ਬੀਬੀ ਜੰਗੀਰ ਕੌਰ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਹੋਈ ਨਤਮਸਤਕ

ਬੀਬੀ ਜੰਗੀਰ ਕੌਰ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਹੋਈ ਨਤਮਸਤਕ
ਕਿਹਾ ਸੂਚੀ ਜਾਰੀ ਹੋਣ ਉਪਰੰਤ ‘ਆਪ’ ਵਿੱਚ ਵਧੇਗਾ ਵਿਵਾਦ,ਜਲਦੀ ਝਾੜੂ ਹੋ ਜਾਵੇਗਾ ਤੀਲੇ ਤੀਲੇ

4-38
ਤਲਵੰਡੀ ਸਾਬੋ, 4 ਅਗਸਤ (ਗੁਰਜੰਟ ਸਿੰਘ ਨਥੇਹਾ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਅਤੇ ਇਸਤਰੀ ਅਕਾਲੀ ਦਲ ਦੀ ਮੌਜੂਦਾ ਪ੍ਰਧਾਨ ਬੀਬੀ ਜੰਗੀਰ ਕੌਰ ਅੱਜ ਸਿੱਖ ਕੌਮ ਦੇ ਚੌਥੇ ਤਖਤ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਏ।
ਤਖਤ ਸਾਹਿਬ ਪੁੱਜਣ ਤੇ ਤਖਤ ਸਾਹਿਬ ਦੇ ਪ੍ਰਬੰਧਕਾਂ ਨੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰੀਕ ਸਿੰਘ ਕੋਟਸ਼ਮੀਰ ਦੀ ਅਗਵਾਈ ਹੇਠ ਉਨ੍ਹਾਂ ਦਾ ਸਵਾਗਤ ਕੀਤਾ।ਬੀਬੀ ਜੰਗੀਰ ਕੌਰ ਨੂੰ ਤਖਤ ਸਾਹਿਬ ਨਤਮਸਤਕ ਹੋਣ ਉਪਰੰਤ ਗੁ: ਦਮਦਮਾ ਸਾਹਿਬ ਵਿਖੇ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਜਗਤਾਰ ਸਿੰਘ ਨੇ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ।ਮੱਥਾ ਟੇਕਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਬੀਬੀ ਜੰਗੀਰ ਕੌਰ ਨੇ ਆਮ ਆਦਮੀ ਪਾਰਟੀ ਵੱਲੋਂ ਅੱਜ ਜਾਰੀ ਕੀਤੀ 19 ਉਮੀਦਵਾਰਾਂ ਦੀ ਸੂਚੀ ਤੇ ਆਪਣੀ ਪ੍ਰਤੀਕ੍ਰਿਆ ਪ੍ਰਗਟ ਕਰਦਿਆਂ ਕਿਹਾ ਕਿ ਉਕਤ ਸੂਚੀ ਜਾਰੀ ਹੋਣ ਉਪਰੰਤ ਹੀ ਅਸਲ ਵਿੱਚ ‘ਆਪ’ ਦਾ ਪਤਨ ਸ਼ੁਰੂ ਹੋਵੇਗਾ ਕਿਉਂਕਿ ਬਗਾਵਤ ਤਾਂ ਸੂਚੀ ਜਾਰੀ ਹੋਣ ਤੋਂ ਪਹਿਲਾਂ ਹੀ ਹੋਣੀ ਸ਼ੁਰੂ ਹੋ ਗਈ ਸੀ ਤੇ ਬਾਕੀ ਕੰਮ ਇਸ ਸੁੂਚੀ ਨੇ ਕਰ ਦੇਣਾ ਹੈ।ਉਨ੍ਹਾਂ ਕਿਹਾ ਕਿ ਝਾੜੂ ਦੇ ਕੁਝ ਤੀਲੇ ਤਾਂ ਉਦੋਂ ਹੀ ਨਿੱਕਲ ਗਏ ਸਨ ਜਦੋਂਕਿ ਪੰਜਾਬ ਤੋਂ ਜਿੱਤੇ ਆਪਣੇ ਚਾਰ ਸੰਸਦ ਮੈਂਬਰਾਂ ਨੂੰ ਵੀ ਪਾਰਟੀ ਇਕਜੁੱਟ ਨਹੀ ਰੱਖ ਸਕੀ ਤੇ ਹੁਣ ਹਾਲਾਤ ਇਹ ਬਣਨਗੇ ਕਿ ਜਲਦੀ ਹੀ ਝਾੜੂ ਤੀਲੇ ਤੀਲੇ ਹੋ ਕੇ ਵਿਖਰ ਜਾਵੇਗਾ।
ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰੀਕ ਸਿੰਘ ਕੋਟਸ਼ਮੀਰ ਤੋਂ ਇਲਾਵਾ ਤਖਤ ਸਾਹਿਬ ਦੇ ਮੈਨੇਜਰ ਭਾਈ ਜਗਜੀਤ ਸਿੰਘ, ਬੀਬੀ ਬਲਵਿੰਦਰ ਕੌਰ ਜ਼ਿਲ੍ਹਾ ਪ੍ਰਧਾਨ ਬਠਿੰਡਾ ਸ਼ਹਿਰੀ, ਬੀਬੀ ਜੋਗਿੰਦਰ ਕੌਰ, ਬੀਬੀ ਜਸਵੰਤ ਕੌਰ ਤਲਵੰਡੀ ਸਾਬੋ, ਬੀਬੀ ਮਨਜੀਤ ਕੌਰ ਵਾਲੀਆ ਪ੍ਰਧਾਨ ਕੈਂਟ ਬਠਿੰਡਾ, ਏਕਤਾ ਗੁਪਤਾ ਜਨਰਲ ਸਕੱਤਰ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: