ਪਠਾਨਕੋਟ ‘ਚ ਰਿਕਾਰਡ ਬਾਰਸ਼, ਮੌਸਮ ਵਿਭਾਗ ਦਾ ਅਲਰਟ

ਪਠਾਨਕੋਟ ‘ਚ ਰਿਕਾਰਡ ਬਾਰਸ਼, ਮੌਸਮ ਵਿਭਾਗ ਦਾ ਅਲਰਟ

7-4ਪਠਾਨਕੋਟ: ਸ਼੍ਰੀਨਗਰ ਨਾਸਿਕ ਵਿੱਚ ਪਿਛਲੇ 24 ਘੰਟੇ ਤੋਂ ਲਗਾਤਾਰ ਹੋ ਰਹੀ ਬਾਰਸ਼ ਨਾਲ ਗੋਦਾਵਰੀ ਦਾ ਪੱਧਰ ਵਧਣ ਲੱਗ ਗਿਆ ਹੈ। ਪੰਜਾਬ ਦੇ ਪਠਾਨਕੋਟ ਵਿੱਚ ਸਿਰਫ 10 ਘੰਟੇ ਵਿੱਚ ਮੌਸਮ ਦੀ ਅੱਧੀ ਬਾਰਸ਼ ਹੋ ਗਈ। ਜੰਮੂ-ਕਸ਼ਮੀਰ ਵਿੱਚ ਮਾਤਾ-ਵੈਸ਼ਨੋ ਦੇਵੀ ਮੰਦਰ ਦੇ ਰਸਤੇ ਵਿੱਚ ਭਾਰੀ ਮੀਂਹ ਕਾਰਨ ਹੋਏ ਲੈਂਡਸਲਾਈਡ ਨਾਲ ਇੱਕ ਬੱਚੇ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ। ਮੱਧ ਪ੍ਰਦੇਸ਼-ਉਤਰਾਖੰਡ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ।
ਪਠਾਨਕੋਟ ਵਿੱਚ ਮੀਂਹ ਕਾਰਨ ਇੱਕ ਕਾਲਜ ਦੀ ਰੋਡ ‘ਤੇ ਇੰਨਾ ਪਾਣੀ ਭਰ ਗਿਆ ਕਿ ਉਹ ਨਹਿਰ ਦੀ ਤਰ੍ਹਾਂ ਦਿਖਣ ਲੱਗਿਆ। ਭਾਰੀ ਮੀਂਹ ਕਾਰਨ 100 ਪਿੰਡਾਂ ਦਾ ਸੰਪਰਕ ਖਤਮ ਹੋ ਗਿਆ। ਪਠਾਨਕੋਟ ਵਿੱਚ ਨੌਂ ਲੋਕ ਪਾਣੀ ਵਿੱਚ ਫਸ ਗਏ। ਉਹ ਇੱਕ ਰੁੱਖ ਦੇ ਸਹਾਰੇ ਖੜ੍ਹੇ ਹੋ ਗਏ। ਬਾਅਦ ਵਿੱਚ ਇੱਕ ਹੈਲੀਕਾਪਟਰ ਦੀ ਮਦਦ ਨਾਲ ਉਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ।
ਅੰਕੜਿਆਂ ਮੁਤਾਬਕ ਪੰਜਾਬ ਦੇ ਬਠਿੰਡਾ ਵਿੱਚ ਪਿਛਲੇ 24 ਘੰਟੇ ਦੋਰਾਨ 91.7 ਮਿਲੀਮੀਟਰ ਮੀਂਹ ਪਿਆ ਜਦਕਿ ਪਠਾਨਕੋਟ ਵਿੱਚ 136 ਮਿਲੀਮੀਟਰ ਮੀਂਹ ਵਰ੍ਹਿਆ ਹੈ।

Share Button

Leave a Reply

Your email address will not be published. Required fields are marked *

%d bloggers like this: