ਲੜਕੀਆਂ ਨੂੰ ਪੜਨ ਭੇਜਿਆ ਅਪ ਗ੍ਰੇਡ ਕੀਤੇ ਸਕੂਲ ਵਿੱਚ ਜਿਹੜਾ ਅਧਿਆਪਕਾਂ ਤੋ ਸੱਖਣਾ

ਲੜਕੀਆਂ ਨੂੰ ਪੜਨ ਭੇਜਿਆ ਅਪ ਗ੍ਰੇਡ ਕੀਤੇ ਸਕੂਲ ਵਿੱਚ ਜਿਹੜਾ ਅਧਿਆਪਕਾਂ ਤੋ ਸੱਖਣਾ
ਸਿੱਖਿਆਂ ਵਿਭਾਗ ਦੇ ਅਧਿਕਾਰੀਆਂ ਦੀ ਹਦਾਇਤਾਂ ਤੇ ਹੀ ਭੇਜਿਆ-ਪ੍ਰਿੰਸੀਪਲ
ਜਲਦੀ ਅਧਿਆਪਕ ਆਉਣ ਦਾ ਭਰੋਸ਼ਾ

2-34
ਭਗਤਾ ਭਾਈਕਾ 2 ਅਗਸਤ (ਸਵਰਨ ਸਿੰਘ ਭਗਤਾ)ਸੂਬਾ ਸਰਕਾਰ ਵੱਲੋਂ ਸਥਾਨਿਕ ਸ਼ਹਿਰ ਦੇ ਸਰਕਾਰੀ ਹਾਈ ਕੰਨਿਆ ਸਕੂਲ ਨੂੰ ਅਪ ਗ੍ਰੇਡ ਕਰਕੇ ਲੜਕੀਆ ਲਈ ਬਾਰਵੀਂ ਕਲਾਸ ਤੱਕ ਕੀਤਾ ਗਿਆ ਹੈ। ਇਸ ਤੋ ਪਹਿਲਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਗਤਾ ਵਿਖੇ ਗਿਆਰਵੀਂ ਅਤੇ ਬਾਰਵੀ ਕਲਾਸ ਦੇ ਲੜਕੇ-ਲੜਕੀਆਂ ਇਕੱਠੇ ਪੜਦੇ ਸਨ। ਹੁਣ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਗਤਾ ਦੀ ਗਿਆਰਵੀ ਕਲਾਸ ਦੀਆਂ ਤੇਰਾ ਲੜਕੀਆਂ ਨੂੰ ਵੱਖਰੇ ਤੌਰ ਤੇ ਲੜਕੀਆਂ ਲਈ ਅਪ ਗ੍ਰੇਡ ਕੀਤੇ ਗਏ ਸਰਕਾਰੀ ਹਾਈ ਸਕੂਲ ਕੰਨਿਆਂ ਵਿੱਚ ਭੇਜਿਆ ਗਿਆ। ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਮਾਮਲੇ ਸਬੰਧੀ ਸਕੂਲ ਦੀ ਤੇਰਾ ਵਿਦਿਆਰਥਣਾਂ ਜਸਪ੍ਰੀਤ ਸ਼ਰਮਾ, ਹਰਪ੍ਰੀਤ ਕੌਰ, ਸੁਖਵੀਰ ਕੌਰ, ਪੁਨੀਤ ਕੌਰ, ਸੋਨੂੰ ਕੌਰ, ਦਿਲਜੀਤ ਕੌਰ, ਕਿਰਨਦੀਪ ਕੌਰ, ਜੋਤੀ, ਮਨਪ੍ਰੀਤ ਕੌਰ, ਲਵਪ੍ਰੀਤ ਕੌਰ ਅਤੇ ਸੁਖਪ੍ਰੀਤ ਕੌਰ ਨੇ ਜਿਲਾ ਸਿੱਖਿਆ ਅਫਸਰ ਬਠਿੰਡਾ ਨੂੰ ਲਿਖੇ ਪੱਤਰ ਵਿੱਚ ਦੋਸ਼ ਲਾਇਆ ਹੈ ਕਿ ਸਰਕਾਰੀ ਹਾਈ ਸਕੂਲ ਕੰਨਿਆਂ ਵਿੱਚ ਉਨਾ ਨੂੰ ਪੜਾਉਣ ਲਈ ਕੋਈ ਅਧਿਆਪਕ ਨਹੀ, ਜਿਸ ਉਨਾ ਦੀ ਪੜਾਈ ਤੇ ਮਾੜਾ ਪ੍ਰਭਾਵ ਪੈ ਰਿਹਾ ਹੈ। ਉਨਾ ਮੰਗ ਕੀਤੀ ਕਿ ਜਦ ਤੱਕ ਇਸ ਸਕੂਲ ਅੰਦਰ ਕੋਈ ਅਧਿਆਪਕ ਨਹੀ ਆਉਦਾ ਉਸ ਸਮੇਂ ਤੱਕ ਸਾਨੂੰ ਪਹਿਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਹੀ ਪੜਾਇਆ ਜਾਵੇ।
ਇਸ ਮਾਮਲੇ ਸਬੰਧੀ ਜਦ ਸਕੂਲ ਦੇ ਪ੍ਰਿੰਸ਼ੀਪਲ ਪ੍ਰਭਜੋਤ ਸਿੰਘ ਸਹੋਤਾ ਨਾਲ ਸੰਪਰਕ ਕੀਤਾ ਤਾ ਉਨਾ ਕਿਹਾ ਕਿ ਸਿੱਖਿਆਂ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਹੀ ਲੜਕੀਆਂ ਨੂੰ ਅਪ ਗ੍ਰੇਡ ਕੀਤੇ ਗਏ ਸਕੂਲ ਵਿੱਚ ਭੇਜਿਆ ਗਿਆ ਹੈ ਅਤੇ ਜਲਦੀ ਉਨਾ ਦੀ ਪੜਾਈ ਲਈ ਅਧਿਆਪਕ ਵੀ ਆ ਜਾਣਗੇ। ਉਨਾ ਕਿਹਾ ਕਿ ਜੇਕਰ ਲੜਕੀਆਂ ਨੂੰ ਇਸ ਸਕੂਲ ਵਿੱਚ ਨਾ ਭੇਜਿਆ ਗਿਆ ਤਾ ਅਪ ਗ੍ਰੇਡ ਦੀ ਮਾਨਤਾ ਵੀ ਰੱਦ ਹੋ ਜਾਵੇਗੀ। ਉਨਾ ਕਿਹਾ ਕਿ ਹੋਰਨਾ ਲੜਕੀਆਂ ਨੂੰ ਵੀ ਇਸ ਸਕੂਲ ਵਿੱਚ ਭੇਜਿਆ ਜਾਵੇਗਾ।
ਕਾਂਗਰਸ ਦੇ ਕੋਸਲਰ ਅਜਾਇਬ ਸਿੰਘ ਭਗਤਾ ਨੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਤੋ ਮੰਗ ਕੀਤੀ ਕਿ ਜਦ ਤੱਕ ਅਪ ਗ੍ਰੇਡ ਸਕੂਲ ਵਿੱਚ ਲੜਕੀਆਂ ਨੂੰ ਪੜਾਉਣ ਲਈ ਕੋਈ ਅਧਿਆਪਕ ਨਹੀ ਆਉਦੇ ਉਨਾ ਸਮਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਹੀ ਪੜਾਇਆ ਜਾਵੇ।

Share Button

Leave a Reply

Your email address will not be published. Required fields are marked *

%d bloggers like this: