੰ ਇਹ ਆਰਡਰ ਕਾਪੀਆਂ ਤੁਹਾਨੂੰ ਦਿਖਾ ਦੇਣਗੇ ਤੇ ਐਸ. ਡੀ. ਐਮ ਤਪਾ ਨੇ ਉਹਨਾਂ ਨੂੰ ਸਾਮ ਤੱਕ ਆਰਡਰ ਕਾਪੀਆਂ ਦਿਖਾਉਣ ਲਈ ਕਿਹਾ ਸੀ ਤੇ ਅਧਿਕਾਰੀਆਂ ਨੂੰ ਬਿਨਾਂ ਕੋਈ ਕਾਰਵਾਈ ਕੀਤਿਆਂ ਵਾਪਸ ਆਉਣਾ ਪਿਆ ਸੀ ਤੇ ਉਕਤ ਘਟਨਾਂ ਕ੍ਰਮ ਦੀ ਭਦੌੜ ਦੇ ਪੱਤਰਕਾਰਾਂ ਵੱਲੋਂ ਕਵੇੇਰਜ਼ ਕੀਤੀ ਗਈ ਤੇ ਅਗਲੇ ਦਿਨ ਛਪੀਆਂ ਖ਼ਬਰਾਂ ਤੋਂ ਖ਼ਫਾ ਇਸ ਵਾਰਡ ਦਾ ਇੱਕ ਸਾਬਕਾ ਐਮ. ਸੀ ਇੰਦਰਜੀਤ ਸਿੰਘ ਜੋ ਹੁਣ ਆਮ ਆਦਮੀ ਪਾਰਟੀ ਵੱਲੋਂ ਹਲਕਾ ਭਦੌੜ ਤੋਂ ਵਿਧਾਨ ਸਭਾ ਚੋਣਾਂ ਦੇ ਉਮੀਦਵਾਰ ਲਈ ਆਪਣੀ ਦਾਅਵੇਦਾਰੀ ਵੀ ਜਤਾ ਰਿਹਾ ਹੈ ਤੇ ਉਸ ਨਾਲ 25-30 ਦੇ ਕਰੀਬ ਹੋਰ ਅਣਪਛਾਤੇ ਵਿਅਕਤੀ ਪੱਤਰਕਾਰਾਂ ਦੇ ਘਰਾਂ ’ਚ ਉਹਨਾਂ ਨੂੰ ਧਮਕਾਉਣ ਪੁੱਜ਼ੇ ਤੇ ਪੱਤਰਕਾਰ ਉਹਨਾਂ ਹਾਜ਼ਰ ਨੀ ਮਿਲੇ ਤੇ ਇਸ ਦੌਰਾਨ ਜਦ ਉਕਤ ਵਿਅਕਤੀ ਪੰਜਾਬੀ ਅਖ਼ਬਾਰ ਦੇ ਪੱਤਰਕਾਰ ਸੁਖਵਿੰਦਰ ਸਿੰਘ ਪਲਾਹਾ ਪੁੱਤਰ ਹਰਭਜ਼ਨ ਸਿੰਘ ਦੇ ਘਰ ਪੁੱਜ਼ੇ ਤੇ ਉਸ ਦੇ ਘਰ ਪਹੁੰਚ ਲੱਗੀਆਂ ਖ਼ਬਰਾਂ ਨੂੰ ਗਲਤ ਕਰਾਰ ਦਿੰਦਿਆਂ ਗਾਲੀ ਗਲੋਚ ਕੀਤਾ ਤੇ ਗੱਲ ਹੱਥੋਂ ਪਾਈ ਤੱਕ ਪੁੱਜ਼ ਗਈ ਤੇ ਪੱਤਰਕਾਰ ਨਾਲ ਕੁੱਟਮਾਰ ਕਰ ਉਸ ਨੂੰ ਗੰਭੀਰ ਜਖ਼ਮੀ ਕਰ ਦਿੱਤਾ ਤੇ ਪੱਤਰਕਾਰ ਸੁਖਵਿੰਦਰ ਸਿੰਘ ਪਲਾਹਾ ਨੇ ਘਰੋਂ ਭੱਜ਼ ਜਾਣ ਬਚਾਈ। ਇਸ ਘਟਨਾਂ ਦਾ ਪਤਾ ਲਗਦਿਆਂ ਹੀ ਸਮੁੱਚੇ ਪੱਤਰਕਾਰ ਭਾਈਚਾਰੇ ਨੇ ਜਖ਼ਮੀ ਪੱਤਰਕਾਰ ਨੂੰ ਸਿਵਲ ਹਸਪਤਾਲ ਭਦੌੜ ਲਿਆਂਦਾ ਜਿਥੋਂ ਉਸ ਨੂੰ ਡਾਕਟਰਾਂ ਨੇ ਤਪਾ ਵਿਖੇ ਰੈਫਰ ਕੀਤਾ ਦਿੱਤਾ। ਇਸ ਕੁੱਟਮਾਰ ਵਿੱਚ ਪੀੜਤ ਦੇ ਸਰੀਰ ਦੇ ਬਾਹਰੀ ਅਤੇ ਅੰਦਰੂਨੀ ਕਾਫ਼ੀ ਸੱਟਾ ਲੱਗੀਆਂ।

ਪੁਲਸ ਅਧਿਕਾਰੀ : ਇਸ ਘਟਨਾਂ ਸਬੰਧੀ ਜਦ ਪੁਲਸ ਅਧਿਕਾਰੀ ਏ. ਐਸ. ਆਈ ਪ੍ਰਮਜੀਤ ਸਿੰਘ ਨਾਲ ਸੰਪਰਕ ਕੀਤਾ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਇਸ ਲੜਾਈ ਸਬੰਧੀ ਜਾਣਕਾਰੀ ਮਿਲੀ ਸੀ ਤੇ ਓਹ ਪੀੜਤ ਦੇ ਬਿਆਨ ਕਲਮਬੰਧ ਕਰ ਰਹੇ ਹਨ ਤੇ ਬਿਆਨਾਂ ਦੇ ਅਧਾਰ ਤੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
‘ਆਪ’ ਸਰਕਲ ਇੰਚਾਰਜ ਭਦੌੜ ਇਸ ਘਟਨਾਂ ਸਬੰਧੀ ਜਦ ਭਦੌੜ ‘ਆਪ’ ਪਾਰਟੀ ਦੇ ਸਰਕਲ ਇੰਚਾਰਜ ਸੁਖਚੈਨ ਚੈਨਾ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇੰਦਰਜੀਤ ਸਿੰਘ ‘ਆਪ’ ਪਾਰਟੀ ਦਾ ਸਿਰਫ਼ ਇੱਕ ਵਲੰਟੀਅਰ ਹੈ ਅਤੇ ਉਸ ਪਾਸ ਕੋਈ ਅਹੁਦਾ ਨਹੀਂ ਹੈ। ਇਸ ਤੋਂ ਇਲਾਵਾ ਇਹ ਸਾਰਾ ਘਟਨਾਕ੍ਰਮ ਉਸਦਾ ਨਿੱਜੀ ਮਸਲਾ ਹੈ ਇਸਦਾ ਪਾਰਟੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਨਾਲ ਹੀ ਉਹਨਾਂ ਨੇ ਕਿਹਾ ਕਿ ਪੈ੍ਸ ਉਪਰ ਕੀਤਾ ਹਮਲਾ ਅਤਿ ਨਿੰਦਣਯੋਗ ਹੈ।

Share Button

Leave a Reply

Your email address will not be published. Required fields are marked *

%d bloggers like this: