ਠੇਕਾ ਭਰਤੀ ਦਾ ਕੋਹੜ ਗਲੋਂ ਲਾਹੁਣ ਲਈ ਮੁਲਾਜ਼ਮਾਂ ਵੱਲੋਂ 13 ਨੂੰ ਰੈਲੀ ਤੇ ਰੋਸ ਮੁਜ਼ਾਹਰੇ ਦਾ ਐਲਾਨ

ਠੇਕਾ ਭਰਤੀ ਦਾ ਕੋਹੜ ਗਲੋਂ ਲਾਹੁਣ ਲਈ ਮੁਲਾਜ਼ਮਾਂ ਵੱਲੋਂ 13 ਨੂੰ ਰੈਲੀ ਤੇ ਰੋਸ ਮੁਜ਼ਾਹਰੇ ਦਾ ਐਲਾਨ

3-44 (2)
ਮਲੋਟ, 3 ਅਗਸਤ (ਆਰਤੀ ਕਮਲ) : ਪਿਛਲੇ ਕਈ ਸਾਲਾਂ ਤੋਂ ਸਰਕਾਰ ਦੀ ਵਿਤਕਰੇਬਾਜ਼ੀ ਦਾ ਸੰਤਾਪ ਹੰਢਾ ਰਹੇ ਵੱਖ ਵੱਖ ਮਹਿਕਮਿਆਂ ਦੇ ਠੇਕਾ ਮੁਲਾਜ਼ਮਾਂ ਨੇ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਅਗਲੀ ਰਣਨੀਤੀ ਤਿਆਰ ਕਰਨ ਲਈ ਆਰੀਆ ਸਮਾਜ ਮੰਦਿਰ, ਮਲੋਟ ਵਿਖੇ ਮੀਟਿੰਗ ਕੀਤੀ। ਇਸ ਮੌਕੇ ਮੁਕੇਸ਼ ਲੰਬੀ ਅਤੇ ਨਿਤਿਨ ਵਿਰਕਖੇੜਾ (ਐੱਸ.ਐੱਸ.ਏ./ਰਮਸਾਅਧਿਆਪਕਯੂਨੀਅਨ), ਅਮਰ ਵਰਮਾ ਅਤੇ ਅਮਰਜੀਤ (5178 ਟੀਚਰ ਯੂਨੀਅਨ) ਨੇ ਕਿਹਾ ਕਿ ਵੱਖ-ਵੱਖ ਵਿਭਾਗਾਂ ਵਿਚ ਕੰਟਰੈਕਟ, ਸੁਸਾਇਟੀਆਂ ਅਤੇ ਹੋਰ ਕਈ ਅਦਾਰਿਆਂ ਹੇਠ ਕੰਮ ਕਰਦੇ ਠੇਕਾ ਮੁਲਾਜ਼ਮਾਂ ਦਾ ਪੰਜਾਬ ਸਰਕਾਰ ਵਲੋਂ ਹੱਕੀ ਤੇ ਜਾਇਜ਼ ਮੰਗਾਂ ਨੂੰ ਪੂਰੀਆਂ ਕਰਨ ਬਦਲੇ ਲਗਾਤਾਰ ਸ਼ੋਸ਼ਣ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਵਲੋਂ ਇਨ੍ਹਾਂ ਕੱਚੇ ਅਧਿਆਪਕਾਂ ਨੂੰ ਵਿਭਾਗ ਵਿਚ ਪੱਕੇ ਕਰਨ ਦਾ ਲਾਰਾ, ਵਿਦਿਆਰਥੀਆਂ ਨੂੰ ਲੈਪਟੋਪ ਦੇਣ ਦਾ ਲਾਰਾ, ਬੇਰੁਜ਼ਗਾਰਾਂ ਨੂੰ ਬੇਰੁਜ਼ਗਾਰੀ ਭੱਤਾ ਦੇਣ ਦਾ ਲਾਰਾ ਆਦਿ ਲਾਰਿਆਂ ਰਾਂਹੀ ਗੁਮਰਾਹ ਕੀਤਾ ਜਾ ਰਿਹਾ ਹੈ ਪਰ ਹੁਣ ਇਹਨਾਂ ਲਾਰਿਆਂ ਤੋਂ ਅੱਕੇ ਵੱਖ-ਵੱਖ ਵਿਭਾਗਾਂ ਵਿਚ ਕੰਮ ਕਰਦੇ ਅਧਿਆਪਕਾਂ/ਮੁਲਾਜ਼ਮਾਂ ਵਲੋਂ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਬਣਾ ਕੇ ਮੋਰਚੇ ਦੇ ਝੰਡੇ ਹੇਠ ਸਰਕਾਰ ਨਾ ਲੜ੍ਹਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਮੌਕੇ 13 ਅਗਸਤ ਦੀ ਰੋਸ ਰੈਲੀ ਦਾ ਪਰਚਾ ਜਾਰੀ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਸਰਕਾਰ ਵਲੋਂ ਵੱਖ-ਵੱਖ ਵਿਭਾਗਾਂ ਵਿਚ ਆਰਜ਼ੀ ਤੌਰ ‘ਤੇ ਨਿਯੁਕਤ ਕੀਤੇ ਅਧਿਆਪਕਾਂ/ਮੁਲਾਜ਼ਮਾਂ ਨੂੰ ਪੱਕੇ ਕਰਨ ਲਈ ਕੋਈ ਨੀਤੀ ਨਹੀਂ ਬਣਾਈ ਗਈ। ਇਹ ਮੁਲਾਜ਼ਮ ਪਿਛਲੇ ਲੰਮੇ ਸਮੇਂ ਤੋਂ ਆਪਣੀਆਂ ਹੱਕੀ ਤੇ ਜਾਇਜ ਮੰਗਾਂ ਲਈ ਵੱਖੋ-ਵੱਖਰੇ ਜੂਝ ਰਹੇ ਸਨ, ਪਰ ਹੁਣ ਇਕ ਮੰਚ ਤੇ ਆ ਕੇ ਇਕੱਠੇ ਹੋ ਕੇ ਸਰਕਾਰ ਵਿਰੁੱਧ ਡਟਣ ਦੇ ਫੈਸਲੇ ਤਹਿਤ ਲੁਧਿਆਣਾ ਵਿਖੇ 13 ਅਗਸਤ ਨੂੰ ਰੋਸ ਰੈਲੀ ਤੇ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਹੈ। ਆਗੂਆਂ ਕਿਹਾ ਕਿ ਜੇ ਕਰ ਸਰਕਾਰ ਨੇ ਉੇਹਨਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਇਸ ਦਾ ਖਾਮਿਆਜਾ ਵਿਧਾਨ ਸਭਾ ਚੋਣਾ ਵਿਚ ਸਰਕਾਰ ਨੂੰ ਭੁਗਤਣਾ ਪਵੇਗਾ। ਇਸ ਮੌਕੇ ਐੱਸ.ਐੱਸ.ਏ./ਰਮਸਾ ਅਧਿਆਪਕ ਯੂਨੀਅਨ, ਪੰਜਾਬ ਦੇ ਜਨਰਲ ਸਕੱਤਰ ਹਰਜੀਤ ਸਿੰਘ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਸ਼ੇਖਰ, ਬਿਕਰਮ, ਦੀਪਕ, ਸੰਜੀਵ, ਅਵਿਨਾਸ਼, ਅਮਰਿੰਦਰ, ਵਿਨੋਦ, ਦਵਿੰਦਰ, ਯਸ਼, ਵਿਕਾਸ, ਜਸਪ੍ਰੀਤ, ਗੁਰਬਿੰਦਰ, ਸੁਮਨ, ਰੁਪਿੰਦਰ ਕੌਰ, ਪੂਜਾ ਗਲਹੋਤਰਾ, ਗੀਤਿਕਾ, ਚੰਚਲ ਬਾਲਾ, ਅਨੁਪਮ, ਗੁਰਮੀਤ ਕੌਰ, ਮੰਜ, ਰੀਤੂ ਰੇਖਾ ਆਦਿ ਅਧਿਆਪਕ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: