ਵੈਟਰਨਰੀ ਇੰਸਪੈਕਟਰਾਂ ਵੱਲੋ ਲੰਬੀ ਵਿਖੇ ਸੂਬਾ ਪੱਧਰੀ ਰੈਲੀ ਭਲਕੇ

ਵੈਟਰਨਰੀ ਇੰਸਪੈਕਟਰਾਂ ਵੱਲੋ ਲੰਬੀ ਵਿਖੇ ਸੂਬਾ ਪੱਧਰੀ ਰੈਲੀ ਭਲਕੇ

ਮਲੋਟ, 5 ਅਗਸਤ (ਆਰਤੀ ਕਮਲ) : ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰ ਐਸੋਸੀਏਸ਼ਨਜ਼ ਵੱਲੋਂ ਕੇੇਡਰ ਦੀਆਂ ਮੰਗਾਂ ਲਾਗੂ ਨਾ ਕਰਨ ਦੇ ਰੋਸ ਵਜੋਂ ਮੁੱਖ ਮੰਤਰੀ ਦੇ ਜੱਦੀ ਹਲਕੇ ਲੰਬੀ ਵੱਲ ਵਹੀਰਾਂ ਘੱਤਣ ਦਾ ਐਲਾਨ ਕੀਤਾ ਹੈ। ਇਸ ਬਾਰੇ ਪ੍ਰੈਸ ਨੰੂ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਜਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਮਹਿਤਾ, ਸੂਬਾ ਕਮੇਟੀ ਮੈਂਬਰ ਸੰਦੀਪ ਸਿੰਘ ਸਰਾਂ, ਮਨਦੀਪ ਸਿੰਘ ਗਿੱਲ ਅਤੇ ਜਰਲੈਲ ਸਿੰਘ ਸੰਘਾ ਨੇ ਕਿਹਾ ਕਿ ਜੱਥੇਬੰਦੀ ਪਿਛਲੇ ਚਾਰ ਸਾਲਾਂ ਤੋਂ ਡਾਇਰੇਕਟੋਰੇਟ ਪਸ਼ੂ ਪਾਲਣ ਤੋਂ ਲੈ ਕੇ ਮੁੱਖ ਮੰਤਰੀ ਪੰਜਾਬ ਨਾਲ ਅਨੇਕਾਂ ਮੀਟਿੰਗਾਂ ਕਰ ਚੁੱਕੀ ਹੈ। ਇਸਦੇ ਬਾਵਜ਼ੂਦ ਵੈਟਰਨਰੀ ਇੰਸਪੈਕਟਰ ਕੇਡਰ ਦੀਆਂ ਪ੍ਰਮੁੱਖ ਮੰਗਾਂ ਤਨਖਾਹਾਂ ਤਰੁੱਟੀਆਂ ਦੂਰ ਕਰਨਾ, ਤਹਿਸੀਲ ਪੱਧਰ ਤੇ ਸੀਨੀਅਰ ਵੈਟਰਨਰੀ ਇੰਸਪੈਕਟਰ ਦੀ ਪੋਸਟ ਬਹਾਲ ਕਰਨਾ, ਹਿਮਾਚਲ ਦੀ ਤਰਜ਼ ਤੇ ਵਿਜ਼ੀਟਿੰਗ ਫੀਸ ਨਿਰਧਾਰਿਤ ਕਰਨਾ, ਡਿਪਲੋਮਾ ਕੋਰਸ ਦਾ ਕਾਰਜਕਾਲ 2 ਤੋਂ ਵਧਾ ਕੇ 3 ਸਾਲ ਕਰਨਾ ਅਤੇ ਵਿਭਾਗ ਦਾ ਡਾਇਰੈਕਟਰ ਕਿਸੇ ਸੀਨੀਅਰ ਆਈ.ਏ.ਐਸ.ਅਧਿਕਾਰੀ ਨੰੂ ਲਗਾਉਣਾ ਆਦਿ ਉਸੇ ਤਰ੍ਹਾਂ ਲਟਕ ਹਰੀਆਂ ਹਨ, ਜਿਸ ਕਰਕੇ ਸਮੁੱਚੇ ਵੈਟਰਨਰੀ ਇੰਸਪੈਕਟਰਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਇਸਦੇ ਸਿੱਟੇ ਵਜੋਂ ਪੰਜਾਬ ਭਰ ਦੇ ਵੈਟਰਨਰੀ ਇੰਸਪੈਕਟਰਾਂ ਨੇ ਮੁੱਖ ਮੰਤਰੀ ਦੇ ਵਿਧਾਨ ਸਭਾ ਹਲਕੇ ਲੰਬੀ ਵਿਖੇ 7 ਅਗਸਤ ਨੂੰ ਸੂਬਾ ਪੱਧਰੀ ਰੋਸ ਰੈਲੀ ਕਰਨ ਦਾ ਫੈਸਲਾ ਕੀਤਾ ਹੈ। ਇਸ ਮੌਕੇ ਹਰਪ੍ਰੀਤ ਸਿੰਘ ਬਰਾੜ, ਦੀਪਕ ਕੁਮਾਰ, ਸੁਮਨ ਕੁਮਾਰ ਗਰਗ, ਸ਼ੇਰਵਾਲ ਸਿੰਘ ਬਰਾੜ, ਗੁਰਸੇਵਕ ਸਿੰਘ, ਗੁਰਮੇਲ ਸਿੋਂਘ ਢਿੱਲੋਂ, ਗੁਰਜੀਵਨ ਸਿੰਘ ਅਤੇ ਜੋਗਿੰਦਰ ਸਿੰਘ ਮੱਲਣ ਆਦਿ ਵੈਟਰਨਰੀ ਇੰਸਪੈਕਟਰ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: