ਕਾਂਗਰਸ ਦਾ ਪੰਜਾਬ ‘ਚੋਂ ਸਿਆਸੀ ਤੌਰ ‘ਤੇ ਸਫਾਇਆ ਹੋ ਚੁੱਕੈ : ਬੀਬਾ ਬਾਦਲ

ਕਾਂਗਰਸ ਦਾ ਪੰਜਾਬ ‘ਚੋਂ ਸਿਆਸੀ ਤੌਰ ‘ਤੇ ਸਫਾਇਆ ਹੋ ਚੁੱਕੈ : ਬੀਬਾ ਬਾਦਲ

7-5ਚਾਉਕੇ- ਪਿੰਡ ਚਾਉਕੇ ਵਿਖੇ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਲੋਕ ਨਿਰਮਾਣ ਵਿਭਾਗ ਦੇ ਕੈਬਨਿਟ ਮੰਤਰੀ ਜਨਮੇਜ਼ਾ ਸਿੰਘ ਸੇਖੋਂ ਦੀ ਅਗਵਾਈ ਹੇਠ ਆਦਰਸ਼ ਸਕੂਲ ਦੀ ਬਹੁਕਰੋੜੀ ਇਮਾਰਤ ਦਾ ਨੀਂਹ ਪੱਥਰ ਰੱਖਣ ਉਪਰੰਤ ਸ਼ਿਵ ਮੰਦਿਰ ‘ਚ ਚਾਰ ਪਿੰਡਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਔਰਤਾਂ ਦੀ ਸੁਰੱਖਿਆ ਦੇ ਵੱਡੇ-ਵੱਡੇ ਦਾਅਵੇ ਕੀਤੇ ਗਏ ਸਨ ਪਰ ਮੰਦਭਾਗੀ ਗੱਲ ਹੈ ਕਿ ਇਸ ਪਾਰਟੀ ਦੇ ਆਗੂ ਔਰਤਾਂ ਖਿਲਾਫ ਅਪਰਾਧਾਂ ਤੇ ਛੇੜਛਾੜ ਦੇ ਕੇਸਾਂ ‘ਚ ਜੇਲ ਦੀ ਹਵਾ ਖਾ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦਾ ਪੱਕਾ ਵੋਟ ਬੈਂਕ ਲੋੜਵੰਦ ਵਿਅਕਤੀ ਸਨ ਪਰ ਕਾਂਗਰਸ ਨੇ ਆਪਣੇ ਵੋਟ ਬੈਂਕ ਨੂੰ ਨਹੀਂ ਸੰਭਾਲਿਆ, ਜਿਸ ਕਾਰਨ ਕਾਂਗਰਸ ਦਾ ਪੰਜਾਬ ‘ਚੋਂ ਸਿਆਸੀ ਤੌਰ ‘ਤੇ ਸਫਾਇਆ ਹੋ ਚੁੱਕਾ ਹੈ ਪਰ ਇਸ ਦੇ ਉਲਟ ਅਕਾਲੀ-ਭਾਜਪਾ ਸਰਕਾਰ ਨੇ ਪੰਜਾਬ ਦੇ ਲੋਕਾਂ ਨੂੰ ਆਰਥਿਕ ਤੌਰ ‘ਤੇ ਮਜ਼ਬੂਤ ਕਰਨ ਲਈ ਵੱਡੇ ਹੰਭਲੇ ਮਾਰੇ। ਕੇਂਦਰ ਦੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ 2 ਸਾਲਾਂ ਵਿਚ ਹੀ ਪੰਜਾਬ ਨੂੰ 40 ਹਜ਼ਾਰ ਕਰੋੜ ਰੁਪਏ ਸੜਕਾਂ ਦੇ ਨਿਰਮਾਣ, 3 ਹਜ਼ਾਰ ਕਰੋੜ ਪੀਣ ਵਾਲੇ ਪਾਣੀ ਸਮੇਤ ਸਭ ਤੋਂ ਵੱਡਾ ਏਮਜ਼ ਹਸਪਤਾਲ ਦਿੱਤਾ, ਜਿਸ ਕਾਰਨ ਸੂਬੇ ‘ਚ 4 ਅਤੇ 6 ਮਾਰਗੀ ਕੰਕਰੀਟ ਦੀਆਂ ਸੜਕਾਂ ਤੇ ਪਿੰਡ-ਪਿੰਡ ਪਾਣੀ ਵਾਲੇ ਫਿਲਟਰ ਲੱਗ ਚੁੱਕੇ ਹਨ। ਇਸ ਮੌਕੇ ਬੀਬਾ ਬਾਦਲ ਨੇ ਚਾਉਕੇ ‘ਚ ਵਿਕਾਸ ਕਾਰਜਾਂ ਸਮੇਤ ਭੂੰਦੜ ‘ਚ ਲਸਾੜਾ ਡਰੇਨ ਦਾ ਉਦਘਾਟਨ ਕੀਤਾ।

Share Button

Leave a Reply

Your email address will not be published. Required fields are marked *

%d bloggers like this: