ਆਂਗਣਵਾੜੀ ਵਰਕਰਾਂ ਨੂੰ ਬਾਲ ਸੁਰੱਖਿਆ ਸੰਬੰਧੀ ਟਰੇਨਿੰਗ ਦਿੱਤੀ

ਆਂਗਣਵਾੜੀ ਵਰਕਰਾਂ ਨੂੰ ਬਾਲ ਸੁਰੱਖਿਆ ਸੰਬੰਧੀ ਟਰੇਨਿੰਗ ਦਿੱਤੀ

31-15

ਬੋਹਾ 31 ਜੁਲਾਈ (ਦਰਸ਼ਨ ਹਾਕਮਵਾਲਾ)-ਸੇਵ ਦਾ ਚਿਲਡਰਨ ਬੈਨਰ ਹੇਠ ਕੰਮ ਕਰ ਰਹੀ ਸੰਸਥਾ “ਸਾਰਡ” ਵੱਲੋਂ ਬੱਚਿਆਂ ਦੀ ਸੁਰੱਖਿਆ ਅਤੇ ਉਹਨਾਂ ਦੇ ਅਧਿਕਾਰਾਂ ਸੰਬੰਧੀ ਜਾਗਰੁਕ ਕਰਨ ਲਈ ਵਿਸ਼ੇਸ਼ ਸਿਖਲਾਈ ਕੈਂਪ ਆਂਗਣਵਾੜੀ ਸੈਂਟਰ ਬਰੇ ਵਿਖੇ ਲਗਾਇਆ ਗਿਆ।ਜਿਸ ਵਿੱਚ ਨੇੜਲੇ ਪਿੰਡਾਂ ਦੀਆਂ ਸਮੂਹ ਆਂਗਣਵਾੜੀ ਵਰਕਰਾਂ ਨੇ ਹਿੱਸਾ ਲਿਆ।ਇਸ ਮੌਕੇ ਸੰਸਥਾਂ ਦੇ ਪੋ੍ਰਜੈਕਟ ਮਨੇਜਰ ਸ਼ੀ੍ਰ ਕਮਲਦੀਪ ਬੁਢਲਾਡਾ ਅਤੇ ਬਲਾਕ ਕੋਆਡੀਨੇਟਰ ਅਮਰਿੰਦਰ ਸਿੰਘ ਭਾਦੜਾ ਨੇ ਬਾਲ ਸ਼ੋਸ਼ਨ,ਬਾਲ ਵਿਆਹ,ਬਾਲ ਮਜਦੂਰੀ,ਸੀ.ਪੀ.ਸੀ. ਅਤੇ ਆਰ.ਟੀ.ਈ. ਐਕਟ ਸੰਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।ਉਹਨਾਂ ਦੱਸਿਆ ਕਿ ਉਪਰੋਕਤ ਵਿੱਚੋਂ ਜੇਕਰ ਕੋਈ ਵੀ ਕੇਸ ਸਾਹਮਣੇ ਆਉਂਦਾ ਹੈ ਤਾਂ ਪਿੰਡਾਂ ਵਿੱਚ ਬਣੀਆਂ ਬਾਲ ਸੁਰੱਖਿਆ ਕਮੇਟੀਆਂ ਜਾਂ 1098,181 ਨੰਬਰ ਡਾਇਲ ਕਰਕੇ ਤਰੁੰਤ ਸੂਚਨਾ ਦਿੱਤੀ ਜਾ ਸਕਦੀ ਹੈ ਅਤੇ ਇਸ ਤਰਾਂ ਦੀ ਸੂਚਨਾਂ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਂਦਾ ਹੈ।ਇਸ ਮੌਕੇ ਸੁਪਰਵਾਈਜਰ ਰੁਪਿੰਦਰ ਕੋਰ ਟਾਹਲੀਆਂ,ਸੰਸਥਾ ਦੇ ਪ੍ਰਤੀਨਿੱਧ ਕੁਲਵਿੰਦਰ ਸਿੰਘ,ਸਤਨਾਮ ਸਿੰਘ,ਸਰਬਜੀਤ ਕੌਰ,ਸੁਖਜੀਤ ਕੌਰ ਸਮੇਤ ਵੱਡੀ ਗਿਣਤੀ ਵਿੱਚ ਆਂਗਣਵਾੜੀ ਵਰਕਰ ਮੌਜੂਦ ਸਨ।

Share Button

Leave a Reply

Your email address will not be published. Required fields are marked *

%d bloggers like this: